12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਈਦਗਾਹ ਬਾਬਾ ਫ਼ਰੀਦ ਪਿੰਡ ਮੱਲਾ ਵਿਖੇ ਮੁਸਲਿਮ ਭਾਈਚਾਰੇ ਨੇ ਬਕਰੀਦ ਮਨਾਈ

ਅਜੀਤ ਡੈਸਕ 31-05-2026
ਬਾਜਾਖਾਨਾ, 30 ਮਈ (ਜਗਦੀਪ ਸਿੰਘ ਗਿੱਲ)-ਕਸਬਾ ਬਾਜਾਖਾਨਾ ਪੈਂਦੇ ਪਿੰਡ ਮੱਲਾ ਵਿਖੇ ਪ੍ਰਵੇਜ ਆਲਮ ਦੀ ਅਗਵਾਈ ਹੇਠ ਮੁਸਲਿਮ ਭਾਈਚਾਰੇ ਵਲੋਂ ਮਿਲ ਕੇ ਬਕਰੀਦ ਮਨਾਈ ਗਈ | ਮੁਸਲਿਮ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਝੂਠਾ ਨਾ ਬੋਲਣਾ ਅਤੇ ਚੁਗਲੀ ਨਿੰਦਿਆ ਨਾ ਕਰਨੀ ਇਹ ਵੀ ਇਕ ਕੁਰਬਾਨੀ ਹੈ ਜਿਨ੍ਹਾਂ ਚਿਰ ਤੁਸੀਂ ਸੱਚੇ ਮਨੋ ਆਪਣੇ ਗੁਰੂ ਦੀ ਆਗਿਆ 'ਚ ਨਹੀਂ ਚਲਦੇ ਫਿਰ ਗੁਰੂ ਕਿਵੇਂ ਤੁਹਾਡੀ ਬਾਂਹ ਕਿਵੇਂ ਫੜੇਗਾ | ਮੁਸਲਿਮ ਭਾਈਚਾਰੇ ਵਲੋਂ ਈਦ ਦੀ ਨਮਾਜ਼ ਅਦਾ ਕਰਨ ਉਪਰੰਤ ਭਾਈਚਾਰਕ ਸਾਂਝ ਅਤੇ ਅਮਨ-ਸ਼ਾਂਤੀ, ਦੇਸ਼ ਦੀ ਤਰੱਕੀ ਲਈ ਦੁਆ ਕੀਤੀ ਗਈ | ਮੁਸਲਿਮ ਭਾਈਚਾਰੇ ਵਲੋਂ ਵੱਡੀ ਗਿਣਤੀ ਵਿਚ ਈਦਗਾਹ ਬਾਬਾ ਫ਼ਰੀਦ ਪਿੰਡ ਮੱਲਾ ਵਿਚ ਈਦ ਦੀ ਨਮਾਜ਼ ਅਦਾ ਕੀਤੀ ਗਈ ਅਤੇ ਇਕ-ਦੂਜੇ ਨੂੰ ਗਲੇ ਮਿਲ ਕੇ ਈਦ ਦੀ ਮੁਬਾਰਕਬਾਦ ਦਿੱਤੀ ਗਈ ¢
ਪਿਛਲੀ ਖ਼ਬਰ ਤੇਲ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਬਣ ਰਿਹਾ ਗਰੀਬ ਪਰਿਵਾਰਾਂ 'ਤੇ ਵੱਡਾ ਬੋਝ - ਅਕਾਲੀ ਆਗੂ ਅਗਲੀ ਖ਼ਬਰ ਫ਼ਰੈਂਡਜ਼ ਸਹਿਯੋਗ ਸੇਵਾ ਸੁਸਾਇਟੀ ਨੇ ਵਿਦਿਆਰਥੀਆਂ ਨੂੰ ਕਾਪੀਆਂ ਪੈਨਸ਼ਿਲਾਂ ਵੰਡੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।