15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਗੁਰੂ ਗੋਬਿੰਦ ਸਿੰਘ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਦਾ ਭਾਰਤ ਸਕਾਊਟ ਅਤੇ ਗਾਈਡ ਕੈਂਪ 'ਚ ਸ਼ਾਨਦਾਰ ਪ੍ਰਦਰਸ਼ਨ

ਅਜੀਤ ਡੈਸਕ 30-05-2026
ਸਾਦਿਕ, 29 ਮਈ (ਆਰ.ਐਸ.ਧੁੰਨਾ)-ਗੁਰੂ ਗੋਬਿੰਦ ਸਿੰਘ ਇੰਟਰਨੈਸ਼ਨਲ ਸਕੂਲ ਦੇ 32 ਵਿਦਿਆਰਥੀਆਂ ਨੇ ਭਾਰਤ ਸਕਾਊਟ ਗਾਈਡ ਰਾਜ ਪੁਰਸਕਾਰ ਅਤੇ ਹਾਈਕਿੰਗ ਟਰੈਕਿੰਗ ਕੈਂਪ ਵਿਚ ਭਾਗ ਲਿਆ ਜਿਸ ਵਿਚ 16 ਵਿਦਿਆਰਥੀਆਂ ਨੇ ਰਾਜ ਪੁਰਸਕਾਰ ਅਤੇ 16 ਵਿਦਿਆਰਥੀਆਂ ਨੇ ਹਾਈਕਿੰਗ ਟਰੈਕਿੰਗ ਕੈਂਪ ਵਿਚ ਸਫ਼ਲਤਾ ਪ੍ਰਾਪਤ ਕੀਤੀ | ਕੈਂਪ ਵਿਚ ਸਿਮਰਨ ਕੌਰ ਜਮਾਤ ਅੱਠਵੀਂ ਨੇ ਵੀਹ ਸੈਕਿੰਡ ਵਿਚ ਹਾਈਕਿੰਗ ਪੂਰੀ ਕੀਤੀ ਅਤੇ ਕੈਪਟਨ ਸਿਮਰਨਦੀਪ ਕੌਰ ਜਮਾਤ ਬਾਰ੍ਹਵੀਂ ਦੀ ਅਗਵਾਈ 'ਚ ਖੋਖੋ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਇਸ ਤੋਂ ਇਲਾਵਾ ਖੁਸ਼ਪ੍ਰੀਤ ਕੌਰ, ਸਿਮਰਨਦੀਪ ਕੌਰ, ਹਰਗੁਨੀਤ ਕੌਰ, ਅਨੰਨਿਆ, ਅਰਸ਼ਦੀਪ ਸਿੰਘ, ਗੁਰਜਾਪ ਸਿੰਘ ਸਿੱਧੂ ਅਤੇ ਹੋਰ ਵਿਦਿਆਰਥੀਆਂ ਨੂੰ ਕੈਂਪ ਵਿਚ ਯੋਗ ਅਗਵਾਈ ਅਤੇ ਚੰਗੇ ਵਿਵਹਾਰ ਕਾਰਨ ਸਨਮਾਨਿਤ ਕੀਤਾ ਗਿਆ | ਕੈਂਪ ਦੀ ਅਗਵਾਈ ਸਕਾਊਟ ਮਾਸਟਰ ਮਨਦੀਪ ਸਿੰਘ ਅਤੇ ਗਾਈਡ ਲੀਡਰ ਅਮਨਪਾਲ ਕੌਰ ਵਲੋਂ ਕੀਤੀ ਗਈ | ਵਿਦਿਆਰਥੀਆਂ ਦੇ ਸਕੂਲ 'ਚ ਪੁੱਜਣ ਤੇ ਚੇਅਰਮੈਨ ਗੁਰਜੰਟ ਸਿੰਘ ਮਨਾਵਾਂ, ਪਿ੍ੰਸੀਪਲ ਅਨਿਲ ਕੁਮਾਰ ਸ਼ਰਮਾ ਅਤੇ ਸਕੂਲ ਮੈਨੇਜਮੈਂਟ ਵਲੋਂ ਬੱਚਿਆਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਸਰਟੀਫਿਕੇਟ ਵੰਡੇ ਗਏ ਤੇ ਇਸ ਤਰ੍ਹਾਂ ਦੇ ਹੋਰ ਕੈਂਪਾਂ ਵਿਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਗਿਆ |
ਪਿਛਲੀ ਖ਼ਬਰ ਸੂਬਾ ਸਿੰਘ ਬਾਦਲ ਤੇ ਗੁਰਚੇਤ ਸਿੰਘ ਢਿੱਲੋਂ ਵਲੋਂ ਵੋਟਰਾਂ ਦਾ ਦਿਲੋਂ ਧੰਨਵਾਦ ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਲੋਂ 'ਵਾਇਟਾਲਿਸ 2026' ਕਾਨਫ਼ਰੰਸ ਕਰਵਾਈ ਗਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।