05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਦਸਮੇਸ਼ ਕਾਲਜ ਬਾਦਲ ਵਿਖੇ ਗੁਰਪੁਰਬ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ

ਅਜੀਤ ਡੈਸਕ 24-01-2026
ਮੰਡੀ ਕਿੱਲਿਆਂਵਾਲੀ, 23 ਜਨਵਰੀ (ਇਕਬਾਲ ਸਿੰਘ ਸ਼ਾਂਤ)-ਦਸਮੇਸ਼ ਗਰਲਜ਼ ਕਾਲਜ ਬਾਦਲ ਵਿਖੇ ਨੌਵੀਂ ਪਾਤਿਸ਼ਾਹੀ ਦੇ ਗੁਰਪੁਰਬ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਸ਼ਰਧਾ ਭਾਵਨਾ ਨਾਲ ਪਾਏ ਗਏ | ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਛੁੱਟੀਆਂ ਉਪਰੰਤ ਕਾਲਜ ਖੁੱਲ੍ਹਣ 'ਤੇ ਗੁਰਪੁਰਬ ਸਮਾਗਮ ਕਰਵਾਇਆ | ਸਮੂਹ ਸਟਾਫ਼ ਤੇ ਵਿਦਿਆਰਥਣਾਂ 'ਤੇ ਵਾਹਿਗੁਰੂ ਦੀ ਮਿਹਰ ਲਈ ਅਰਦਾਸ ਕੀਤੀ | ਕਾਲਜ ਦੀ ਟੀਮ ਨੇ ਰਸਭਿੰਨਾ ਸ਼ਬਦ ਕੀਰਤਨ ਕੀਤਾ | ਪਿ੍ੰਸੀਪਲ ਡਾ. ਐੱਸ. ਐੱਸ. ਸੰਘਾ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਮੂਹ ਮਾਨਵਤਾ ਦੇ ਹੱਕਾਂ ਲਈ ਡਟਣ ਵਾਲੇ ਮਹਾਨ ਸੰਤ-ਸਿਪਾਹੀ ਸਨ | ਉਹ ਸਿਰਫ਼ ਇਕ ਧਾਰਮਿਕ ਗੁਰੂ ਹੀ ਨਹੀਂ, ਸਗੋਂ ਇਕ ਲਾਸਾਨੀ ਯੋਧਾ, ਉਘੇ ਸਾਹਿਤਕਾਰ, ਦਾਰਸ਼ਨਿਕ ਤੇ ਸਮਾਜ ਸੁਧਾਰਕ ਵੀ ਸਨ | ਉਨ੍ਹਾਂ ਸੰਸਥਾ ਦੇ ਬਾਨੀ ਸਾਬਕਾ ਮੁੱਖ ਮੰਤਰੀ ਸਵ. ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕੀਤਾ, ਜਿਨ੍ਹਾਂ ਦੀ ਰਹਿਨੁਮਾਈ ਹੇਠ ਇਹ ਸੰਸਥਾ ਬੁਲੰਦੀਆਂ 'ਤੇ ਪੁੱਜੀ ਹੈ | ਇਸ ਮੌਕੇ ਓ. ਐੱਸ. ਡੀ. ਬਲਕਰਨ ਸਿੰਘ, ਓ. ਐੱਸ. ਡੀ. ਗੁਰਚਰਨ ਸਿੰਘ, ਵਿਕਰਮ ਸਿੰਘ ਭੁੱਲਰ ਤੇ ਅਜਿੰਦਰ ਕੌਰ ਤੋਂ ਇਲਾਵਾ ਗਿੱਦੜਬਾਹਾ, ਮਲੋਟ ਤੇ ਪਿੰਡ ਬਾਦਲ ਦੇ ਵੱਖ-ਵੱਖ ਬੈਂਕਾਂ, ਸਕੂਲਾਂ-ਕਾਲਜਾਂ ਦੇ ਮੁਖੀ ਤੇ ਅਧਿਕਾਰੀਆਂ ਨੇ ਵੀ ਸਮਾਗਮ ਵਿਚ ਹਾਜ਼ਰੀ ਲਗਵਾਈ | ਪਿ੍ੰਸੀਪਲ ਡਾ. ਐੱਸ. ਐੱਸ. ਸੰਘਾ ਤੇ ਦਸਮੇਸ਼ ਗਰਲਜ਼ ਸਿੱਖਿਆ ਕਾਲਜ ਦੇ ਪਿੰ੍ਰਸੀਪਲ ਡਾ. ਸਿਮਰਜੀਤ ਕੌਰ ਬਰਾੜ ਨੇ ਰਾਗੀ ਸਿੰਘਾਂ ਅਤੇ ਪਾਠੀ ਸਿੰਘਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ |
ਪਿਛਲੀ ਖ਼ਬਰ ਆਂਗਣਵਾੜੀ ਵਰਕਰਾਂ ਦੀ ਟ੍ਰੇਨਿੰਗ ਅਗਲੀ ਖ਼ਬਰ ਜੀ. ਐੱਸ. ਟੀ. ਦੀ ਚੋਰੀ ਨੂੰ ਰੋਕਣ ਲਈ ਮਲੋਟ ਵਿਖੇ ਵੱਡੀ ਕਾਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।