05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਜੀ. ਐੱਸ. ਟੀ. ਦੀ ਚੋਰੀ ਨੂੰ ਰੋਕਣ ਲਈ ਮਲੋਟ ਵਿਖੇ ਵੱਡੀ ਕਾਰਵਾਈ

ਅਜੀਤ ਡੈਸਕ 24-01-2026
ਮਲੋਟ, 23 ਜਨਵਰੀ (ਪਾਟਿਲ)-ਸਹਾਇਕ ਕਮਿਸ਼ਨਰ ਰਾਜ ਕਰ ਸ੍ਰੀ ਮੁਕਤਸਰ ਸਾਹਿਬ ਅਮਿਤ ਗੋਇਲ ਦੀ ਅਗਵਾਈ ਹੇਠ ਜੀ. ਐੱਸ. ਟੀ. ਅਧੀਨ ਟੈਕਸ ਚੋਰੀ ਨੂੰ ਰੋਕਣ ਲਈ ਵੱਡੀ ਕਾਰਵਾਈ ਕਰਦੇ ਹੋਏ ਦਫ਼ਤਰ ਸਹਾਇਕ ਕਮਿਸ਼ਨਰ ਸਟੇਟ ਟੈਕਸ ਸ੍ਰੀ ਮੁਕਤਸਰ ਸਾਹਿਬ ਵਲੋਂ ਮਲੋਟ ਵਿਖੇ ਸਥਿਤ ਇਕ ਪ੍ਰਮੁੱਖ ਲੀਡ ਮੈਨੂਫੈਕਚਰਿੰਗ ਯੂਨਿਟ ਦੀ ਜਾਂਚ ਕੀਤੀ ਗਈ | ਇਸ ਮੌਕੇ ਅਮਿਤ ਚਰਾਇਆ ਸਟੇਟ ਟੈਕਸ ਅਫ਼ਸਰ, ਗੁਰਿੰਦਰਜੀਤ ਸਿੰਘ ਐੱਸ. ਟੀ. ਓ., ਮਨਜਿੰਦਰ ਸਿੰਘ ਐੱਸ. ਟੀ. ਓ. ਤੇ ਏ. ਐੱਸ. ਟੀ. ਓ. ਤੇ ਹੋਰ ਵਿਭਾਗੀ ਸਟਾਫ਼ ਮੌਜੂਦ ਸੀ | ਇਹ ਕਾਰਵਾਈ ਨਕਲੀ ਬਿਲਿੰਗ ਤੇ ਧੋਖੇ ਨਾਲ ਲਿਆ ਗਿਆ ਇਨਪੱੁਟ ਟੈਕਸ ਕ੍ਰੈਡਿਟ ਰੋਕਣ ਦੇ ਉਦੇਸ਼ ਨਾਲ ਕੀਤੀ ਗਈ, ਜੋ ਸਰਕਾਰੀ ਰਾਜਸਵ ਨੂੰ ਨੁਕਸਾਨ ਪਹੁੰਚਾਉਂਦਾ ਹੈ | ਵਿਭਾਗ ਸਰਕਾਰੀ ਰਾਜਸਵ ਦੀ ਸੁਰੱਖਿਆ ਅਤੇ ਜੀ. ਐੱਸ. ਟੀ. ਕਾਨੂੰਨਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ | ਉਨ੍ਹਾਂ ਦੱਸਿਆ ਕਿ ਵਿਭਾਗ ਵਲੋਂ ਖ਼ਾਸ ਤੌਰ 'ਤੇ ਨਾਨ-ਫੈਰਸ ਧਾਤੂਆਂ (ਜਿਵੇਂ ਲੀਡ ਆਦਿ) ਨਾਲ ਸੰਬੰਧਿਤ ਵਪਾਰੀਆਂ ਤੇ ਸੈਕਟਰਾਂ 'ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ, ਕਿਉਂਕਿ ਇਨ੍ਹਾਂ ਖੇਤਰਾਂ ਵਿਚ ਜੀ. ਐੱਸ. ਟੀ. ਚੋਰੀ ਤੇ ਨਕਲੀ ਆਈ. ਟੀ. ਸੀ. ਦੇ ਮਾਮਲੇ ਵੱਧ ਪਾਏ ਗਏ ਹਨ | ਵਿਭਾਗ ਵਲੋਂ ਦੁਹਰਾਇਆ ਗਿਆ ਹੈ ਕਿ ਨਕਲੀ ਆਈ. ਟੀ. ਸੀ. ਜਾਂ ਫ਼ਰਜ਼ੀ ਬਿਲਿੰਗ ਨਾਲ ਸੰਬੰਧਿਤ ਕਿਸੇ ਵੀ ਗਤੀਵਿਧੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਆਉਣ ਵਾਲੇ ਦਿਨਾਂ ਵਿਚ ਜੀ. ਐੱਸ. ਟੀ. ਅਧੀਨ ਟੈਕਸ ਚੋਰੀ ਕਰਨ ਵਾਲੇ ਵਪਾਰੀਆਂ ਤੇ ਇਕਾਈਆਂ ਖਿਲਾਫ਼ ਇਸ ਤਰ੍ਹਾਂ ਦੀਆਂ ਹੋਰ ਵੀ ਕਾਰਵਾਈਆਂ ਕੀਤੀਆਂ ਜਾਣਗੀਆਂ |
ਪਿਛਲੀ ਖ਼ਬਰ ਦਸਮੇਸ਼ ਕਾਲਜ ਬਾਦਲ ਵਿਖੇ ਗੁਰਪੁਰਬ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਗਲੀ ਖ਼ਬਰ ਮਲੋਟ ਵਿਖੇ 70 ਲੱਖ ਦੀ ਲਾਗਤ ਨਾਲ ਸੜਕਾਂ ਤੇ ਗਲੀਆਂ ਦੇ ਵਿਕਾਸ ਕੰਮਾਂ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।