06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਹਾਕਮਾਂ ਦੀ ਮੌਕਾਪ੍ਰਸਤੀ ਨੇ ਸਹਿਮਤੀ ਉਪਰੰਤ ਵੀ ਪੰਜਾਬ ਦੇ ਮੁੱਦੇ ਖੜ੍ਹੇ ਰੱਖੇ-ਪਵਨਪ੍ਰੀਤ ਸਿੰਘ

ਫ਼ਰੀਦਕੋਟ, 6 ਅਗਸਤ (ਜਸਵੰਤ ਸਿੰਘ ਪੁਰਬਾ)-ਪੰਜਾਬੀ ਬੋਲੀ, ਪਾਣੀਆਂ, ਇਲਾਕਿਆਂ, ਭਾਖੜਾ ਬਿਆਸ ਪ੍ਰਬੰਧਕੀ ਬੋਰਡ, ਚੰਡੀਗੜ੍ਹ ਆਦਿ ਦੇ ਮਸਲਿਆਂ ਉੱਪਰ ਸਹਿਮਤੀ ਉਪਰੰਤ ਵੀ ਮੁੱਦੇ ਖੜ੍ਹੇ ਰੱਖੇ ਜਾਂਦੇ ਹਨ। ਜਿਸ ਨਾਲ ਪੰਜਾਬ ਦੇ ਹਰ ਵਰਗ ਦੇ ਲੋਕ ਨਿਰਾਸ਼ਾ ਵਿਚ ਆਏ ਅਤੇ ਅੱਜ ਵੀ ਹਨ।

ਪਵਨਪ੍ਰੀਤ ਸਿੰਘ 07-08-2026
ਫ਼ਰੀਦਕੋਟ, 6 ਅਗਸਤ (ਜਸਵੰਤ ਸਿੰਘ ਪੁਰਬਾ)-ਪੰਜਾਬੀ ਬੋਲੀ, ਪਾਣੀਆਂ, ਇਲਾਕਿਆਂ, ਭਾਖੜਾ ਬਿਆਸ ਪ੍ਰਬੰਧਕੀ ਬੋਰਡ, ਚੰਡੀਗੜ੍ਹ ਆਦਿ ਦੇ ਮਸਲਿਆਂ ਉੱਪਰ ਸਹਿਮਤੀ ਉਪਰੰਤ ਵੀ ਮੁੱਦੇ ਖੜ੍ਹੇ ਰੱਖੇ ਜਾਂਦੇ ਹਨ। ਜਿਸ ਨਾਲ ਪੰਜਾਬ ਦੇ ਹਰ ਵਰਗ ਦੇ ਲੋਕ ਨਿਰਾਸ਼ਾ ਵਿਚ ਆਏ ਅਤੇ ਅੱਜ ਵੀ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਿਸਾਨਾਂ, ਮਜ਼ਦੂਰਾਂ ਦੇ ਸੀਨੀਅਰ ਆਗੂ ਪਵਨਪ੍ਰੀਤ ਸਿੰਘ ਨੇ ਕਰਦਿਆਂ ਕਿਹਾ ਕਿ ਅਜਿਹੇ ਕਾਰਨਾਂ ਕਰਕੇ ਪੰਜਾਬ ਦੇ ਨੌਜਵਾਨਾਂ ਵਿਚ ਅਲਹਿਦਗੀ ਦੀਆਂ ਸੁਰਾਂ ਉੱਠਣਾ ਕੁਦਰਤੀ ਹੀ ਸੀ। 1978 ਤੋਂ ਲੈ ਕੇ 1990 ਦੇ ਅੱਧ ਤੱਕ ਜਿਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ ਉਹ ਟਾਲੀਆਂ ਜਾ ਸਕਦੀਆਂ ਸਨ, ਪ੍ਰੰਤੂ ਸਮੇਂ-ਸਮੇਂ ਦੇ ਪੰਜਾਬ ਅਤੇ ਕੇਂਦਰ ਦੇ ਆਗੂਆਂ ਨੇ ਮੌਕਾਪ੍ਰਸਤੀ ਕਰਕੇ ਨਹੀਂ ਟਾਲੀਆਂ, ਜਿਸ ਨਾਲ ਪੰਜਾਬ ਦਾ ਅੰਤਾਂ ਦਾ ਨੁਕਸਾਨ ਹੋਇਆ। ਹਾਕਮਾਂ ਦੀ ਮੌਕਾ ਪ੍ਰਸਤੀ ਨੇ ਕੁਝ ਵੀ ਨਾ ਕਰਨ ਦੇ ਬਾਵਜੂਦ ਪੰਜਾਬ ਦੇ ਲੋਕਾਂ ਦੀ ਤਾਸੀਰ ਕਾਰਨ ਮਾਹੌਲ ਫਿਰ ਆਮ ਵਰਗਾ ਹੁੰਦਾ ਰਿਹਾ। ਪਵਨਪ੍ਰੀਤ ਨੇ ਕਿਹਾ ਕਿ ਪੰਜਾਬ ਵਿਚ ਇਸ ਸਮੇਂ ਦੌਰਾਨ ਵਪਾਰੀਆਂ ਘਟਨਾਵਾਂ ਨੂੰ ਕੇਂਦਰੀ ਮੀਡੀਆ ਨੇ ਇਨ੍ਹਾਂ ਨਾਂਹ ਪੱਖੀ ਕਰਕੇ ਪੇਸ਼ ਕੀਤਾ ਤਾਂ ਜੋ ਪੰਜਾਬੀਆਂ ਨੂੰ ਅਤੇ ਖਾਸ ਕਰ ਸਿੱਖਾਂ ਨੂੰ ਬਦਨਾਮ ਕੀਤਾ ਜਾ ਸਕੇ। ਜਦੋਂ ਪੰਜਾਬ ਦੇ ਕਿਸਾਨ ਮਜ਼ਦੂਰ ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂੰਨਾਂ ਖ਼ਿਲਾਫ਼ ਲੜ੍ਹ ਰਹੇ ਸਨ ਅਤੇ ਉੱਤਰ ਪ੍ਰਦੇਸ਼ ਵਿਚ ਕਿਸਾਨਾਂ ਉੱਪਰ ਗ੍ਰਹਿ ਰਾਜ ਮੰਤਰੀ ਦੇ ਲੜਕੇ ਨੇ ਕਿਸਾਨਾਂ ਨੂੰ ਆਪਣੀ ਗੱਡੀ ਥੱਲੇ ਕੁਚਲ ਦਿੱਤਾ ਸੀ, ਜਿਸ ਵਿਚ ਸਿੱਖ ਸਨ ਤਾਂ ਗੋਦੀ ਮੀਡੀਆ ਦੇ ਇਕ ਹਿੱਸੇ ਨੇ ਇਹ ਖ਼ਬਰ ਵੀ ਜਾਰੀ ਕਰ ਦਿੱਤੀ ਸੀ ਕਿ ਖਾਲਿਸਤਾਨੀ ਉੱਤਰ ਪ੍ਰਦੇਸ਼ ਵਿਚ ਵੀ ਘੁਸ ਗਏ ਸਨ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਫਿਰ ਆਮ ਮਾਹੌਲ ਨੂੰ ਵਿਗਾੜਨ ਵਿਚ ਕੋਈ ਕਸਰ ਨਹੀਂ ਛੱਡਦੀਆਂ। ਉਨ੍ਹਾਂ ਮੰਗ ਕੀਤੀ ਹੈ ਕਿ 1978 ਤੋਂ 1995 ਤੱਕ ਵਾਪਰੀਆਂ ਘਟਨਾਵਾਂ ਪ੍ਰਤੀ ਲੋਕ ਪੱਖੀ ਇਤਿਹਾਸਕਾਰਾਂ ਦਾ ਪੈਨਲ ਵਿਸਥਾਰ ਨਾਲ ਖੋਜ ਕਰੇ ਅਤੇ ਪੰਜਾਬ ਅਤੇ ਪੰਜਾਬੀਆਂ ਨਾਲ ਹੋਏ ਧੱਕੇ ਅਤੇ ਅਨਿਆ ਕਰਨ ਵਾਲਿਆਂ ਨੂੰ ਨਸ਼ਰ ਕਰੇ।
ਪਿਛਲੀ ਖ਼ਬਰ ਰੈੱਡ ਰਿਬਨ ਕਲੱਬ ਵਲੋਂ ਪੰਜਾਬ ਡਿਗਰੀ ਕਾਲਜ ਦੇ ਪ੍ਰੋ. ਜੁਗਰਾਜ ਸਿੰਘ ਸਨਮਾਨਿਤ ਅਗਲੀ ਖ਼ਬਰ ਹਾਦਸੇ ’ਚ ਮਰੇ ਨੌਜਵਾਨ ਦੀ ਲਾਸ਼ ਚੌਕ ’ਚ ਰੱਖ ਕੇ ਲਗਾਇਆ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।