18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਦਿਲਬਾਗ ਬਾਗੀ ਸ਼ਰਮਾ ਦੀ ਜਿੱਤ 'ਤੇ ਵੋਟਰਾਂ ਤੇ ਸਮਰਥਕਾਂ ਨੇ ਇਕ-ਦੂਜੇ 'ਤੇ ਗੁੁਲਾਲ ਸੁੱਟੇ

ਅਜੀਤ ਡੈਸਕ 30-05-2026

ਜੈਤੋ, 29 ਮਈ (ਗੁਰਚਰਨ ਸਿੰਘ ਗਾਬੜੀਆ)-ਨਗਰ ਕੌਂਸਲ ਜੈਤੋ ਦੀਆਂ ਚੋਣਾਂ ਵਿਚ ਵਾਰਡ ਨੰਬਰ 10 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਦਿਲਬਾਗ ਬਾਗੀ ਸ਼ਰਮਾ ਦੀ ਜਿੱਤ ਦੀ ਖ਼ਬਰ ਸੁਣਦਿਆਂ ਹੀ ਵਾਰਡ ਨਿਵਾਸੀਆਂ ਅਤੇ ਸਮਰਥਕਾਂ ਨੇ ਖ਼ੁੁਸ਼ੀ ਵਿਚ ਇਕ ਦੂਜਾ ਦਾ ਲੱਡੂਆਂ ਨਾਲ ਮੰਹੂ ਮਿੱਠਾ ਕਰਵਾਇਆ ਅਤੇ ਗੁੁਲਾਲ ਸੁੱਟੇ, ਪਟਾਕੇ ਚਲਾਏ ਅਤੇ ਭੰਗੜੇ ਪਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ | ਇਸ ਮੌਕੇ ਦਿਲਬਾਗ ਬਾਗੀ ਸ਼ਰਮਾ ਨੇ ਆਪਣੇ ਸਮਰਥਕਾਂ ਸਮੇਤ ਕਾਫ਼ਲਿਆਂ ਦੀ ਸ਼ਕਲ ਵਿਚ ਵੋਟਰਾਂ ਦਾ ਧੰਨਵਾਦ ਕੀਤਾ | ਜੇਤੂ ਦਿਲਬਾਗ ਬਾਗੀ ਸ਼ਰਮਾ ਦੇ ਘਰ ਵਿਚ ਵਿਆਹ ਵਰਗਾ ਮਾਹੌਲ ਵੇਖਣ ਨੂੰ ਮਿਲਿਆ ਅਤੇ ਵੋਟਰ ਤੇ ਸਮਰਥਕ ਦਿਲਬਾਗ ਬਾਗੀ ਸ਼ਰਮਾ ਨੂੰ ਜਿੱਤ ਦੀਆਂ ਵਧੀਆਂ ਦੇਣ ਲਈ ਉਨ੍ਹਾਂ ਦੇ ਘਰ ਪਹੁੰਚੇ ਹੋਏ ਸਨ | ਇਸ ਮੌਕੇ ਵੱਡੀ ਗਿਣਤੀ ਵਿਚ ਵੋਟਰ ਤੇ ਸਮਰਥਕ ਹਾਜ਼ਰ ਸਨ |

ਪਿਛਲੀ ਖ਼ਬਰ ਨਗਰ ਕੌਂਸਲ ਕੋਟਕਪੂਰਾ ਦੇ 29 ਵਾਰਡਾਂ 'ਚੋਂ 'ਆਪ' ਨੇ 20 ਸੀਟਾਂ 'ਤੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਅਗਲੀ ਖ਼ਬਰ ਵੈਟਰਨਰੀ ਇੰਸਪੈਕਟਰ ਯੂਨੀਅਨ ਵਲੋਂ ਪਸ਼ੂ ਪਾਲਣ ਮੰਤਰੀ ਦੇ ਨਾਂਅ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਮੰਗ ਪੱਤਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।