07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਸੰਤ ਭਾਰਤ ਗੈਸ ਏਜੰਸੀ ਜੀਦਾ ਦੇ ਰਵੱਈਆ ਤੋਂ ਖਪਤਕਾਰ ਪ੍ਰੇਸ਼ਾਨ

ਅਜੀਤ ਡੈਸਕ 21-06-2026
ਬਾਜਾਖਾਨਾ, 20 ਜੂਨ (ਜੀਵਨ ਗਰਗ)-ਇਸ ਗੱਲ ਤੋਂ ਖਪਤਕਾਰ ਭਲੀ-ਭਾਂਤ ਵਾਕਫ਼ ਹਨ ਕਿ ਰਸੋਈ ਗੈਸ ਦੀ ਕਿੱਲਤ ਚੱਲ ਰਹੀ ਹੈ ਅਤੇ ਉਨ੍ਹਾਂ ਗੈਸ ਏਜੰਸੀਆਂ ਵਲੋਂ ਖਪਤਕਾਰਾਂ ਨੂੰ ਪਹਿਲਾਂ ਗੈਸ ਸਿਲੰਡਰ ਲੈਣ ਤੋਂ 45 ਦਿਨ ਬਾਅਦ ਦੂਜਾ ਗੈਸ ਬੁੱਕ ਕਰਵਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ। ਜਿਸ ‘ਤੇ ਅਮਲ ਕਰਦਿਆਂ ਖਪਤਕਾਰਾਂ ਵਲੋਂ ਇਨ੍ਹਾਂ ਨਿਯਮਾਂ ਦੀ ਪਾਲਣਾ ਕੀਤੇ ਜਾਣ ਦੇ ਬਾਵਜੂਦ ਵੀ ਗੈਸ ਸਿਲੰਡਰ ਸਮੇਂ ਸਿਰ ਨਹੀਂ ਮਿਲ ਰਹੇ। ਇਸ ਸਬੰਧੀ ਗੱਲਬਾਤ ਕਰਦਿਆਂ ਖਪਤਕਾਰ ਸੁਖਦਰਸ਼ਨ ਸਿੰਘ ਦਾਰਾ ਨੇ ਦੱਸਿਆ ਕਿ ਜਦ ਉਹ ਸਿਲੰਡਰ ਬੁੱਕ ਕਰਵਾਉਣ ਲਈ ਸੰਤ ਗੈਸ ਏਜੰਸੀ ਜੀਦਾ ਵਿਖੇ ਗਿਆ ਤਾਂ ਉਸਨੂੰ ਕਿਹਾ ਗਿਆ ਕਿ ਮੋਬਾਇਲ ਨੰਬਰ ਤੇ ਕੇ.ਵਾਈ.ਸੀ ਬਦਲ ਕਿ ਲਿਆਉਣ ਤੇ ਸਿਲੰਡਰ ਬੁੱਕ ਹੋ ਗਿਆ ਸੀ ਪ੍ਰੰਤੂ ਉਨ੍ਹਾਂ ਨੂੰ ਸਿਲੰਡਰ ਬੁੱਕ ਕਰਵਾਉਣ ‘ਤੇ ਵੀ ਸਮੇਂ ਸਿਰ ਨਹੀਂ ਮਿਲਿਆਂ। ਜਦੋਂ ਕਿ ਬਾਕੀ ਏਜੰਸੀਆਂ ਅਜਿਹਾ ਨਹੀਂ ਕਰਦੀਆਂ ਉਹ ਖਪਤਕਾਰ ਨੂੰ ਸਮੇਂ ਸਿਰ ਸਿਲੰਡਰ ਮੁਹੱਈਆ ਕਰਵਾ ਰਹੀਆਂ ਹਨ ਪ੍ਰੰਤੂ ਸੰਤ ਗੈਸ ਏਜੰਸੀ ਵਾਲਿਆਂ ਤੋਂ ਬਾਜਾਖਾਨਾ ਇਲਾਕੇ ਦੇ ਖਪਤਕਾਰ ਕਾਫੀ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਇਹ ਖਪਤਕਾਰਾਂ ਨੂੰ ਸਿਲੰਡਰ ਦੇਣ ਦੀ ਬਜਾਏ ਮਹਿੰਗੇ ਭਾਅ ਹੋਟਲਾਂ, ਢਾਬਿਆਂ ਵਾਲਿਆਂ ਨੂੰ ਦੇ ਰਹੇ ਹਨ। ਖਪਤਕਾਰਾਂ ਨੇ ਸਬੰਧਿਤ ਵਿਭਾਗ ਤੋਂ ਮੰਗ ਕੀਤੀ ਹੈ ਗੈਸ ਏਜੰਸੀ ਦੇ ਮਾਲਕਾਂ ਵਲੋਂ ਕੀਤੀ ਜਾ ਰਹੀ ਚੋਰ ਬਾਜ਼ਾਰੀ ਨੂੰ ਸਖਤੀ ਨਾਲ ਰੋਕਿਆ ਜਾਵੇ। ਇਸ ਸਬੰਧੀ ਜਦੋਂ ਏਜੰਸੀ ਦੇ ਮਾਲਕ ਗੁਰਮਨ ਸਿੰਘ ਨਾਲ ਫ਼ੋਨ ‘ਤੇ ਰਾਬਤਾ ਕਾਇਮ ਕੀਤਾ ਤਾਂ ਉਸ ਨੇ ਖਪਤਕਾਰਾਂ ਦੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ।
ਪਿਛਲੀ ਖ਼ਬਰ ਕਬੀਰ ਜੈਅੰਤੀ ਦੇ ਸੰਬੰਧ ’ਚ 9 ਰੋਜ਼ਾ ਖਾਦੀ ਪ੍ਰਦਰਸ਼ਨੀ ਦਾ ਕੀਤਾ ਉਦਘਾਟਨ ਅਗਲੀ ਖ਼ਬਰ ਸਰਵਾਈਕਲ ਕੈਂਸਰ ਤੋਂ ਬਚਾਅ ਲਈ ਕਿਸੋਰੀਆਂ ਦਾ ਟੀਕਾਕਰਨ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।