04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਗੁਰੂ ਨਾਨਕ ਮਿਸ਼ਨ ਸਕੂਲ ਵਲੋਂ ਇਕ ਰੋਜ਼ਾ ਪਿਕਨਿਕ ਪਾਰਟੀ ਕਰਵਾਈ

ਕੋਟਕਪੂਰਾ, 3 ਨਵੰਬਰ (ਹਰਪ੍ਰੀਤ ਸਿੰਘ ਚਾਨਾ)- ਗੁਰੂ ਨਾਨਕ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਨੇ ਨਰਸਰੀ ਦੇ ਵਿਦਿਆਰਥੀਆਂ ਲਈ ਸਾਲਾਨਾ ਸਕੂਲ ਪਿਕਨਿਕ ਪਾਰਟੀ ਕਰਵਾਈ ਗਈ। ਦਿਨ ਭਰ ਚੱਲੇ ਇਸ ਪ੍ਰੋਗਰਾਮ ਨੂੰ ਬਹੁਤ ਹੀ ਸੋਚ-ਸਮਝ ਕੇ ਤਿਆਰ ਕੀਤਾ ਗਿਆ ਸੀ, ਜਿਸ ’ਚ ਮਨੋਰੰਜਨ ਦੇ ਨਾਲ-ਨਾਲ ਵਿਦਿਆਰਥੀਆਂ ਦੇ ਚਰਿੱਤਰ ਨਿਰਮਾਣ ਨਾਲ ਜੁੜੀਆਂ ਗਤੀਵਿਧੀਆਂ ਵੀ ਸ਼ਾਮਿਲ ਸਨ।

ਅਜੀਤ ਡੈਸਕ 04-11-2026
ਕੋਟਕਪੂਰਾ, 3 ਨਵੰਬਰ (ਹਰਪ੍ਰੀਤ ਸਿੰਘ ਚਾਨਾ)- ਗੁਰੂ ਨਾਨਕ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਨੇ ਨਰਸਰੀ ਦੇ ਵਿਦਿਆਰਥੀਆਂ ਲਈ ਸਾਲਾਨਾ ਸਕੂਲ ਪਿਕਨਿਕ ਪਾਰਟੀ ਕਰਵਾਈ ਗਈ। ਦਿਨ ਭਰ ਚੱਲੇ ਇਸ ਪ੍ਰੋਗਰਾਮ ਨੂੰ ਬਹੁਤ ਹੀ ਸੋਚ-ਸਮਝ ਕੇ ਤਿਆਰ ਕੀਤਾ ਗਿਆ ਸੀ, ਜਿਸ ’ਚ ਮਨੋਰੰਜਨ ਦੇ ਨਾਲ-ਨਾਲ ਵਿਦਿਆਰਥੀਆਂ ਦੇ ਚਰਿੱਤਰ ਨਿਰਮਾਣ ਨਾਲ ਜੁੜੀਆਂ ਗਤੀਵਿਧੀਆਂ ਵੀ ਸ਼ਾਮਿਲ ਸਨ। ਕੁਦਰਤ ਦੀ ਹਰਿਆਲੀ ਦੇ ਵਿਚਕਾਰ, ਬੱਚਿਆਂ ਨੇ ਪੂਰੇ ਉਤਸ਼ਾਹ ਨਾਲ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਵਿਚ ਹਿੱਸਾ ਲਿਆ। ਸਕੂਲ ਦੇ ਪ੍ਰਿੰਸੀਪਲ ਗੁਰਪ੍ਰੀਤ ਸਿੰਘ ਮੱਕੜ ਨੇ ਦੱਸਿਆ ਕਿ ਇਕ ਦਿਨ ਲਈ ਕਿਤਾਬਾਂ ਨੂੰ ਅਲਵਿਦਾ ਕਹਿ ਕੇ ਖੁੱਲ੍ਹੀ ਧੁੱਪ ਦਾ ਸਵਾਗਤ ਕੀਤਾ। ਵਾਈਸ ਪ੍ਰਿੰਸੀਪਲ ਰਵਨੀਤ ਕੌਰ ਮੱਕੜ ਨੇ ਦੱਸਿਆ ਕਿ ਬੱਚਿਆਂ ਨੇ ਮਨੋਰੰਜਨ ਨਾਲ ਭਰਪੂਰ ਪ੍ਰੋਗਰਾਮਾਂ ਵਿਚ ਹਿੱਸਾ ਲਿਆ। ਮੈਨੇਜਰ ਪਰਮਜੀਤ ਕੌਰ ਨੇ ਦੱਸਿਆ ਕਿ ਬੱਚਿਆਂ ਨੇ ਇਕ-ਦੂਜੇ ਨਾਲ ਖਾਣ-ਪੀਣ ਦੀਆਂ ਚੀਜ਼ਾਂ ਸਾਂਝੀਆਂ ਕੀਤੀਆਂ ਅਤੇ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਨਾਲ ਦੋਸਤੀ ਵਧਾਈ। ਡਾਇਰੈਕਟਰ ਕਰਨੈਲ ਸਿੰਘ ਮੱਕੜ ਨੇ ਦੱਸਿਆ ਕਿ ਬਾਹਰੀ ਖੇਡਾਂ ਦੇ ਉਤਸ਼ਾਹ, ਝੂਲਿਆਂ ਦੇ ਜਾਦੂ ਅਤੇ ਖੁੱਲ੍ਹੀ ਹਵਾ ਵਿਚ ਆਜ਼ਾਦੀ ਨਾਲ ਦੌੜਨ ਦੀ ਖੁਸ਼ੀ ਨੇ ਇਸ ਦਿਨ ਨੂੰ ਖਾਸ ਬਣਾ ਦਿੱਤਾ।
ਪਿਛਲੀ ਖ਼ਬਰ ਜ਼ਿਲੇ ਦੀਆਂ ਮੰਡੀਆਂ ’ਚ ਝੋਨੇ ਦੀ ਖਰੀਦ, ਲਿਫ਼ਟਿੰਗ ਤੇ ਅਦਾਇਗੀ ਲਗਾਤਾਰ ਜਾਰੀ ਅਗਲੀ ਖ਼ਬਰ ਗੁਰੂ ਨਾਨਕ ਵੈੱਲਫ਼ੇਅਰ ਸੇਵਾ ਸੁਸਾਇਟੀ ਵਲੋਂ ਮੁਕਾਬਲੇ 15 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।