25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਸਮੂਹਿਕ ਹਨੂੰਮਾਨ ਚਾਲਿਸਾ ਪਾਠਾਂ ਦੇ 51 ਮੰਗਲਵਾਰ ਸੰਪੂਰਨ ਹੋਣ ’ਤੇ ਸਤਿਸੰਗ ਕਰਵਾਇਆ

ਅਜੀਤ ਡੈਸਕ 09-07-2026
ਗਿੱਦੜਬਾਹਾ, 8 ਜੁਲਾਈ (ਪਰਮਜੀਤ ਸਿੰਘ ਥੇੜ੍ਹੀ)-ਸ੍ਰੀ ਸਨਾਤਨ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਦੇ ਉਦੇਸ਼ ਨਾਲ ਸ੍ਰੀ ਹਨੂੰਮਾਨ ਚਾਲਿਸਾ ਪਰਿਵਾਰ ਗਿੱਦੜਬਾਹਾ ਵਲੋਂ ਸ਼ੁਰੂ ਕੀਤੇ ਗਏ ਹਫ਼ਤਾਵਾਰੀ (ਹਰ ਮੰਗਲਵਾਰ) ਸਮੂਹਿਕ ਹਨੂੰਮਾਨ ਚਾਲਿਸਾ ਪਾਠਾਂ ਦੇ 51 ਮੰਗਲਵਾਰ ਸੰਪੂਰਨ ਹੋਣ ਦੀ ਖ਼ੁਸ਼ੀ ਵਿਚ ਬੀਤੀ ਰਾਤ ਪ੍ਰਾਚੀਨ ਸ੍ਰੀ ਦੁਰਗਾ ਮੰਦਰ ਗਿੱਦੜਬਾਹਾ ਵਿਖੇ ਸ੍ਰੀ ਹਨੂੰਮਾਨ ਜੀ ਦਾ ਸਤਿਸੰਗ ਕਰਵਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਦੀਪ ਗੋਇਲ ਨੇ ਦੱਸਿਆ ਕਿ ਸ੍ਰੀ ਹਨੂੰਮਾਨ ਚਾਲਿਸਾ ਪਰਿਵਾਰ, ਪ੍ਰਾਚੀਨ ਸ੍ਰੀ ਦੁਰਗਾ ਮੰਦਰ ਕਮੇਟੀ ਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਮੰਦਰ ਵਿਖੇ ਸਤਿਸੰਗ ਦੌਰਾਨ ਸ੍ਰੀ ਸ਼ਿਆਮ ਸੇਵਾ ਮੰਡਲ ਗਿੱਦੜਬਾਹਾ ਦੇ ਭਜਨ ਗਾਇਕਾਂ ਵਲੋਂ ਸ੍ਰੀ ਬਾਲਾ ਜੀ ਮਹਾਰਾਜ ਅਤੇ ਸ਼ਿਆਮ ਪ੍ਰਭੂ ਖਾਟੂ ਵਾਲਿਆਂ ਦੇ ਸੁੰਦਰ ਭਜਨਾਂ ਦੀ ਬੰਦਗੀ ਕੀਤੀ ਗਈ। ਸਤਿਸੰਗ ਦੀ ਸ਼ੁਰੂਆਤ ਮੰਦਰ ਦੇ ਮੁੱਖ ਪੁਜਾਰੀ ਮੁਕੇਸ਼ ਸ਼ਾਸਤਰੀ ਵਲੋਂ ਪੂਜਨ ਨਾਲ ਕੀਤੀ ਗਈ। ਇਸ ਉਪਰੰਤ ਨੀਰਜ ਸ਼ਰਮਾ ਤੇ ਮੌਜੂਦ ਸ਼ਰਧਾਲੂਆਂ ਵਲੋਂ ਹਨੂੰਮਾਨ ਚਾਲਿਸਾ ਦੇ ਸਮੂਹਿਕ ਪਾਠ ਕੀਤੇ ਗਏ। ਸਤਿਸੰਗ ਤੋਂ ਬਾਅਦ ਆਰਤੀ ਦੀ ਰਸਮ ਅਦਾ ਕੀਤੀ ਗਈ ਅਤੇ ਬਾਲਾ ਜੀ ਮਹਾਰਾਜ ਨੂੰ 51 ਕਿੱਲੋ ਲੱਡੂਆਂ, ਕੇਲਿਆਂ, ਕੜੀ ਚਾਵਲ ਦਾ ਭੋਗ ਲਗਾਉਣ ਤੋਂ ਬਾਅਦ 11 ਕਿੱਲੋ ਵਜਨੀ ਇਕ ਲੱਡੂ ਦਾ ਭੋਗ ਲਗਾਇਆ ਗਿਆ। ਇਸ ਉਪਰੰਤ ਪ੍ਰਸ਼ਾਦ ਹਾਜ਼ਰ ਸ਼ਰਧਾਲੂਆਂ ਵਿਚ ਵੰਡਿਆ ਗਿਆ। ਇਸ ਮੌਕੇ ਠੰਡੇ-ਮਿੱਠੇ ਪਾਣੀ ਦੀ ਸੇਵਾ ਕਨਵ ਸਿੰਗਲਾ, ਜੈਵਿਸ਼, ਦੁਸ਼ਿਅੰਤ, ਅਭੈ, ਹਰਸ਼ਿਤ, ਕਾਰਤਿਕ, ਦੀਪਾਂਸ਼ੂ, ਫੈਰਿਸ਼, ਦਿਵਿਅਮ ਤੇ ਵੈਅਭ ਆਦਿ ਛੋਟੇ ਬੱਚਿਆਂ ਵਲੋਂ ਨਿਭਾਈ ਗਈ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਐਡਵੋਕੇਟ ਗੌਰਵ ਜੈਨ ਚੀਨੂੰ, ਪ੍ਰਦੀਪ ਗੋਇਲ, ਲੋਕੇਸ਼ ਬਾਂਸਲ, ਪ੍ਰਦੀਪ ਬਾਂਸਲ, ਵਨੀਤ ਬਾਂਸਲ, ਪਵਨ ਗੋਇਲ, ਦੇਵਾਸ਼ੀਸ਼ ਗੋਇਲ, ਸ਼ੰਟੀ ਧੀਰ, ਸਮਰ ਧੀਰ, ਮੋਨੂੰ ਗੋਇਲ, ਵਨੀਤ ਜਿੰਦਲ ਮੋਂਟੀ, ਮੁਕੇਸ਼ ਕੁਮਾਰ ਪਿੰਟੂ ਭੱਠੇ ਵਾਲਾ, ਸੰਦੀਪ ਤਾਇਲ, ਸੋਨੀ ਰੋਇਲ, ਅਨੇਕ ਸਿੰਘ ਬਰਾੜ, ਸ਼ਿਵ ਗਰਗ, ਡਾ. ਅਨਿਲ ਗਰਗ, ਮਹੇਸ਼ ਬਾਂਸਲ, ਮੁਕੇਸ਼ ਗੋਇਲ, ਕਨਵ ਸਿੰਗਲਾ, ਵਿਜੇ ਬਾਂਸਲ, ਤਰਸੇਮ ਲੋਹਾਕਾਰ, ਅਨੁਜ ਨਾਰੰਗ, ਕਿ੍ਰਸ਼ਨ ਖੁਰਾਣਾ, ਰਮਨ ਖੱਤਰੀ, ਮਨੀਸ਼ ਜੈਨ, ਟੋਨੀ ਗਰਗ, ਰਮੇਸ਼ ਮੋਂਗਾ, ਘਨਸ਼ਾਮ ਦਾਸ ਗੁਪਤਾ, ਹਰੀਸ਼ ਬਾਂਸਲ, ਬਲਵਿੰਦਰ ਗਰਗ, ਰਾਕੇਸ਼ ਕਾਲਾ, ਹਰੀਸ਼ ਸਿੰਗਲਾ, ਮਹਿੰਦਰ ਸਿੰਗਲਾ, ਪਵਨ ਗੁਪਤਾ ਅਤੇ ਪ੍ਰਦੀਪ ਸਾਂਵਰੀਆ ਆਦਿ ਵੀ ਮੌਜੂਦ ਸਨ।
ਪਿਛਲੀ ਖ਼ਬਰ ਪੰਜਾਬ ’ਚ ਅਗਲੀ ਸਰਕਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ’ਚ ਕਾਂਗਰਸ ਦੀ ਬਣੇਗੀ-ਮੇਹਰ ਸਿੰਘ ਕਰੀਰਵਾਲੀ ਅਗਲੀ ਖ਼ਬਰ ਨਗਰ ਕੌਂਸਲ ਗਿੱਦੜਬਾਹਾ ਦੀ ਕਮੇਟੀ ਵਲੋਂ ਪਲੇਠੀ ਮੀਟਿੰਗ ਸ਼ਹਿਰ ਦੇ ਵਿਕਾਸ ਲਈ ਵਚਨਬੱਧਤਾ ਪ੍ਰਗਟਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।