07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਬੀ.ਐਲ.ਓ. ਯੂਨੀਅਨ ਨੇ ਐਸ.ਡੀ.ਐਮ. ਨਾਲ ਮੀਟਿੰਗ

ਅਜੀਤ ਡੈਸਕ 20-07-2026
ਸ੍ਰੀ ਮੁਕਤਸਰ ਸਾਹਿਬ, 19 ਜੁਲਾਈ (ਰਣਜੀਤ ਸਿੰਘ ਢਿੱਲੋਂ)-ਐਸ.ਆਰ.ਆਈ. ਵਿਚ ਆ ਰਹੀਆਂ ਤਕਨੀਕੀ ਮੁਸ਼ਕਿਲਾਂ ’ਤੇ ਹੋਰ ਮੰਗਾਂ ਸਬੰਧੀ ਬੀ.ਐਲ.ਓ ਯੂਨੀਅਨ ਦੀ ਮੀਟਿੰਗ ਪ੍ਰਧਾਨ ਨਵਦੀਪ ਸਿੰਘ ਸੁੱਖੀ ਦੀ ਅਗਵਾਈ ਵਿਚ ਰਿਟਰਨਿੰਗ ਅਫ਼ਸਰ ਕਮ ਐਸ.ਡੀ.ਐਮ. ਗੁਰਕਿਰਨਦੀਪ ਸਿੰਘ ਸਿੱਧੂ ਨਾਲ ਸੁਖਾਵੇਂ ਮਾਹੌਲ ਵਿਚ ਹੋਈ। ਸਮੂਹ ਬੀ.ਐਲ.ਓ. ਨੇ ਤਕਨੀਕੀ ਤੇ ਹੋਰ ਮੁਸ਼ਕਿਲਾਂ ਬਾਰੇ ਐਸ.ਡੀ.ਐਮ. ਨੂੰ ਜਾਣੂੰ ਕਰਵਾਇਆ। ਐਸ.ਡੀ.ਐਮ. ਸਿੱਧੂ ਨੇ ਕਿਹਾ ਕਿ ਬੀ.ਐਲ.ਓ. ਚੋਣ ਪ੍ਰੀਕਿਰਿਆ ਵਿਚ ਰੀੜ੍ਹ ਦੀ ਹੱਡੀ ਦਾ ਰੋਲ ਅਦਾ ਕਰਦੇ ਹਨ। ਇਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕ ਯੂਨੀਅਨ ਵਲੋਂ ਐਸ.ਡੀ.ਐਮ ਨੂੰ ਮੰਗ ਪੱਤਰ ਵੀ ਦਿੱਤਾ ਗਿਆ। ਮੀਟਿੰਗ ਵਿਚ ਚਰਨਜੀਤ ਸਿੰਘ ਪਾਲ, ਹਰਪ੍ਰੀਤ ਸਿੰਘ ਉਦੇਕਰਨ, ਰਿੰਕੂ ਕੁਮਾਰ, ਵਿਕਰਮ ਖਾਰਾ, ਸੁਨੀਲ ਨਾਗਪਾਲ, ਸੁਨੀਲ ਨਾਰੰਗ, ਸ਼ਮਿੰਦਰ ਸਿੰਘ ਕਲਿਆਣ, ਤਲਵਿੰਦਰ ਸਿੰਘ ਸਾਉਂਕੇ ਨੇ ਵੀ ਵਿਚਾਰ ਰੱਖੇ।
ਪਿਛਲੀ ਖ਼ਬਰ ਧੀਂਗੜਾ ਪਰਿਵਾਰ ਨੇ ਧਾਰਮਿਕ ਸਮਾਗਮ ਕਰਵਾਇਆ ਤੇ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਅਗਲੀ ਖ਼ਬਰ ਰਾਜਵਿੰਦਰ ਕੌਰ ਨੂੰ ਤਰੱਕੀ ਮਿਲਣ ’ਤੇ ਵਿਦਾਇਗੀ ਪਾਰਟੀ ਦਿੱਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।