ਅਮਰਕੋਟ (ਤਰਨ ਤਾਰਨ), 24ਅਗੱਸਤ (ਭੱਟੀ)- ਵਿਧਾਨ ਸਭਾ ਹਲਕਾ ਖੇਮਕਰਨ ਦੇ ਸਰਹੱਦੀ ਪਿੰਡ ਘਰਿਆਲਾ, ਤਲਵੰਡੀ ਸੋਭਾ ਸਿੰਘ, ਤਲਵੰਡੀ ਮੁਸਸੱਦਾ ਸਿੰਘ, ਜੰਡ, ਪੂਨੀਆ, ਦਾਸੂਵਾਲ ਵਿਖੇ ਲੋਕ ਮਿਲਣੀ ਤਹਿਤ ਪੰਚਾਇਤਾਂ ਵਲੋਂ ਭਾਰੀ ਇੱਕਠ ਕੀਤੇ ਗਏ। ਇਸ ਮੌਕੇ ਪਿੰਡ ਘਰਿਆਲਾ ਤੇ ਦਾਸੂਵਾਲ ਵਿਖੇ ਸੈਕੜੇ ਪਰਿਵਾਰ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਆਪ ਪਾਰਟੀ ਵਿਚ ਸ਼ਮਿਲ ਹੋਏ।
ਵਿਧਾਇਕ ਸਰਵਨ ਸਿੰਘ ਧੁਓਨ ਨੇ ਕਿਹਾ ਕਿ ਲੋਕ ਮਿਲਣੀ ਤਹਿਤ ਪਿੰਡਾਂ ਵਿਚ ਹੋ ਰਹੇ ਇਕੱਠ ਨੇ ਇਹ ਸਾਬਿਤ ਕਰ ਦਿੱਤਾ ਕਿ ਮਾਨ ਸਰਕਾਰ ਵਲੋਂ ਦਿੱਤੀਆਂ ਜਾਂ ਰਹੀਆਂ ਲੋਕ ਭਲਾਈ ਸਕੀਮਾਂ ਤੋਂ ਲੋਕ ਪੂਰੀ ਤਰ੍ਹਾ ਖੁਸ਼ ਹਨ ਤੇ ਇਹ ਇਕੱਠ 2027 ਦੇ ਨਤੀਜੀਆਂ ਤੇ ਹੁਣ ਤੋਂ ਮੋਹਰ ਲਾ ਰਹੇ ਹਨ।
ਚੇਅਰਮੈਨ ਭਗਵੰਤ ਸਿੰਘ ਕੰਬੋਕੇ, ਬਲਜੀਤ ਸਿੰਘ ਅਲਗੋਂ, ਸਰਪੰਚ ਮਨਜੀਤ ਸਿੰਘ ਵਰਨਾਲਾ ਸਗਠੰਨ ਇੰਚਾਰਜ, ਪੀ ਏ ਹੀਰਾ ਸਿੰਘ ਭੁੱਲਰ, ਸਰਪੰਚ ਸਰਬਜੀਤ ਸਿੰਘ ਤਲਵੰਡੀ, ਸਰਪੰਚ ਬਲਦੇਵ ਸਿੰਘ, ਸਾਬਕਾ ਸਰਪੰਚ ਕੁਲਦੀਪ ਸਿੰਘ ਗਿੱਲ, ਸਰਪੰਚ ਤਰਸੇਮ ਸਿੰਘ ਤਲਵੰਡੀ, ਸਰਪੰਚ ਸੁਖਵਿੰਦਰ ਸਿੰਘ ਜੰਡ, ਸਰਪੰਚ ਬਲਜੀਤ ਸਿੰਘ ਦਾਸੂਵਾਲ, ਸਰਪੰਚ ਹਰਜੀਤ ਸਿੰਘ ਪੂਨੀਆਂ, ਸਰਪੰਚ ਗੁਰਜੰਟ ਸਿੰਘ ਵਲਟੋਹਾ, ਸਾਬਕਾ ਸਰਪੰਚ ਹੁਸ਼ਿਆਰ ਸਿੰਘ ਯੋਧਸਿੰਘਵਾਲਾ, ਮਲੂਕ ਸਿੰਘ ਬਲਿਆਵਾਲਾ, ਮੈਂਬਰ ਬਲਿਹਾਰ ਸਿੰਘ, ਮੈਂਬਰ ਕਸ਼ਮੀਰ ਸਿੰਘ, ਅੰਗਰੇਜ ਸਿੰਘ, ਮੈਂਬਰ ਗੁਰਪ੍ਰੀਤ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕ ਹਾਜ਼ਿਰ ਸਨ।