14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਰਾਜਿੰਦਰ ਅਰੋੜਾ ਨੂੰ ਪਦ-ਉੱਨਤੀ ਦੇ ਕੇ ਸੀਨੀਅਰ ਫ਼ਾਰਮੇਸੀ ਅਫ਼ਸਰ ਬਣਾਇਆ

ਅਜੀਤ ਡੈਸਕ 31-03-2026
ਸਾਦਿਕ, 30 ਮਾਰਚ (ਆਰ. ਐਸ. ਧੁੰਨਾ)-ਕਮਿਊਨਿਟੀ ਹੈਲਥ ਸੈਂਟਰ ਸਾਦਿਕ ਵਿਖੇ ਪਿਛਲੇ ਲੰਬੇ ਸਮੇਂ ਤੋਂ ਸੇਵਾ ਨਿਭਾ ਰਹੇ ਰਾਜਿੰਦਰ ਅਰੋੜਾ ਨੂੰ ਤਰੱਕੀ ਦੇ ਕੇ ਬਤੌਰ ਸੀਨੀਅਰ ਫ਼ਾਰਮੇਸੀ ਅਫ਼ਸਰ ਬਣਾਇਆ ਗਿਆ | ਇਸ ਮੌਕੇ ਡਾ. ਪ੍ਰੀਤੀ ਗੋਇਲ ਸੀਨੀਅਰ ਮੈਡੀਕਲ ਅਫ਼ਸਰ ਕਮਿਊਨਿਟੀ ਹੈਲਥ ਸੈਂਟਰ ਸਾਦਿਕ ਨੇ ਰਾਜਿੰਦਰ ਅਰੋੜਾ ਨੂੰ ਪਦ ਉੱਨਤੀ ਪੱਤਰ ਦੇ ਕੇ ਪੀ. ਐਚ. ਸੀ. ਜੰਡ ਸਾਹਿਬ ਵਿਖੇ ਸੀਨੀਅਰ ਫਾਰਮੇਸੀ ਅਫ਼ਸਰ ਦੇ ਅਹੁਦੇ 'ਤੇ ਤਾਇਨਾਤ ਕੀਤਾ | ਸਾਲ 1997 ਤੋਂ ਆਪਣੇ ਜੱਦੀ ਪਿੰਡ ਦੀਪ ਸਿੰਘ ਵਾਲਾ ਤੋਂ ਨੌਕਰੀ ਦੀ ਸ਼ੁਰੂਆਤ ਕਰਨ ਵਾਲੇ ਰਾਜਿੰਦਰ ਅਰੋੜਾ ਨੇ ਅਹੁਦਾ ਸੰਭਾਲਣ ਸਮੇਂ ਦੱਸਿਆ ਕਿ ਬੇਸੱਕ ਉਹ ਸ੍ਰੀ ਮੁਕਤਸਰ ਸਾਹਿਬ ਵਿਖੇ ਰਹਿੰਦੇ ਹਨ, ਪਰ ਉਨ੍ਹਾਂ ਦੀ ਸਾਰੀ ਸਰਵਿਸ ਜ਼ਿਲ੍ਹਾ ਫ਼ਰੀਦਕੋਟ ਅਤੇ ਖ਼ਾਸ ਕਰਕੇ ਬਲਾਕ ਜੰਡ ਸਾਹਿਬ ਅਧੀਨ ਹੀ ਰਹੀ ਹੈ ਅਤੇ ਉਨ੍ਹਾਂ ਨੇ ਆਪਣੇ ਕੰਮ 'ਚ ਕਦੇ ਵੀ ਕੁਤਾਹੀ ਨਹੀਂ ਵਰਤੀ | ਇਸ ਮੌਕੇ ਡਾ. ਜਗਵੀਰ ਸਿੰਘ, ਪ੍ਰਧਾਨ ਕੁਲਦੀਪ ਸਿੰਘ ਚਹਿਲ ਪੰਜਾਬ ਰਾਜ ਫ਼ਾਰਮੇਸੀ ਅਫ਼ਸਰਜ਼ ਐਸੋਸੀਏਸ਼ਨ ਫ਼ਰੀਦਕੋਟ, ਨਰੇਸ਼ ਸ਼ਰਮਾ, ਸੁਖਦੀਪ ਸ਼ਰਮਾ, ਸੀਨੀਅਰ ਸਹਾਇਕ ਮਣਧੀਰ ਸਿੰਘ, ਪਰਮਜੀਤ ਸਿੰਘ, ਦਵਿੰਦਰ ਸਿੰਘ, ਇਕਬਾਲ ਸਿੰਘ, ਲਵਜੀਤ ਸਿੰਘ, ਰਣਜੀਤ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਦਸਮੇਸ਼ ਗਲੋਬਲ ਸਕੂਲ ਦੀ ਜਸਨੂਰ ਕੌਰ ਸਿੱਧੂ ਨੇ ਰਾਸ਼ਟਰੀ ਤਗਮਾ ਜਿੱਤਿਆ ਅਗਲੀ ਖ਼ਬਰ ਸਾਹਿਤਕ ਸੱਥ ਵਲੋਂ ਰੂ-ਬਰੂ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।