17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਨਗਰ ਕੌਂਸਲ ਚੋਣਾਂ 'ਚ ਦਿਲਬਾਗ ਬਾਗੀ ਸ਼ਰਮਾ ਦੀ ਸ਼ਾਨਦਾਰ ਜਿੱਤ

ਅਜੀਤ ਡੈਸਕ 30-05-2026
ਜੈਤੋ, 29 ਮਈ (ਗੁਰਮੀਤਪਾਲ ਰੋੜੀਕਪੂਰਾ)-ਜੈਤੋ ਨਗਰ ਕੌਂਸਲ ਚੋਣਾਂ ਦੌਰਾਨ ਵਾਰਡ ਨੰਬਰ 12 ਤੋਂ ਕਾਂਗਰਸ ਦੇ ਉਮੀਦਵਾਰ ਦਿਲਬਾਗ ਬਾਗੀ ਸ਼ਰਮਾ ਨੇ ਸ਼ਾਨਦਾਰ ਜਿੱਤ ਦਰਜ ਕੀਤੀ | ਜਿੱਤ ਤੋਂ ਬਾਅਦ ਸਮਰਥਕਾਂ ਅਤੇ ਕਾਂਗਰਸੀ ਵਰਕਰਾਂ ਵਲੋਂ ਉਨ੍ਹਾਂ ਨੂੰ ਵਧਾਈ ਦਿੱਤੀ ਗਈ ਅਤੇ ਖੁਸ਼ੀ ਮਨਾਈ ਗਈ | ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ ਨੇ ਦਿਲਬਾਗ ਬਾਗੀ ਸ਼ਰਮਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਕਾਂਗਰਸ ਪਾਰਟੀ ਦੇ ਮਿਹਨਤੀ ਅਤੇ ਇਮਾਨਦਾਰ ਵਰਕਰ ਹਨ, ਜਿਨ੍ਹਾਂ ਨੇ ਹਮੇਸ਼ਾ ਲੋਕਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ ਹੈ | ਉਨ੍ਹਾਂ ਕਿਹਾ ਕਿ ਇਹ ਜਿੱਤ ਲੋਕਾਂ ਦੇ ਵਿਸ਼ਵਾਸ ਅਤੇ ਬਾਗੀ ਸ਼ਰਮਾ ਦੀ ਲੰਬੇ ਸਮੇਂ ਦੀ ਮਿਹਨਤ ਦਾ ਨਤੀਜਾ ਹੈ | ਦਿਲਬਾਗ ਬਾਗੀ ਸ਼ਰਮਾ ਨੇ ਵਾਰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ 'ਤੇ ਅੱਗੇ ਵਧਾਉਣਗੇ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਹਰ ਸਮੇਂ ਹਾਜ਼ਰ ਰਹਿਣਗੇ | ਇਸ ਮੌਕੇ ਹਲਕਾ ਇੰਚਾਰਜ ਦਰਸ਼ਨ ਸਿੰਘ ਢਿੱਲਵਾਂ, ਸੀਨੀਅਰ ਆਗੂ ਪਵਨ ਗੋਇਲ, ਸਿੰਕਦਰ ਸਿੰਘ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਸੀਨੀਅਰ ਕਾਂਗਰਸੀ ਆਗੂ ਮੇਹਰ ਸਿੰਘ, ਭਗਵੰਤ ਸਿੰਘ ਚੈਨਾ ਸਾਬਕਾ ਸਰਪੰਚ, ਦੇਵਿੰਦਰ ਸਿੰਘ ਪੱਪੂ ਬਰਾੜ, ਜਸਵਿੰਦਰ ਸਿੰਘ ਸੰਮੀ ਰੰਧਾਵਾ ਸਾਬਕਾ ਸਰਪੰਚ, ਹਰਜੀਤ ਸਿੰਘ, ਸੁਰਜੀਤ ਸਿੰਘ ਬਾਬਾ, ਪ੍ਰਭਜੀਤ ਸਿੰਘ ਬਾਜਾਖਾਨਾ, ਅਵਤਾਰ ਸਿੰਘ ਚੈਨਾ, ਅੰਮਿ੍ਤਪਾਲ ਸਿੰਘ ਬਰਾੜ ਰੋੜੀਕਪੂਰਾ, ਹਰਪਿੰਦਰ ਸਿੰਘ ਭੱਟੀ, ਵਿਕਾਸ਼ ਕੁਮਾਰ ਘੰਟੀ ਡੋਡ, ਸੁੱਖਾ ਸਿੰਘ ਬਰਾੜ ਰਾਮੂਵਾਲਾ, ਗੋਰਾ ਔਲਖ, ਰਾਜ ਭੁੱਲਰ, ਸੱਤਾ ਭਾਊ, ਡੀਸ਼ਰ ਸਿੰਘ, ਨਵਦੀਪ ਰਿੰਕਾ ਸ਼ਰਮਾ, ਗਹਿਲਾ ਸਿੰਘ ਦਬੜ੍ਹੀਖਾਨਾ, ਕੁਲਦੀਪ ਸ਼ਰਮਾ, ਹਤੇਸ਼ ਸ਼ਰਮਾ, ਇਸਮਾਇਲ ਖਾਨ, ਜਸਵਿੰਦਰ ਸਿੰਘ ਬਰਾੜ, ਰੌਕ ਸਿੰਘ ਦਲ ਸਿੰਘ ਵਾਲਾ, ਕੁਲਰਾਜ ਭਾਊ ਕਸਮ ਭੱਟੀ ਆਦਿ ਵਲੋਂ ਦਿਲਬਾਗ ਬਾਗੀ ਸ਼ਰਮਾ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵਧਾਈ ਦਿੱਤੀ |
ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਲੋਂ 'ਵਾਇਟਾਲਿਸ 2026' ਕਾਨਫ਼ਰੰਸ ਕਰਵਾਈ ਗਈ ਅਗਲੀ ਖ਼ਬਰ ਅਕਾਲੀ ਦਲ (ਬ) ਦੇ ਪਤੀ-ਪਤਨੀ ਨੇ 6ਵੀਂ ਵਾਰ ਨਗਰ ਕੌਂਸਲ ਚੋਣਾਂ 'ਚ ਦਰਜ ਕੀਤੀ ਜਿੱਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।