18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਇਲੈਕਟ੍ਰਾਨਿਕ ਮੀਡੀਆ ਯੂਨੀਅਨ ਦੀ ਨਵੀਂ ਟੀਮ ਦਾ ਗਠਨ

ਅਜੀਤ ਡੈਸਕ 03-02-2026
ਸ੍ਰੀ ਮੁਕਤਸਰ ਸਾਹਿਬ, 2 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਇਲੈਕਟਰੋਨਿਕ ਮੀਡੀਆ ਯੂਨੀਅਨ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਪੁਰਾਣੀ ਦਾਣਾ ਮੰਡੀ ਵਿਖੇ ਹੋਈ, ਜਿਸ ਵਿਚ ਯੂਨੀਅਨ ਦੀ ਨਵੀਂ ਟੀਮ ਦਾ ਗਠਨ ਕੀਤਾ ਗਿਆ | ਇਸ ਮੌਕੇ ਵੱਖ-ਵੱਖ ਅਦਾਰਿਆਂ ਨਾਲ ਜੁੜੇ ਪੱਤਰਕਾਰਾਂ ਵਲੋਂ ਆਪਣੀਆਂ ਮੁਸ਼ਕਿਲਾਂ 'ਤੇ ਸੁਝਾਅ ਵੀ ਰੱਖੇ ਗਏ | ਇਸ ਮੌਕੇ ਸਰਬਸੰਮਤੀ ਨਾਲ ਸੋਨੂੰ ਖੇੜਾ ਨੂੰ ਯੂਨੀਅਨ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ, ਜਦਕਿ ਸੰਜੀਵ ਕੁਮਾਰ ਸੰਜੂ ਸਰਪ੍ਰਸਤ, ਪਰਮਜੀਤ ਸਿੰਘ ਬੇਦੀ ਚੇਅਰਮੈਨ, ਬਲਵੰਤ ਸਿੰਘ ਸੰਮੇਵਾਲੀ ਵਾਈਸ ਚੇਅਰਮੈਨ, ਅਮਿਤ ਅਰੋੜਾ ਸੀਨੀਅਰ ਮੀਤ ਪ੍ਰਧਾਨ, ਮਨੂੰ ਸ਼ਰਮਾ ਮੀਤ ਪ੍ਰਧਾਨ, ਰੌਬਿਨ ਖੇੜਾ ਖ਼ਜ਼ਾਨਚੀ ਤੇ ਬੂਟਾ ਸਿੰਘ ਪ੍ਰੈੱਸ ਸਕੱਤਰ ਚੁਣੇ ਗਏ | ਇਸ ਤੋਂ ਇਲਾਵਾ ਜਸਪ੍ਰੀਤ ਸਿੰਘ, ਗੁਰਮੀਤ ਵਰਮਾ, ਸੰਜੀਵ ਗਰਗ, ਪ੍ਰਦੀਪ ਬਰੀਵਾਲਾ, ਦੀਪਕ ਬਾਘਲਾ, ਬਲਕਰਨ ਸਿੰਘ ਕੌਲਧਾਰ, ਗੁਰਜੰਟ ਸਿੰਘ ਭੱਟੀ ਅਤੇ ਵਿਸ਼ਾਲ ਗੋਲਡੀ ਨੂੰ ਮੈਂਬਰ ਚੁਣਿਆ ਗਿਆ | ਨਵ-ਨਿਯੁਕਤ ਪ੍ਰਧਾਨ ਸੋਨੂੰ ਖੇੜਾ ਨੇ ਕਿਹਾ ਕਿ ਉਹ ਸੌਂਪੀ ਗਈ ਜ਼ਿੰਮੇਵਾਰੀ ਨੂੰ ਮਿਹਨਤ ਨਾਲ ਨਿਭਾਉਣਗੇ |
ਪਿਛਲੀ ਖ਼ਬਰ ਮਲੋਟ ਵਿਖੇ 'ਸਾਡੇ ਬਜ਼ੁਰਗ ਸਾਡਾ ਮਾਣ' ਸਮਾਗਮ ਕਰਵਾਇਆ ਅਗਲੀ ਖ਼ਬਰ ਪਿੰਡ ਬਾਦਲ 'ਚ ਉਮਰ ਦਰਾਜ਼ ਬੇਬੇ ਸੁਰਜੀਤ ਕੌਰ ਦਾ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।