12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਜਲੰਧਰ ਦੇ ਗੁਰੁਆਰਾ ਸਾਹਿਬ ’ਚ ਗ੍ਰੰਥੀ ਨੇ ਪੀਤੀ ਬੀੜੀ

ਜਲੰਧਰ, 12 ਅਗਸਤ- ਜਲੰਧਰ ਦੇ ਇਕ ਗੁਰਦੁਆਰਾ ਸਾਹਿਬ ਵਿਚ ਇਕ ਗ੍ਰੰਥੀ ਨੇ ਬੀੜੀ ਪੀਤੀ ਸੀ। ਉਸ ਦੇ ਬੈਗ ਦੀ ਤਲਾਸ਼ੀ ਲਈ ਗਈ ਤਾਂ ਉਸ ਵਿਚੋਂ ਬੀੜੀਆਂ, ਸਿਗਰਟ, ਤੰਬਾਕੂ ਅਤੇ...

ਅਜੀਤ ਡੈਸਕ 12-08-2026

ਜਲੰਧਰ, 12 ਅਗਸਤ- ਜਲੰਧਰ ਦੇ ਇਕ ਗੁਰਦੁਆਰਾ ਸਾਹਿਬ ਵਿਚ ਇਕ ਗ੍ਰੰਥੀ ਨੇ ਬੀੜੀ ਪੀਤੀ ਸੀ। ਉਸ ਦੇ ਬੈਗ ਦੀ ਤਲਾਸ਼ੀ ਲਈ ਗਈ ਤਾਂ ਉਸ ਵਿਚੋਂ ਬੀੜੀਆਂ, ਸਿਗਰਟ, ਤੰਬਾਕੂ ਅਤੇ ਕੈਨਫੋਰਸ ਕੈਪਸੂਲ ਮਿਲੇ। ਫਿਰ ਗੁਰਦੁਆਰੇ ਦੇ ਅੰਦਰ ਉਸ ਤੋਂ ਪੁੱਛਗਿੱਛ ਕੀਤੀ ਗਈ ਤੇ ਉਸ ਨੂੰ ਫਰਸ਼ 'ਤੇ ਬਿਠਾਇਆ ਗਿਆ। ਇਸ ਦੀ ਇਕ ਵੀਡੀਓ ਸਾਹਮਣੇ ਆਈ ਹੈ।

ਪੁੱਛਗਿੱਛ ਦੌਰਾਨ ਉਸ ਨੇ ਗੁਰਦੁਆਰੇ ਦੇ ਅੰਦਰ ਬੀੜੀ ਪੀਤੀ ਹੋਣ ਦੀ ਗੱਲ ਕਬੂਲ ਕੀਤੀ। ਕਮੇਟੀ ਨੇ ਉਸ ਦੇ ਮੋਬਾਈਲ ਫੋਨ ਅਤੇ ਸਮਾਨ ਦੀ ਵੀ ਜਾਂਚ ਕੀਤੀ। ਗ੍ਰੰਥੀ ਨੇ ਦੱਸਿਆ ਕਿ ਉਸ ਦੇ ਕੋਲ 7-8 ਪੈੱਨ ਡਰਾਈਵ ਸਨ, ਜਿਨ੍ਹਾਂ ਵਿਚੋਂ ਕੁਝ ਵਿਚ ਗੁਰਬਾਣੀ ਅਤੇ ਗੀਤ ਸਨ, ਜਦੋਂ ਕਿ ਕੁਝ ਵਿਚ ਇਤਰਾਜ਼ਯੋਗ ਵੀਡੀਓ ਸਨ।

ਫਿਰ ਉਸ ਨੂੰ ਕਾਗਜ਼ 'ਤੇ ਆਪਣੀ ਗਲਤੀ ਲਿਖਣ ਲਈ ਕਿਹਾ ਗਿਆ ਕਿ ਉਹ ਭਵਿੱਖ ਵਿਚ ਕਿਸੇ ਵੀ ਗੁਰਦੁਆਰੇ ਵਿਚ ਡਿਊਟੀ ਨਹੀਂ ਕਰੇਗਾ। ਗ੍ਰੰਥੀ ਨੇ ਕਿਹਾ ਕਿ ਉਸ 'ਤੇ ਕੋਈ ਦਬਾਅ ਨਹੀਂ ਪਾਇਆ ਗਿਆ ਸੀ ਅਤੇ ਉਸ ਨੇ ਆਪਣੀ ਮਰਜ਼ੀ ਨਾਲ ਗੱਲ ਕੀਤੀ ਸੀ। ਗ੍ਰੰਥੀ ਦੀ ਪਛਾਣ ਕਿਰਪਾਲ ਸਿੰਘ ਵਜੋਂ ਹੋਈ ਹੈ, ਜੋ ਕਿ ਰਾਜਪੁਰਾ, ਪਟਿਆਲਾ ਦਾ ਰਹਿਣ ਵਾਲਾ ਹੈ।

ਪਿਛਲੀ ਖ਼ਬਰ ਮੁੰਬਈ ਦੇ ਘਾਟਕੋਪਰ ਇਲਾਕੇ ਵਿਚ ਜ਼ਮੀਨ ਖਿਸਕਣ ਕਾਰਨ ਦੋ ਲੋਕਾਂ ਦੀ ਮੌਤ ਅਗਲੀ ਖ਼ਬਰ ਭੋਜਸ਼ਾਲਾ ਮਾਮਲੇ 'ਤੇ ਸੁਪਰੀਮ ਕੋਰਟ ਅੱਜ ਕਰੇਗੀ ਸੁਣਵਾਈ