11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਟੈਂਕਰ ਤੇ ਕਾਰ ਦੀ ਟੱਕਰ ਵਿਚ ਕਾਰ ਸਵਾਰ ਪਤੀ ਪਤਨੀ ਜ਼ਖ਼ਮੀ

ਕਪੂਰਥਲਾ, 11 ਅਗਸਤ (ਅਮਨਜੋਤ ਸਿੰਘ ਵਾਲੀਆ)- ਪਿੰਡ ਪ੍ਰਵੇਜ਼ ਨਗਰ ਵਿਖੇ ਕਾਰ ਤੇ ਟੈਂਕਰ ਦੀ ਟੱਕਰ ਵਿਚ ਪਤੀ...

ਅਜੀਤ ਡੈਸਕ 11-08-2026

ਕਪੂਰਥਲਾ, 11 ਅਗਸਤ (ਅਮਨਜੋਤ ਸਿੰਘ ਵਾਲੀਆ)- ਪਿੰਡ ਪ੍ਰਵੇਜ਼ ਨਗਰ ਵਿਖੇ ਕਾਰ ਤੇ ਟੈਂਕਰ ਦੀ ਟੱਕਰ ਵਿਚ ਪਤੀ ਪਤਨੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਰਾਹਗੀਰਾਂ ਨੇ ਸਿਵਲ ਹਸਪਤਾਲ ਕਪੂਰਥਲਾ ਦਾਖ਼ਲ ਕਰਵਾਇਆ। ਇਸ ਹਾਦਸੇ ਵਿਚ ਦੋਵੇਂ ਗੱਡੀਆਂ ਵੀ ਨੁਕਸਾਨੀਆਂ ਗਈਆਂ। ਜੇਰੇ ਇਲਾਜ ਮਲਕੀਤ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਖੀਰਾਂਵਾਲੀ ਜਹਾਂਗੀਰਪੁਰ ਨੇ ਦੱਸਿਆ ਕਿ ਉਹ ਆਪਣੀ ਪਤਨੀ ਸਰਬਜੀਤ ਕੌਰ ਨਾਲ ਕਾਰ ਵਿਚ ਸਵਾਰ ਹੋ ਕੇ ਕਪੂਰਥਲਾ ਨੂੰ ਜਾ ਰਹੀ ਸੀ, ਜਦੋਂ ਉਹ ਪਿੰਡ ਪ੍ਰਵੇਜ਼ ਨਗਰ ਨੇੜੇ ਪਹੁੰਚੇ ਤਾਂ ਉਨ੍ਹਾਂ ਦੀ ਤੇਲ ਦੇ ਟੈਂਕਰ ਨਾਲ ਆਹਮੋ ਸਾਹਮਣੇ ਟੱਕਰ ਹੋ ਗਈ।

ਜਿਸ ਕਾਰਨ ਉਹ ਦੋਵੇਂ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਰਾਹਗੀਰਾਂ ਤੇ ਸੜਕ ਸੁਰੱਖਿਆ ਫੋਰਸ ਦੇ ਕਾਂਸਟੇਬਲ ਜਸਪ੍ਰੀਤ ਸਿੰਘ ਤੇ ਅਨੁਰਾਗ ਜੋਸ਼ੀ ਵਲੋਂ ਸਿਵਲ ਹਸਪਤਾਲ ਕਪੂਰਥਲਾ ਦਾਖ਼ਲ ਕਰਵਾਇਆ ਗਿਆ। ਜਿੱਥੇ ਡਿਊਟੀ ਡਾ. ਸ਼ੈਲਜਾ ਵਲੋਂ ਦੋਵਾਂ ਦੀ ਹਾਲਤ ਗੰਭੀਰ ਦੇਖਦਿਆਂ ਜਲੰਧਰ ਰੈਫ਼ਰ ਕਰ ਦਿੱਤਾ ਗਿਆ। ਇਸ ਸਬੰਧੀ ਸਬੰਧਿਤ ਥਾਣੇ ਨੂੰ  ਸੂਚਿਤ ਕਰ ਦਿੱਤਾ ਗਿਆ ਹੈ।

ਪਿਛਲੀ ਖ਼ਬਰ ਹਿਮਾਚਲ ਵਿਚ ਪੈਟਰੋਲ ਅਤੇ ਡੀਜ਼ਲ ਹੋਇਆ ਮਹਿੰਗਾ ਅਗਲੀ ਖ਼ਬਰ ਪਿੰਡ ਦੇ ਹੀ ਨੌਜਵਾਨਾਂ ਵਲੋਂ ਇਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਛੋਟਾ ਭਰਾ ਜ਼ਖਮੀ