24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਅਮਰਗੜ੍ਹ ਪੁਲਿਸ ਨੇ ਮਦਰੱਸੇ 'ਚੋਂ ਲਾਪਤਾ ਹੋਏ 4 ਮਾਸੂਮ ਬੱਚਿਆਂ ਨੂੰ 12 ਘੰਟਿਆਂ 'ਚ ਲੱਭ ਕੇ ਮਾਪਿਆਂ ਹਵਾਲੇ ਕੀਤੇ

ਅਮਰਗੜ੍ਹ (ਮਾਲੇਰਕੋਟਲਾ), 24 ਅਗਸਤ (ਜਤਿੰਦਰ ਮੰਨਵੀ, ਪਵਿੱਤਰ ਸਿੰਘ)- ਪਿੰਡ ਬਿੰਜੋਕੀ ਸਥਿਤ ਇਕ ਮਦਰੱਸੇ ਚੋਂ ਤੜਕਸਾਰ ਕੰਧ ਟੱਪ...

ਅਜੀਤ ਡੈਸਕ 24-08-2026

ਅਮਰਗੜ੍ਹ (ਮਾਲੇਰਕੋਟਲਾ), 24 ਅਗਸਤ (ਜਤਿੰਦਰ ਮੰਨਵੀ, ਪਵਿੱਤਰ ਸਿੰਘ)- ਪਿੰਡ ਬਿੰਜੋਕੀ ਸਥਿਤ ਇਕ ਮਦਰੱਸੇ ਚੋਂ ਤੜਕਸਾਰ ਕੰਧ ਟੱਪ ਕੇ ਭੱਜੇ 4 ਨਾਬਾਲਗ ਲਾਪਤਾ ਹੋਏ ਵਿਦਿਆਰਥੀਆਂ ਨੂੰ ਅਮਰਗੜ੍ਹ ਪੁਲਿਸ ਨੇ ਮੁਸਤੈਦੀ ਦਿਖਾਉਂਦਿਆਂ ਮਹਿਜ਼ 12 ਘੰਟਿਆਂ ਅੰਦਰ ਸੁਰੱਖਿਅਤ ਬਰਾਮਦ ਕਰਕੇ ਉਨ੍ਹਾਂ ਦੇ ਮਾਪਿਆਂ ਹਵਾਲੇ ਕਰਨ ਵਿਚ ਵੱਡੀ ਸਫ਼ਲਤਾ ਹਾਸਿਲ ਕੀਤੀ ਹੈ। ਪੁਲਿਸ ਦੀ ਇਸ ਫ਼ੌਰੀ ਕਾਰਵਾਈ ਦੀ ਇਲਾਕੇ 'ਚ ਭਰਪੂਰ ਸ਼ਲਾਘਾ ਹੋ ਰਹੀ ਹੈ।

ਇਸ ਸਬੰਧੀ ਥਾਣਾ ਮੁਖੀ ਇੰਸਪੈਕਟਰ ਨਵਦੀਪ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਐੱਸ.ਐੱਸ.ਪੀ. ਗੁਰਮੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਵਿਸ਼ੇਸ਼ ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ ਸੀ। ਪੁਲਿਸ ਟੀਮਾਂ ਨੇ ਤੁਰੰਤ ਛਾਣਬੀਣ ਸ਼ੁਰੂ ਕਰਦਿਆਂ 12 ਘੰਟਿਆਂ ਦੇ ਅੰਦਰ-ਅੰਦਰ ਚਾਰੇ ਬੱਚਿਆਂ ਗੁਲਾਮ ਮੁਹੰਮਦ ਵਾਸੀ ਮਤੋਈ, ਇਮਰਾਨ ਮਾਨੀ ਵਾਸੀ ਮਾਲੇਰਕੋਟਲਾ, ਅਬਦੁਲ ਅਹਿਦ ਵਾਸੀ ਮਾਲੇਰਕੋਟਲਾ ਅਤੇ ਮੁਹੰਮਦ ਜ਼ੀਸ਼ਾਨ ਵਾਸੀ ਆਬਾਸਪੁਰਾ ਨੂੰ ਪਿੰਡ ਜੰਡਾਲੀ ਤੋਂ ਸੁਰੱਖਿਅਤ ਲੱਭ ਲਿਆ।

ਪੁਲਿਸ ਨੇ ਬਣਦੀ ਕਾਨੂੰਨੀ ਕਾਰਵਾਈ ਉਪਰੰਤ ਬੱਚਿਆਂ ਨੂੰ ਉਨ੍ਹਾਂ ਦੇ ਵਾਰਸਾਂ ਦੇ ਸਪੁਰਦ ਕਰ ਦਿੱਤਾ। ਬੱਚਿਆਂ ਨੂੰ ਸਹੀ-ਸਲਾਮਤ ਵੇਖ ਕੇ ਪਰਿਵਾਰਾਂ ਨੇ ਸੁੱਖ ਦਾ ਸਾਹ ਲਿਆ ਅਤੇ ਅਮਰਗੜ੍ਹ ਪੁਲਿਸ ਦਾ ਧੰਨਵਾਦ ਕੀਤਾ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਮਦਰੱਸੇ ਦੇ ਪ੍ਰਬੰਧਕਾਂ ਵਲੋਂ ਵੀ ਬੱਚੇ ਲੱਭਣ 'ਚ ਪੁਲਿਸ ਦਾ ਬਹੁਤ ਸਹਿਯੋਗ ਕੀਤਾ ਗਿਆ। ਇਸ ਮੌਕੇ ਮੁਨਸ਼ੀ ਰਾਮ ਦਾਸ, ਏ.ਐੱਸ.ਆਈ. ਇਰਫ਼ਾਨ ਖ਼ਾਨ, ਏ.ਐੱਸ.ਆਈ. ਜਸਵੀਰ ਕੌਰ ਅਤੇ ਕਰਮਜੀਤ ਸਿੰਘ ਸਮੇਤ ਹੋਰ ਪੁਲਿਸ ਮੁਲਾਜ਼ਮ ਹਾਜ਼ਿਰ ਸਨ।

ਪਿਛਲੀ ਖ਼ਬਰ ਪੁਲਿਸ ਵਲੋਂ ਦੋਸ਼ੀਆਂ ਖਿਲਾਫ਼ ਕਾਰਵਾਈ ਨਾ ਕਰਨ 'ਤੇ ਵਾਲਮੀਕਿ ਸਮਾਜ ਵਲੋਂ ਅਗਲੇ ਸੰਘਰਸ਼ ਦਾ ਐਲਾਨ ਅਗਲੀ ਖ਼ਬਰ ਗੌਰਵ ਅਗਰਵਾਲ ਪੰਜਾਬ ਇਨਫੋਟੈਕ ਕਾਰਪੋਰੇਸ਼ਨ ਲਿਮਿਟਡ ਦੇ ਡਾਇਰੈਕਟਰ ਨਿਯੁਕਤ