13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਐੱਸ.ਡੀ. ਸਕੂਲ ਵਿਖੇ ਆਪਦਾ ਪ੍ਰਬੰਧਨ ਸੰਬੰਧੀ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ

ਮਲੋਟ, 12 ਸਤੰਬਰ (ਪਾਟਿਲ)-ਐੱਸ. ਡੀ.

ਅਜੀਤ ਡੈਸਕ 13-09-2026
ਮਲੋਟ, 12 ਸਤੰਬਰ (ਪਾਟਿਲ)-ਐੱਸ.ਡੀ. ਸੀਨੀਅਰ ਸੈਕੰਡਰੀ ਸਕੂਲ ਮਲੋਟ ਵਿਖੇ ਪ੍ਰਿੰਸੀਪਲ ਡਾ. ਨੀਰੂ ਬਠਲਾ ਵਾਟਸ ਦੀ ਅਗਵਾਈ ਹੇਠ ਸਵੇਰ ਦੀ ਸਭਾ ਦੌਰਾਨ ਵਿਦਿਆਰਥੀਆਂ ਨੂੰ ਆਪਦਾ ਪ੍ਰਬੰਧਨ ਪ੍ਰਤੀ ਜਾਗਰੂਕ ਕਰਨ ਲਈ ਵਿਸ਼ੇਸ਼ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਮੌਕੇ ਆਪਦਾ ਪ੍ਰਬੰਧਨ ਕਮੇਟੀ ਮੈਂਬਰ ਸ਼ਵੇਤਾ ਨੇ ਵਿਦਿਆਰਥੀਆਂ ਨੂੰ ਭੂਚਾਲ ਅਤੇ ਹੋਰ ਐਮਰਜੈਂਸੀ ਸਥਿਤੀਆਂ ਦੌਰਾਨ ਆਪਣੀ ਤੇ ਦੂਜਿਆਂ ਦੀ ਸੁਰੱਖਿਆ ਲਈ ਅਪਣਾਏ ਜਾਣ ਵਾਲੇ ਸੁਰੱਖਿਆ ਉਪਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਪੋਸਟਰ ਮੇਕਿੰਗ, ਕੁਇਜ ਤੇ ਮੌਕ ਡਰਿੱਲ ਰਾਹੀਂ ਉਨ੍ਹਾਂ ਨੂੰ ਸੰਕਟ ਸਮੇਂ ਸਹੀ ਪ੍ਰਤੀਕਿਰਿਆ ਦੇਣ ਤੇ ਸੁਰੱਖਿਅਤ ਨਿਕਾਸ ਦਾ ਵਿਹਾਰਕ ਅਭਿਆਸ ਵੀ ਕਰਵਾਇਆ ਗਿਆ। ਅੰਤ ਵਿਚ ਪ੍ਰਿੰਸੀਪਲ ਡਾ. ਨੀਰੂ ਬਠਲਾ ਵਾਟਸ ਨੇ ਵਿਦਿਆਰਥੀਆਂ ਨੂੰ ਹਰ ਸੰਕਟ ਦੀ ਘੜੀ ਵਿਚ ਸ਼ਾਂਤ ਰਹਿ ਕੇ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਅਤੇ ਜ਼ਿੰਮੇਵਾਰ ਤੇ ਜਾਗਰੂਕ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ। ਇਹ ਪ੍ਰੋਗਰਾਮ ਸਕੂਲ ਦੀ ਆਪਦਾ ਪ੍ਰਬੰਧਨ ਕਮੇਟੀ ਦੇ ਨੋਡਲ ਅਫ਼ਸਰ ਜੋਤੀ, ਕਮੇਟੀ ਮੈਂਬਰ ਲਲਿਤਾ ਕਮਰਾ, ਸ਼ਵੇਤਾ ਅਤੇ ਏਕਤਾ ਗਾਂਧੀ ਵਲੋਂ ਕਰਵਾਇਆ ਗਿਆ।
ਪਿਛਲੀ ਖ਼ਬਰ ਖੇਤਾਂ ਵਿਚ ਬਿਜਲੀ ਮੋਟਰਾਂ ਦੀਆਂ ਚੋਰੀਆਂ ਕਾਰਨ ਕਿਸਾਨ ਪ੍ਰੇਸ਼ਾਨ ਅਗਲੀ ਖ਼ਬਰ ਡੀ.ਏ.ਵੀ. ਕਾਲਜ ਵਿਖੇ ਬੀ. ਐੱਸ. ਸੀ. ਦਾ ਨਤੀਜਾ ਸ਼ਾਨਦਾਰ ਰਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।