15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਲੋਂ 'ਵਾਇਟਾਲਿਸ 2026' ਕਾਨਫ਼ਰੰਸ ਕਰਵਾਈ ਗਈ

ਅਜੀਤ ਡੈਸਕ 30-05-2026
ਫ਼ਰੀਦਕੋਟ, 29 ਮਈ (ਜਵਸੰਤ ਸਿੰਘ ਪੁਰਬਾ)-ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਐਂਡ ਹਸਪਤਾਲ ਫ਼ਰੀਦਕੋਟ ਨੇ ਅੱਜ 'ਵਾਇਟਾਲਿਸ 2026' ਕਾਨਫ਼ਰੰਸ ਕਰਵਾਕੇ ਇਕ ਇਤਿਹਾਸ ਰਚਿਆ | ਉੱਤਰੀ ਭਾਰਤ ਦੀ ਇਕਲੌਤੀ ਸਮਰਪਿਤ ਸਕਿੱਲ ਲੈਬ ਵਿਚ ਹੋਣ ਵਾਲੀ ਪਹਿਲੀ ਅੰਡਰਗ੍ਰੈਜੂਏਟ ਮੈਡੀਕਲ ਕਾਨਫ਼ਰੰਸ ਹੈ | ਇਹ ਕਾਨਫ਼ਰੰਸ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਐਂਡ ਹਸਪਤਾਲ ਦੇ ਵਿਦਿਆਰਥੀਆਂ ਵਲੋਂ ਆਈ.ਐਮ.ਏ-ਐਮ.ਐਸ.ਐਨ ਦੇ ਬੈਨਰ ਕਰਵਾਈ ਗਈ | ਕਾਨਫ਼ਰੰਸ ਦਾ ਉਦਘਾਟਨ ਮੁੱਖ ਮਹਿਮਾਨ ਪ੍ਰੋ. ਡਾ. ਰਾਜੀਵ ਸੂਦ ਵਾਈਸ ਚਾਂਸਲਰ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਨੇ ਕੀਤਾ | ਉਨ੍ਹਾਂ ਨੇ ਮੈਡੀਕਲ ਸਿੱਖਿਆ ਦੇ ਭਵਿੱਖ ਅਤੇ ਮੈਡੀਕਲ ਪੇਸ਼ੇ ਨੂੰ ਮਜ਼ਬੂਤ ਬਣਾਉਣ ਵਿਚ ਆਈ ਐਮ ਏ ਦੀ ਅਹਿਮ ਭੂਮਿਕਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ | ਗੈਸਟ ਆਫ ਆਨਰ ਡਾ. ਸੰਜੀਵ ਗੋਇਲ, ਪ੍ਰੈਜ਼ੀਡੈਂਟ ਇਲੈਕਟ, ਆਈ ਐਮ ਏ ਪੰਜਾਬ 2027 ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਨੌਜਵਾਨ ਮੈਡੀਕਲ ਵਿਦਿਆਰਥੀਆਂ ਨੂੰ ਬਦਲਾਅ ਦੀ ਉਡੀਕ ਕਰਨ ਦੀ ਬਜਾਏ ਖੁਦ ਅਗਵਾਈ ਕਰਨ | ਇਸ ਮੌਕੇ ਡਾ. ਸੀਮਾ ਗਰੋਵਰ ਭੱਟੀ, ਪਿ੍ੰਸੀਪਲ ਡਾ. ਨੀਤੂ ਕੁੱਕੜ, ਮੈਡੀਕਲ ਸੁਪਰਡੈਂਟ, ਡਾ. ਨਿਤਿਨ ਨਾਗਪਾਲ ਵਾਈਸ-ਪਿ੍ੰਸੀਪਲ ਨੇ ਕਾਨਫ਼ਰੰਸ ਵਿਚ ਆਪਣੇ ਵਿਚਾਰ ਪ੍ਰਗਟ ਕੀਤੇ | ਇਸ ਕਾਨਫ਼ਰੰਸ ਵਿਚ ਪੰਜਾਬ ਭਰ ਦੇ ਮੈਡੀਕਲ ਕਾਲਜਾਂ ਤੋਂ 210 ਤੋਂ ਵੱਧ ਰਜਿਸਟ੍ਰੇਸ਼ਨ ਹੋਏ | ਇਸ ਕਾਨਫਰੰਸ ਵਿਚ ਕੁੱਲ 14 ਵਰਕਸ਼ਾਪਾਂ ਲਗਾਈਆਂ ਜਾਣਗੀਆਂ | ਹਰ ਵਰਕਸ਼ਾਪ ਦੀ ਅਗਵਾਈ ਜੀਜੀਐੱਸਐੱਮਸੀਐੱਚ ਦੇ ਸੀਨੀਅਰ ਫੈਕਲਟੀ ਮੈਂਬਰਾਂ ਅਤੇ ਵਿਭਾਗ ਮੁਖੀਆਂ ਵਲੋਂ ਕੀਤੀ ਜਾ ਰਹੀ ਹੈ, ਜਿਸ ਨਾਲ ਸਿਖਲਾਈ ਦੇ ਉੱਚ ਮਿਆਰ ਨੂੰ ਯਕੀਨੀ ਬਣਾਇਆ ਗਿਆ ਹੈ |
ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਦਾ ਭਾਰਤ ਸਕਾਊਟ ਅਤੇ ਗਾਈਡ ਕੈਂਪ 'ਚ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਨਗਰ ਕੌਂਸਲ ਚੋਣਾਂ 'ਚ ਦਿਲਬਾਗ ਬਾਗੀ ਸ਼ਰਮਾ ਦੀ ਸ਼ਾਨਦਾਰ ਜਿੱਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।