ਪਿੰਡ ਅਬੁੱਲਖੁਰਾਣਾ ਦੀ ਸੁਨੀਤਾ ਨੇ ਨੈਸ਼ਨਲ ਅਥਲੈਟਿਕਸ ਮੁਕਾਬਲਿਆਂ ’ਚ ਜਿੱਤੇ 2 ਸੋਨ ਤਗ਼ਮੇ
ਮਲੋਟ, 3 ਨਵੰਬਰ (ਪਾਟਿਲ)-ਪਿੰਡ ਅਬੁੱਲਖੁਰਾਣਾ ਦੀ ਹੋਣਹਾਰ ਖਿਡਾਰਨ ਸੁਨੀਤਾ ਨੇ ਰਾਸ਼ਟਰੀ ਪੱਧਰ ’ਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 2 ਸੋਨ ਤਗ਼ਮੇ ਜਿੱਤ ਕੇ ਪਿੰਡ ਤੇ ਪਰਿਵਾਰ ਦਾ ਨਾਂਅ ਰੌਸ਼ਨ ਕੀਤਾ ਹੈ। ਨਵੀਂ ਦਿੱਲੀ ਦੇ ਰਾਜੀਵ ਗਾਂਧੀ ਸਪੋਰਟਸ ਕੰਪਲੈਕਸ ਵਿਚ ਕਰਵਾਏ ਗਏ ਨੈਸ਼ਨਲ ਪੱਧਰ ਦੇ ਖੇਡ ਮੁਕਾਬਲਿਆਂ ਵਿਚ ਸੁਨੀਤਾ ਨੇ 800 ਮੀਟਰ ਅਤੇ 5000 ਮੀਟਰ ਦੌੜ ਵਿਚ ਪਹਿਲਾ ਸਥਾਨ ਹਾਸਿਲ ਕੀਤਾ।
ਅਜੀਤ ਡੈਸਕ
04-11-2026