12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਫ਼ਰੈਂਡਜ਼ ਸਹਿਯੋਗ ਸੇਵਾ ਸੁਸਾਇਟੀ ਨੇ ਵਿਦਿਆਰਥੀਆਂ ਨੂੰ ਕਾਪੀਆਂ ਪੈਨਸ਼ਿਲਾਂ ਵੰਡੀਆਂ

ਅਜੀਤ ਡੈਸਕ 31-05-2026
ਫ਼ਰੀਦਕੋਟ, 30 ਮਈ (ਹਰਮਿੰਦਰ ਸਿੰਘ ਮਿੰਦਾ)-ਸਰਕਾਰੀ ਪ੍ਰਾਇਮਰੀ ਸਕੂਲ ਦਸ਼ਮੇਸ਼ ਨਗਰ ਫ਼ਰੀਦਕੋਟ ਵਿਖੇ ਵਿਦਿਆਰਥੀਆਂ ਨੂੰ ਫ਼ਰੈਂਡਜ ਸਹਿਯੋਗ ਸੇਵਾ ਸੁਸਾਇਟੀ ਦੇ ਸੇਵਾਦਾਰ ਇੰਜ: ਵਜਿੰਦਰ ਵਿਨਾਇਕ, ਰਮੇਸ਼ ਕੁਮਾਰ ਗੇਰਾ, ਦਰਸ਼ਨ ਲਾਲ ਚੁੱਘ, ਤਰਸੇਮ ਕੁਮਾਰ ਕਟਾਰੀਆ, ਰੋਸ਼ਨ ਲਾਲ ਟੱਕਰ ਅਤੇ ਗੀਤਾ ਗੇਰਾ ਵਲੋਂ ਕਾਪੀਆਂ, ਪੈਨਸ਼ਲਾਂ ਤੇ ਹੋਰ ਸਟੇਸ਼ਨਰੀ ਵੰਡੀ ਗਈ | ਕਾਪੀਆਂ ਪੈਨਸ਼ਲਾਂ ਵੰਡਣ ਲਈ ਸੇਵਾ ਸਟੇਟ ਬੈਂਕ ਆਫ਼ ਇੰਡੀਆ ਦੇ ਸੇਵਾ ਮੁਕਤ ਮੈਨੇਜਰ ਪਵਨ ਕੁਮਾਰ ਮੌਂਗਾ ਨੇ ਕੈਨੇਡਾ ਤੋਂ 2100 ਰੁਪਏ ਭੇਜ ਕੇ ਕੀਤੀ | ਸਕੂਲ ਹੈਡ ਟੀਚਰ ਪਰਮਿੰਦਰ ਕੌਰ ਨੇ ਸੁਸਾਇਟੀ ਦੇ ਸੇਵਾਦਾਰਾਂ ਦਾ ਸਵਾਗਤ ਕੀਤਾ | ਪਤੰਜਲੀ ਯੋਗ ਸੰਮਤੀ ਦੇ ਪ੍ਰਧਾਨ ਗੀਤਾ ਗੇਰਾ ਨੇ ਵਿਦਿਆਰਥੀਆਂ ਨੂੰ ਯੋਗਾ ਸਬੰਧੀ ਜਾਣਕਾਰੀ ਦਿੱਤੀ | ਇਸ ਮੌਕੇ ਪੰਜਵੀਂ ਜਮਾਤ ਦੀਆਂ ਵਿਦਿਆਰਥਣਾਂ ਵੀਰਪਾਲ ਕੌਰ ਅਤੇ ਮਨਵੀਰ ਕੌਰ ਨੇ ਧਾਰਮਿਕ ਗੀਤ ਪੇਸ਼ ਕੀਤਾ | ਇੰਜ. ਵਿਜਿੰਦਰ ਵਿਨਇਾਕ ਨੇ ਸਕੂਲ ਵਲੋਂ ਦਿੱਤੇ ਸਹਿਯੋਗ ਦੀ ਪ੍ਰਸੰਸ਼ਾ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ | ਇਸ ਮੌਕੇ ਰਣਜੀਤ ਕੌਰ, ਰਮਨਦੀਪ ਕੌਰ, ਸੁਖਦੀਪ ਕੌਰ, ਰੁਚੀ ਗੋਇਲ ਅਤੇ ਸਵੇਤਾ ਰਾਣੀ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਈਦਗਾਹ ਬਾਬਾ ਫ਼ਰੀਦ ਪਿੰਡ ਮੱਲਾ ਵਿਖੇ ਮੁਸਲਿਮ ਭਾਈਚਾਰੇ ਨੇ ਬਕਰੀਦ ਮਨਾਈ ਅਗਲੀ ਖ਼ਬਰ ਰਣਜੋਧ ਸਿੰਘ ਹਡਾਣਾ ਵਲੋਂ ਦੇਵੀਗੜ੍ਹ ਵਿਖੇ ਮੁੱਖ ਦਫ਼ਤਰ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।