ਸ੍ਰੀ ਹਰਿਗੋਬਿੰਦਪੁਰ,4 ਨਵੰਬਰ (ਕੰਵਲਜੀਤ ਸਿੰਘ ਚੀਮਾ)-ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਨਜ਼ਦੀਕ ਹਲਕਾ ਸ੍ਰੀ ਹਰਿਗੋਬਿੰਦਪੁਰ ਦਾਣਾ ਮੰਡੀ ਅਤੇ ਘੁਮਾਣ ਦਾਣਾ ਮੰਡੀ ਦੇ ਇੱਕਤਰ ਹੋਏ ਆੜ੍ਹਤੀਆਂ ਨੇ ਝੋਨੇ ਦੀ ਫ਼ਸਲ ਦੀ ਸਰਕਾਰੀ ਖ਼ਰੀਦ ਬੰਦ ਹੋਣ ਤੋਂ ਪ੍ਰੇਸ਼ਾਨ ਹੋ ਕਿ ਅਤੇ ਲਿਫਟਿੰਗ ਨਾ ਹੋਣ ਕਾਰਨ ਪੰਜਾਬ ਸਰਕਾਰ ਵਿਰੁੱਧ ਆਪਣਾ ਗੁੱਸਾ ਜ਼ਾਹਿਰ ਕਰਦੇ ਹੋਏ ਮਾਝੇ-ਦੁਆਬੇ ਨੂੰ ਜੋੜਨ ਵਾਲਾ ਮੁੱਖ ਮਾਰਗ ਸ੍ਰੀ ਹਰਿਗੋਬਿੰਦਪੁਰ ਟਾਂਡਾ-ਹੁਸ਼ਿਆਰਪੁਰ ਨੂੰ ਗੁਰਦੁਆਰਾ ਬਾਬਾ ਮੰਝ ਸਾਹਿਬ ਦੇ ਸਾਹਮਣੇ ਧਰਨਾ ਲਗਾ ਕਿ ਰੋਡ ਨੂੰ ਪੂਰੀ ਤਰ੍ਹਾਂ ਜਾਮ ਕਰ ਦਿੱਤਾ ਹੈ। ਜਿਸ ਕਾਰਨ ਬਿਆਸ ਦਰਿਆ ਦੇ ਪੁੱਲ ਤੋਂ ਦੀ ਗੁਜ਼ਰਨ ਵਾਲੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ,ਕਿਉਂਕਿ ਇਸ ਮੁੱਖ ਮਾਰਗ ਜ਼ਰੀਏ ਜ਼ਿਲ੍ਹਾ ਗੁਰਦਾਸਪੁਰ, ਬਟਾਲਾ,ਅੰਮ੍ਰਿਤਸਰ ਹੁਸ਼ਿਆਰਪੁਰ, ਟਾਂਡਾ, ਦਸੂਹਾ, ਮੁਕੇਰੀਆਂ, ਜਲੰਧਰ, ਚੰਡੀਗੜ੍ਹ ਆਦਿ ਸ਼ਹਿਰਾਂ ਨੂੰ ਲੋਕ ਜਾਂਦੇ ਹਨ।
ਤਾਜ਼ਾ ਖ਼ਬਰਾਂ
Free
ਝੋਨੇ ਦੀ ਖ਼ਰੀਦ ਨਾ ਹੋਣ ’ਤੇ ਸ੍ਰੀ ਹਰਿਗੋਬਿੰਦਪੁਰ ਵਿਖੇ ਟਾਂਡਾ-ਹੁਸ਼ਿਆਰਪੁਰ ਰੋਡ ਨੂੰ ਜਾਮ ਕਰਕੇ ਆੜ੍ਹਤੀਆਂ ਨੇ ਲਗਾਇਆ ਧਰਨਾ
ਸ੍ਰੀ ਹਰਿਗੋਬਿੰਦਪੁਰ,4 ਨਵੰਬਰ (ਕੰਵਲਜੀਤ ਸਿੰਘ ਚੀਮਾ)-ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਨਜ਼ਦੀਕ ਹਲਕਾ ਸ੍ਰੀ ਹਰਿਗੋਬਿੰਦਪੁਰ ਦਾਣਾ ਮੰਡੀ ਅਤੇ ਘੁਮਾਣ ਦਾਣਾ ਮੰਡੀ ਦੇ ਇੱਕਤਰ ਹੋਏ ਆੜ੍ਹਤੀਆਂ ਨੇ ਝੋਨੇ ਦੀ ਫ਼ਸਲ ਦੀ ਸਰਕਾਰੀ ਖ਼ਰੀਦ ਬੰਦ...
ਅਜੀਤ ਡੈਸਕ
04-11-2026