14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਸਾਹਿਤਕ ਸੱਥ ਵਲੋਂ ਰੂ-ਬਰੂ ਸਮਾਗਮ ਕਰਵਾਇਆ

ਅਜੀਤ ਡੈਸਕ 31-03-2026
ਸ੍ਰੀ ਮੁਕਤਸਰ ਸਾਹਿਬ, 30 ਮਾਰਚ (ਹਰਮਹਿੰਦਰ ਪਾਲ)-ਸਾਹਿਤਕ ਸੱਥ ਵਲੋਂ ਕਵੀ ਤੇ ਗੀਤਕਾਰ ਐਡਵੋਕੇਟ ਰਣਧੀਰ ਸਿੰਘ ਵਾਂਦਰ ਨਾਲ ਰੂ-ਬਰੂ ਸਮਾਗਮ ਕਰਵਾਇਆ ਗਿਆ | ਇਸ ਮੌਕੇ ਪ੍ਰਧਾਨਗੀ ਮੰਡਲ ਵਿਚ ਸੱਥ ਦੇ ਜਨਰਲ ਸਕੱਤਰ ਕਹਾਣੀਕਾਰ ਗੁਰਸੇਵਕ ਸਿੰਘ ਪ੍ਰੀਤ, ਗੀਤਕਾਰ ਮਨਜਿੰਦਰ ਸਿੰਘ ਗੋਹਲੀ, ਜਸਵਿੰਦਰ ਸਿੰਘ ਮਾਨ ਅਤੇ ਰਣਜੀਤ ਸਿੰਘ ਥਾਂਦੇਵਾਲਾ ਸ਼ਾਮਿਲ ਹੋਏ | ਰਣਧੀਰ ਵਾਂਦਰ ਬਾਰੇ ਜਾਣ-ਪਹਿਚਾਣ ਕਰਵਾਉਂਦਿਆਂ ਮਨਜਿੰਦਰ ਗੋਹਲੀ ਨੇ ਦੱਸਿਆ ਕਿ ਉਨ੍ਹਾਂ ਹਮੇਸ਼ਾ ਮਿਆਰੀ, ਸਾਰਥਿਕ ਸੋਚ ਤੇ ਆਮ ਲੋਕਾਂ ਦੀ ਸਮਝ ਆਉਣ ਵਾਲੀਆਂ ਰਚਨਾਵਾਂ ਲਿਖੀਆਂ | ਇਸ ਲਈ ਉਨ੍ਹਾਂ ਦੇ ਗੀਤ ਆਮ ਲੋਕਾਂ 'ਚ ਬਹੁਤ ਹਰਮਨ ਪਿਆਰੇ ਹਨ | ਆਪਣੇ ਸੰਬੋਧਨ ਦੌਰਾਨ ਰਣਬੀਰ ਵਾਂਦਰ ਨੇ ਦੱਸਿਆ ਕਿ ਉਨ੍ਹਾਂ ਸਾਹਿਤਕ ਸਫ਼ਰ ਸਕੂਲ ਪੱਧਰ ਤੋਂ ਸ਼ੁਰੂ ਕੀਤਾ | ਇਸ ਮੌਕੇ ਗਾਇਕ ਹਰਦਰਸ਼ਨ ਨੈਬੀ, ਅਵਤਾਰ ਮੁਕਸਰੀ ਤੇ ਗੁਰਮੰਦਰ ਸਿੰਘ ਖੁਰਮੀ ਨੇ ਗੀਤ ਪੇਸ਼ ਕੀਤੇ | ਸਮਾਗਮ ਦੌਰਾਨ ਹਰਦੇਵ ਸਿੰਘ, ਜਗਜੀਤ ਸਿੰਘ, ਮੰਗਤ ਰਾਮ, ਅਵਤਾਰ ਸਿੰਘ, ਹਰਮਨ ਸਿੰਘ ਸੈਣੀ, ਕੁਲਦੀਪ ਸਿੰਘ ਬਰਾੜ, ਮਨਜੀਤ ਸਿੰਘ ਬਰਾੜ, ਹਰਦੀਪ ਸਿੰਘ ਬਰਾੜ, ਸੁਰਜੀਤ ਸਿੰਘ ਸੁਲਤਾਨੀ, ਅਮਰ ਜੀਤ, ਹਰਵਿੰਦਰਪਾਲ, ਗੁਰਮੰਦਰ ਸਿੰਘ ਅਤੇ ਸੰਤੋਖ ਸਿੰਘ ਹੋਰਾਂ ਨੇ ਰਚਨਾਵਾਂ ਪੇਸ਼ ਕੀਤੀਆਂ | ਅਖ਼ੀਰ ਵਿਚ ਰਣਜੀਤ ਥਾਂਦੇਵਾਲਾ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਰਾਜਿੰਦਰ ਅਰੋੜਾ ਨੂੰ ਪਦ-ਉੱਨਤੀ ਦੇ ਕੇ ਸੀਨੀਅਰ ਫ਼ਾਰਮੇਸੀ ਅਫ਼ਸਰ ਬਣਾਇਆ ਅਗਲੀ ਖ਼ਬਰ ਆਰਮੀ ਵੈਟਰਨਰਜ਼ ਵੈੱਲਫ਼ੇਅਰ ਯੂਨੀਅਨ ਦੀ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।