29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਸਰੂਪਇੰਦਰ ਸਿੰਘ ਦੁਲੱਟ ਭਗਤੂਆਣਾ ਜ਼ਿਲ੍ਹਾ ਕੋਰ ਕਮੇਟੀ ਮੈਂਬਰ ਨਿਯੁਕਤ

ਜੈਤੋ, 28 ਅਗਸਤ (ਗੁਰਮੀਤਪਾਲ ਰੋੜੀਕਪੂਰਾ)-ਪਿੰਡ ਰਾਮਗੜ੍ਹ (ਭਗਤੂਆਣਾ) ਦੇ ਸੀਨੀਅਰ ਤੇ ਸੂਝਵਾਨ ਆਗੂ ਸਰੂਪਇੰਦਰ ਸਿੰਘ ਦੁਲੱਟ ਨੂੰ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਜ਼ਿਲ੍ਹਾ ਕੋਰ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਦੁਲੱਟ ਪਰਿਵਾਰ ਲੰਮੇ ਸਮੇਂ ਤੋਂ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਮਿਹਨਤ ਕਰ ਰਹੇ ਹਨ।

ਅਜੀਤ ਡੈਸਕ 29-08-2026
ਜੈਤੋ, 28 ਅਗਸਤ (ਗੁਰਮੀਤਪਾਲ ਰੋੜੀਕਪੂਰਾ)-ਪਿੰਡ ਰਾਮਗੜ੍ਹ (ਭਗਤੂਆਣਾ) ਦੇ ਸੀਨੀਅਰ ਤੇ ਸੂਝਵਾਨ ਆਗੂ ਸਰੂਪਇੰਦਰ ਸਿੰਘ ਦੁਲੱਟ ਨੂੰ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਜ਼ਿਲ੍ਹਾ ਕੋਰ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਦੁਲੱਟ ਪਰਿਵਾਰ ਲੰਮੇ ਸਮੇਂ ਤੋਂ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਮਿਹਨਤ ਕਰ ਰਹੇ ਹਨ। ਨਵੀਂ ਜ਼ਿੰਮੇਵਾਰੀ ਮਿਲਣ ’ਤੇ ਸਰੂਪਇੰਦਰ ਸਿੰਘ ਦੁਲੱਟ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸੂਬਾ ਸਿੰਘ ਹਲਕਾ ਇੰਚਾਰਜ ਜੈਤੋ ਅਤੇ ਮਨਤਾਰ ਸਿੰਘ ਬਰਾੜ ਕੋਰ ਕਮੇਟੀ ਮੈਂਬਰ ਸ਼੍ਰੋਮਣੀ ਅਕਾਲੀ ਦਲ (ਬ) ਤੋਂ ਇਲਾਵਾ ਸਮੁੱਚੀ ਪਾਰਟੀ ਹਾਈਕਮਾਂਡ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਵਲੋਂ ਉਨ੍ਹਾਂ ’ਤੇ ਜੋ ਭਰੋਸਾ ਪ੍ਰਗਟ ਕਰਦਿਆਂ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ, ਉਸ ਨੂੰ ਉਹ ਪੂਰੀ ਤਨਦੇਹੀ, ਇਮਾਨਦਾਰੀ ਅਤੇ ਮਿਹਨਤ ਨਾਲ ਨਿਭਾਉਣਗੇ। ਇਸ ਨਿਯੁਕਤੀ ’ਤੇ ਸੂਬਾ ਸਿੰਘ ਬਾਦਲ ਹਲਕਾ ਇੰਚਾਰਜ ਜੈਤੋ, ਮਨਤਾਰ ਸਿੰਘ ਬਰਾੜ ਕੋਰ ਕਮੇਟੀ ਮੈਂਬਰ ਸ਼੍ਰੋਮਣੀ ਅਕਾਲੀ ਦਲ (ਬ), ਸ਼ੇਰ ਸਿੰਘ ਮੰਡਵਲਾ ਜ਼ਿਲ੍ਹਾ ਜਥੇਦਾਰ, ਜ਼ੈਲਦਾਰ ਯਾਦਵਿੰਦਰ ਸਿੰਘ ਯਾਦੀ, ਬਲਕਾਰ ਸਿੰਘ ਬਰਾੜ ਗੋਨੇਆਣਾ ਕੋਆਰਡੀਨੇਟਰ ਹਲਕਾ ਜੈਤੋ, ਕੋਰ ਕਮੇਟੀ ਮੈਂਬਰ ਗੁਰਚੇਤ ਸਿੰਘ ਢਿੱਲੋਂ ਬਰਗਾੜੀ, ਭੁਪਿੰਦਰ ਸਿੰਘ ਲਾਲੀ ਬਾਦਲ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਗੁਰਮੀਤ ਸਿੰਘ ਬਰਾੜ ਸਾਬਕਾ ਡਰਾਇਕੈਟਰ ਖੇਤੀਬਾੜੀ ਵਿਕਾਸ ਬੈਂਕ, ਤਰਲੋਚਣ ਸਿੰਘ ਦੁਲੱਟ ਭਗਤੂਆਣਾ, ਸੇਵਾਜੀਤ ਸਿੰਘ ਦੁਲੱਟ ਭਗਤੂਆਣਾ, ਬਲਵੰਤ ਸਿੰਘ ਬਰਾੜ ਕਰੀਰਵਾਲੀ ਬਲਾਕ ਪ੍ਰਧਾਨ ਚੰਦਭਾਨ, ਰਾਜਪਾਲ ਸਿੰਘ ਬਰਾੜ ਰਾਮੂਵਾਲਾ ਬਲਾਕ ਪ੍ਰਧਾਨ ਰੋੜੀਕਪੂਰਾ, ਅਮਰਪ੍ਰੀਤ ਸਿੰਘ ਪਾਲੀ ਢਿੱਲੋਂ ਬਲਾਕ ਪ੍ਰਧਾਨ ਬਰਗਾੜੀ, ਗੁਰਤੇਗਪਾਲ ਸਿੰਘ ਸੀਰਾ ਬਰਾੜ ਬਲਾਕ ਪ੍ਰਧਾਨ ਦਿਹਾਤੀ ਜੈਤੋ, ਬਲਾਕ ਪੰਜਗਰਾਈਂ ਦੇ ਪ੍ਰਧਾਨ ਮਨਦੀਪ ਸਿੰਘ ਰੂਬੀ ਬਰਾੜ, ਲਾਲੀ ਬਾਦਲ, ਗੁਰਵਿੰਦਰ ਸਿੰਘ ਬਰਾੜ ਰੋੜੀਕਪੂਰਾ, ਗੁਰਦੇਵ ਸਿੰਘ ਬਰਾੜ ਸਾਬਕਾ ਸਰਪੰਚ ਰੋੜੀਕਪੂਰਾ, ਸਤਵਿੰਦਰ ਸਿੰਘ ਬਰਾੜ ਰੋੜੀਕਪੂਰਾ, ਜਸਵਿੰਦਰ ਸਿੰਘ ਘੱਪਾ ਭਾਊ ਰੋੜੀਕਪੂਰਾ, ਬਲਾਕ ਰੋੜੀਕਪੂਰਾ ਦੇ ਯੂਥ ਪ੍ਰਧਾਨ ਸੁਖਜਿੰਦਰ ਸਿੰਘ ਧਾਲੀਵਾਲ ਰਾਮੇਆਣਾ, ਸਿੰਕਦਰ ਸਿੰਘ ਗਿੱਲ ਸਾਬਕਾ ਸਰਪੰਚ ਰਾਮੇਆਣਾ, ਪ੍ਰੇਮਜੀਤ ਸਿੰਘ ਔਲਖ ਰਾਮੇਆਣਾ, ਬਲਵਿੰਦਰ ਸਿੰਘ ਮਲਹੋਤਰਾ ਰਾਮੇਆਣਾ, ਗੁਣਤਾਸ਼ ਦੁਲੱਟ ਭਗਤੂਆਣਾ, ਨਿਰਮਲ ਸਿੰਘ ਨਿੰਮਾ ਵੜਿੰਗ ਬਲਾਕ ਪ੍ਰਧਾਨ ਬਾਜਾਖਾਨਾ, ਸਾਬਕਾ ਐਮ.ਸੀ. ਜਸਪਾਲ ਸਿੰਘ ਕਾਟਾ ਬਲਾਕ ਪ੍ਰਧਾਨ ਜੈਤੋ-2, ਲਵਪ੍ਰੀਤ ਸਿੰਘ ਬਰਾੜ ਜੈਤੋ, ਕੁਲਦੀਪ ਸਿੰਘ ਢਿੱਲੋਂ ਬਾਜਾਖਾਨਾ ਯੂਥ ਸਰਕਲ ਪ੍ਰਧਾਨ, ਸੰਦੀਪ ਸਿੰਘ ਔਲਖ ਰਾਮੇਆਣਾ ਤੋਂ ਇਲਾਵਾ ਵੱਲੋਂ ਵੱਡੀ ਗਿਣਤੀ ’ਚ ਉਨ੍ਹਾਂ ਦੇ ਪਰਿਵਾਰਕ ਮੈਂਬਰ ਤਰਲੋਚਣ ਸਿੰਘ ਦੁਲੱਟ, ਸੇਵਾਜੀਤ ਸਿੰਘ ਦੁਲੱਟ ਅਤੇ ਗੁਣਤਾਸ਼ ਸਿੰਘ ਦੁਲੱਟ ਨੂੰ ਵਧਾਈ ਦਿੱਤੀ।
ਪਿਛਲੀ ਖ਼ਬਰ ਮਹਿੰਗਾਈ ਨੂੰ ਕਾਬੂ ਕਰਨ ਲਈ ਸਰਕਾਰ ਜੀ. ਐਸ. ਟੀ ਦੀਆਂ ਦਰਾਂ ਨੂੰ ਘਟਾਵੇ-ਪਵਨਪ੍ਰੀਤ ਸਿੰਘ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।