07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਸਰਵਾਈਕਲ ਕੈਂਸਰ ਤੋਂ ਬਚਾਅ ਲਈ ਕਿਸੋਰੀਆਂ ਦਾ ਟੀਕਾਕਰਨ ਕੀਤਾ

ਅਜੀਤ ਡੈਸਕ 21-06-2026
ਬਾਜਾਖਾਨਾ, 20 ਜੂਨ (ਜੀਵਨ ਗਰਗ)-ਬਲਾਕ ਬਾਜਾਖਾਨਾ ਦੇ ਕੋਲਡ ਚੈਨ ਪੁਆਇੰਟਾਂ ਵਿਖੇ ਕਿਸੋਰੀਆ ਦਾ ਐਚ ਪੀ ਵੀ ਟੀਕਾਕਰਨ ਕੀਤਾ ਗਿਆ। ਡਾ. ਨਵਪ੍ਰੀਤ ਗਰੇਵਾਲ ਨੇ ਦੱਸਿਆ ਕਿ ਲੜਕੀਆਂ ਦੀ ਸਿਹਤ ਸੁਰੱਖਿਆ ਦੀ ਦਿਸਾ ਵਿਚ ਇਹ ਇਕ ਇਤਿਹਾਸਕ ਕਦਮ ਹੈ। ਕੁੜੀਆਂ ਨੂੰ ਸਰਵਾਇਕਲ ਕੈਂਸਰ ਤੋਂ ਬਚਾ� ਲਈ ਉਨ੍ਹਾਂ ਦਾ ਮੁਫਤ ਟੀਕਾਕਰਨ ਕੀਤਾ ਜਾ ਰਿਹਾ ਹੈ। ਜਿਸ ਵਿਚ 14ਵਾਂ ਜਨਮ ਦਿਨ ਮਨਾ ਚੁੱਕੀਆਂ ਕੁੜੀਆਂ ਨੂੰ ਇਹ ਟੀਕੇ ਮੁਫਤ ਲਗਾਏ ਜਾ ਰਹੇ ਹਨ। ਮੈਡੀਕਲ ਅਫ਼ਸਰ ਪੀ ਐਚ ਸੀ ਪੰਜਗਰਾਈਂ ਕਲਾਂ ਡਾ. ਸਵਰੂਪ ਕੌਰ ਨੇ ਕਿਹਾ ਕਿ ਸਰਵਾਈਕਲ ਕੈਂਸਰ �ਰਤਾਂ ਵਿਚ ਹੋਣ ਵਾਲੇ ਗੰਭੀਰ ਕੈਂਸਰਾਂ ਤੋਂ ਇਕ ਹੁੰਦਾ ਹੈ। ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਅਫਵਾਹਾਂ ‘ਤੇ ਨਾ ਜਾਕੇ ਆਪਣੀਆਂ ਬੇਟੀਆਂ ਦਾ ਉਨ੍ਹਾਂ ਦੇ ਭਵਿੱਖ ਲਈ ਇਹ ਟੀਕਾਕਰਨ ਜ਼ਰੂਰ ਕਰਵਾਉਣਾ ਚਾਹੀਦਾ ਹੈ। ਪ੍ਰਾਈਵੇਟ ਵਿਖੇ ਇਹੀ ਟੀਕਾ 4000 ਰੁਪਏ ਤਕ ਦੀ ਲਾਗਤ ਦਾ ਹੈ ਜਿਹੜਾ ਆਮ ਜਨਤਾ ਦੀ ਪਹੁੰਚ ਤੋਂ ਦੂਰ ਹੈ ਪਰ ਹੁਣ ਉਹੀ ਟੀਕਾ ਸਰਕਾਰੀ ਸੰਸਥਾਵਾਂ ਵਿਖੇ ਬਿਲਕੁਲ ਮੁਫਤ ਲੱਗ ਰਿਹਾ ਹੈ। ਬੀ ਈ ਈ ਫਲੈਗ ਚਾਵਲਾ ਨੇ ਦਸਿਆ ਕਿ ਸਮੇਂ ‘ਤੇ ਟੀਕਾਕਰਣ ਕਰਨਾ ਇਸ ਬਿਮਾਰੀ ਦੀ ਰੋਕਥਾਮ ਵਿਚ ਬਹੁਤ ਪ੍ਰਭਾਵਸ਼ਾਲੀ ਹੈ।, ਜੇਕਰ ਸਾਡੀਆਂ ਬੇਟੀਆਂ ਸੁਰੱਖਿਅਤ ਹਨ, ਤਾਂ ਹੀ ਆਉਣ ਵਾਲੀ ਪੀੜ੍ਹੀਆਂ ਸੁਰੱਖਿਅਤ ਹਨ। ਇਸ ਮੌਕੇ ਸਮੂਹ ਮੈਡੀਕਲ ਅਫਸਰ, ਸਿਹਤ ਸੁਪਰਵਾਈਜਰ ਮਪਹਵ, ਸੀ ਐਚ �, ਸਿਹਤ ਵਿਭਾਗ ਦੇ ਅਧਿਕਾਰੀ, ਕਰਮਚਾਰੀ ਅਤੇ ਸਬੰਧਿਤ ਆਸਾ ਵਰਕਰ ਆਦਿ ਮੌਕੇ ‘ਤੇ ਹਾਜ਼ਰ ਸਨ।
ਪਿਛਲੀ ਖ਼ਬਰ ਸੰਤ ਭਾਰਤ ਗੈਸ ਏਜੰਸੀ ਜੀਦਾ ਦੇ ਰਵੱਈਆ ਤੋਂ ਖਪਤਕਾਰ ਪ੍ਰੇਸ਼ਾਨ ਅਗਲੀ ਖ਼ਬਰ ਜੈਤੋ ਹਲਕੇ ਦੀਆਂ ਸੜਕਾਂ ਦੀ ਕਿਸੇ ਨੇ ਸਾਰ ਨਹੀਂ ਲਈ -ਕੋਟਸੁਖੀਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।