ਸ਼ਰਧਾਲੂਆਂ ਦਾ ਜਥਾ ਖਾਟੂ ਸ਼ਿਆਮ ਅਤੇ ਸ੍ਰੀ ਸਾਲਾਸਰ ਧਾਮ ਦੇ ਦਰਸ਼ਨਾਂ ਲਈ ਰਵਾਨਾ
ਗਿੱਦੜਬਾਹਾ, 24 ਅਗਸਤ (ਪਰਮਜੀਤ ਸਿੰਘ ਥੇੜ੍ਹੀ)-ਸ੍ਰੀ ਸ਼ਿਆਮ ਸੇਵਾ ਮੰਡਲ ਗਿੱਦੜਬਾਹਾ ਵਲੋਂ ਗਿਆਰਸ ਦੇ ਸੰਬੰਧ ਵਿਚ ਇਲਾਕੇ ਦੇ ਸ਼ਰਧਾਲੂਆਂ ਲਈ ਇਕ ਵਿਸ਼ੇਸ਼ ਬੱਸ ਗਿੱਦੜਬਾਹਾ ਤੋਂ ਖਾਟੂ ਸ਼ਿਆਮ ਤੇ ਸ੍ਰੀ ਸਾਲਾਸਰ ਧਾਮ ਦੇ ਦਰਸ਼ਨਾਂ ਲਈ ਸ਼ੁਰੂ ਕੀਤੀ ਗਈ ਹੈ। ਬੀਤੀ ਰਾਤ ਸ੍ਰੀ ਸ਼ਿਆਮ ਸੇਵਾ ਮੰਡਲ ਗਿੱਦੜਬਾਹਾ ਵਲੋਂ ਗਿਆਰਸ ਦੇ ਸ਼ੁੱਭ ਅਵਸਰ ’ਤੇ ਇਕ ਬੱਸ ਖਾਟੂ ਸ਼ਿਆਮ ਤੇ ਸ੍ਰੀ ਸਾਲਾਸਰ ਧਾਮ ਦੇ ਦਰਸ਼ਨਾਂ ਲਈ ਰਵਾਨਾ ਕੀਤੀ ਗਈ।
ਬੱਸ ਨੂੰ ਝੰਡੀ ਵਿਖਾ ਕੇ ਰਵਾਨਾ ਕਰਦੇ ਹੋਏ ਡਾ. ਚਾਰੂ ਸਿੰਗਲਾ ਅਤੇ ਸੰਸਥਾ ਦੇ ਮੈਂਬਰ। ਤਸਵੀਰ: ਪਰਮਜੀਤ ਸਿੰਘ ਥੇੜ੍ਹੀ
25-08-2026