18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਵੈਟਰਨਰੀ ਇੰਸਪੈਕਟਰ ਯੂਨੀਅਨ ਵਲੋਂ ਪਸ਼ੂ ਪਾਲਣ ਮੰਤਰੀ ਦੇ ਨਾਂਅ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਮੰਗ ਪੱਤਰ <br/>

ਅਜੀਤ ਡੈਸਕ 30-05-2026
ਮੁੱਲਾਂਪੁਰ-ਦਾਖਾ (ਜਗਰਾਓਾ), 29 ਮਈ (ਨਿਰਮਲ ਸਿੰਘ ਧਾਲੀਵਾਲ)-ਪਸ਼ੂ ਪਾਲਣ ਵਿਭਾਗ ਜ਼ਿਲ੍ਹਾ ਪਠਾਨਕੋਟ ਵਿਚ ਅਫ਼ਸਰਸ਼ਾਹੀ ਦੀਆਂ ਵਧੀਕੀਆਂ ਕਾਰਨ ਪਿਛਲੇ ਚਾਰ ਸਾਲ ਤੋਂ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਦੀ ਖੱਜਲ-ਖੁਆਰੀ ਝੱਲ ਰਹੇ ਵੈਟਰਨਰੀ ਇੰਸਪੈਕਟਰਾਂ ਦੇ ਮਾਮਲੇ 'ਚ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਗੁਰਦੀਪ ਸਿੰਘ ਬਾਸੀ ਤੇ ਹੋਰ ਸੂਬਾਈ ਆਗੂਆਂ ਨੇ ਪਸ਼ੂ ਪਾਲਣ ਵਿਭਾਗ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਨਾਂਅ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਮੰਗ ਪੱਤਰ ਸੌਂਪਿਆ | ਮੰਗ ਪੱਤਰ ਦੇਣ ਉਪਰੰਤ ਗੱਲਬਾਤ ਸਮੇਂ ਗੁਰਦੀਪ ਸਿੰਘ ਬਾਸੀ ਦੱਸਿਆ ਕਿ ਡਾਇਰੈਕਟੋਰੇਟ ਪਸ਼ੂ ਪਾਲਣ ਵਿਭਾਗ ਆਪਣੇ ਚਹੇਤੇ ਅਫ਼ਸਰਾਂ ਦੀਆਂ ਵਧੀਕੀਆਂ ਲੁਕਾਉਣ ਲਈ ਵੈਟਨਰੀ ਇੰਸਪੈਕਟਰ ਕੇਡਰ ਨੂੰ ਨਾਜਾਇਜ਼ ਤੌਰ 'ਤੇ ਪ੍ਰੇਸ਼ਾਨ ਕਰ ਰਿਹਾ ਹੈ | ਇਸ ਮਾਮਲੇ ਵਿਚ ਪੜਤਾਲ ਦੌਰਾਨ ਵੈਟਨਰੀ ਇੰਸਪੈਕਟਰ ਬੇਗੁਨਾਹ ਸਾਬਿਤ ਹੋਏ ਹਨ | ਇਹ ਪੜਤਾਲੀਆ ਰਿਪੋਰਟ ਆਉਣ ਦੇ ਬਾਵਜੂਦ ਡਾਇਰੈਕਟਰ ਵੈਟਨਰੀ ਇੰਸਪੈਕਟਰਾਂ ਦੀ ਚਾਰਜਸ਼ੀਟ ਖ਼ਤਮ ਕਰਨ ਤੋਂ ਟਾਲਾ ਵੱਟ ਰਿਹਾ ਹੈ | ਬਾਸੀ ਨੇ ਦੱਸਿਆ ਕਿ ਇਸ ਮਸਲੇ ਕਾਰਨ 9 ਵੈਟਨਰੀ ਇੰਸਪੈਕਟਰਾਂ ਦੇ ਪਰਖਕਾਲ ਦੇ ਕੇਸ ਲੰਬਿਤ ਅਵਸਥਾ ਵਿਚ ਪਏ ਹਨ | ਐਸੋਸੀਏਸ਼ਨ ਵਲੋਂ ਵਿਭਾਗ ਨੂੰ ਮਸਲੇ ਦਾ ਨਿਬੇੜਾ ਕਰਨ ਲਈ ਅਪੀਲ ਦਾ ਵੀ ਕੋਈ ਸਿੱਟਾ ਨਹੀਂ ਨਿਕਲਿਆ | ਯੂਨੀਅਨ ਦੇ ਪ੍ਰਧਾਨ ਤੇ ਹੋਰ ਆਗੂਆਂ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਨੂੰ ਮੈਮੋਰੰਡਮ ਦੇਣ ਦੇ ਅਗਲੇ ਪੰਦਰਾਂ ਦਿਨਾਂ ਅੰਦਰ ਚਾਰਜਸ਼ੀਟ ਖ਼ਤਮ ਨਾ ਹੋਈ ਤਾਂ ਵੈਟਨਰੀ ਇੰਸਪੈਕਟਰ 17 ਜੂਨ, ਬੁੱਧਵਾਰ ਨੂੰ ਡਾਇਰੈਕਟਰ ਪਸ਼ੂ ਪਾਲਣ ਦੇ ਦਫ਼ਤਰ ਅੱਗੇ ਸੰਕੇਤਕ ਰੋਸ ਧਰਨਾ ਦੇਣਗੇ | ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਰਾਜਦੀਪ ਸਿੰਘ, ਜ਼ਿਲ੍ਹਾ ਸਕੱਤਰ ਚੰਦਨਦੀਪ ਸਿੰਘ, ਕੁਲਦੀਪ ਸਿੰਘ, ਅਸੀਸ ਸੇਤੀਆ, ਪਵਿੱਤਰ ਸਿੰਘ ਖੰਨਾ, ਅਜੇ ਕੁਮਾਰ ਸੇਨ, ਜਗਰੂਪ ਸਿੰਘ ਹਾਂਸਪੁਰੀ, ਪੁਸ਼ਪਿੰਦਰ ਸਿੰਘ, ਪੀਯੂਸ਼ ਸ਼ਰਮਾ ਤੇ ਹੋਰ ਮੌਜੂਦ ਸਨ |

ਪਿਛਲੀ ਖ਼ਬਰ ਦਿਲਬਾਗ ਬਾਗੀ ਸ਼ਰਮਾ ਦੀ ਜਿੱਤ 'ਤੇ ਵੋਟਰਾਂ ਤੇ ਸਮਰਥਕਾਂ ਨੇ ਇਕ-ਦੂਜੇ 'ਤੇ ਗੁੁਲਾਲ ਸੁੱਟੇ ਅਗਲੀ ਖ਼ਬਰ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਕੇਵਲ ਸਿੰਘ ਢਿੱਲੋਂ ਵਲੋਂ ਰਾਜਪਾਲ ਨਾਲ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।