06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਵਿਰੋਧੀਆਂ ਦੀ ਧੱਕੇਸ਼ਾਹੀ ਵਾਲੀ ਰਵਾਇਤ ਨੂੰ 'ਆਪ' ਨੇ ਕੀਤਾ ਖ਼ਤਮ-ਡਾ. ਬਲਜੀਤ ਕੌਰ <br/>

ਅਜੀਤ ਡੈਸਕ 17-05-2026
ਮਲੋਟ, 16 ਮਈ (ਪਾਟਿਲ)-ਮਲੋਟ ਨਗਰ ਕੌਂਸਲ ਚੋਣਾਂ ਲਈ ਨਾਮਜ਼ਦਗੀ ਪੱਤਰ ਭਰੇ ਜਾਣ ਦੇ ਦਰਮਿਆਨ ਹਲਕਾ ਵਿਧਾਇਕਾ ਤੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਵਿਰੋਧੀ ਪਾਰਟੀਆਂ ਦੇ ਖ਼ਦਸ਼ਿਆਂ ਅਤੇ ਸਵਾਲਾਂ ਦਾ ਕਰਾਰਾ ਜਵਾਬ ਦਿੱਤਾ ਹੈ | ਉਨ੍ਹਾਂ ਸਪੱਸ਼ਟ ਕੀਤਾ ਕਿ ਚੋਣਾਂ ਦੌਰਾਨ ਕਿਸੇ ਵੀ ਤਰ੍ਹਾਂ ਦੀ ਗ਼ੈਰ-ਕਾਨੂੰਨੀ ਕਾਰਵਾਈ ਜਾਂ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਆਮ ਆਦਮੀ ਪਾਰਟੀ ਅਜਿਹਾ ਕੋਈ ਕਦਮ ਨਹੀਂ ਚੁੱਕੇਗੀ, ਜਿਸ ਨਾਲ ਪਾਰਟੀ ਦੀ ਸਾਖ਼ ਖ਼ਰਾਬ ਹੋਵੇ | ਡਾ. ਬਲਜੀਤ ਕੌਰ ਨੇ ਮਲੋਟ ਹਲਕੇ ਦੇ ਸਮੂਹ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਮਲੋਟ ਵਿਚ 'ਆਪ' ਸਰਕਾਰ ਦੇ ਦੌਰਾਨ ਹੀ ਸਰਪੰਚੀ ਤੇ ਬਲਾਕ ਸੰਮਤੀ ਦੀਆਂ ਚੋਣਾਂ ਬਿਲਕੁਲ ਸਾਫ਼-ਸੁਥਰੇ ਅਤੇ ਪਾਰਦਰਸ਼ੀ ਤਰੀਕੇ ਨਾਲ ਕਰਵਾਈਆਂ ਗਈਆਂ ਸਨ, ਜਿਸ ਵਿਚ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ | ਉਨ੍ਹਾਂ ਭਰੋਸਾ ਦਿੱਤਾ ਕਿ ਇਹੀ ਰਵਾਇਤ ਨਗਰ ਕੌਂਸਲ ਚੋਣਾਂ ਵਿਚ ਵੀ ਬਰਕਰਾਰ ਰੱਖੀ ਜਾਵੇਗੀ | ਵਿਰੋਧੀ ਧਿਰਾਂ 'ਤੇ ਨਿਸ਼ਾਨਾ ਸਾਧਦਿਆਂ ਕੈਬਨਿਟ ਮੰਤਰੀ ਨੇ ਕਿਹਾ ਜੇਕਰ ਕਿਸੇ ਦੇ ਮਨ ਵਿਚ ਇਹ ਡਰ ਹੈ ਕਿ ਕਿਸੇ ਉਮੀਦਵਾਰ ਦੇ ਕਾਗ਼ਜ਼ ਜਾਣਬੁੱਝ ਕੇ ਰੱਦ ਕੀਤੇ ਜਾਣਗੇ ਜਾਂ ਕੋਈ ਧੱਕੇਸ਼ਾਹੀ ਹੋਵੇਗੀ, ਤਾਂ ਉਹ ਬਿਲਕੁਲ ਬੇਫ਼ਿਕਰ ਰਹਿਣ | ਅਜਿਹਾ ਕੁਝ ਨਹੀਂ ਹੋਵੇਗਾ | ਅਸਲ ਵਿਚ ਧੱਕੇਸ਼ਾਹੀ ਨਾਲ ਚੋਣਾਂ ਜਿੱਤਣ ਦਾ ਰਿਵਾਜ ਪਿਛਲੀਆਂ ਵਿਰੋਧੀ ਸਰਕਾਰਾਂ ਵੇਲੇ ਚੱਲਦਾ ਰਿਹਾ ਹੈ, ਇਸੇ ਲਈ ਅੱਜ ਉਹ ਖ਼ੁਦ ਡਰ ਰਹੇ ਹਨ | ਉਨ੍ਹਾਂ ਮਲੋਟ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਡਰ-ਭੈਅ ਅਤੇ ਬੇਖ਼ੌਫ਼ ਹੋ ਕੇ ਆਪਣੇ ਮਨਪਸੰਦ ਤੇ ਚੰਗੇ ਉਮੀਦਵਾਰ ਨੂੰ ਵੋਟ ਪਾਉਣ | ਉਨ੍ਹਾਂ ਕਿਹਾ ਕਿ ਉਹ ਕਿਸੇ ਡਰਾਵੇ ਸਿਰ 'ਤੇ ਨਹੀਂ, ਬਲਕਿ ਆਮ ਆਦਮੀ ਪਾਰਟੀ ਵਲੋਂ ਕੀਤੇ ਵਿਕਾਸ ਕਾਰਜਾਂ ਦਾ ਰਿਪੋਰਟ ਕਾਰਡ ਲੈ ਕੇ ਲੋਕਾਂ ਦੀ ਕਚਹਿਰੀ ਵਿਚ ਜਾਣਗੇ | ਜੇਕਰ ਲੋਕਾਂ ਨੂੰ ਸਾਡੇ ਕੰਮ ਪਸੰਦ ਆਏ ਹਨ, ਤਾਂ ਉਹ ਸਾਡੇ ਉਮੀਦਵਾਰਾਂ ਨੂੰ ਜ਼ਰੂਰ ਜਿਤਾਉਣਗੇ | ਲੋਕਤੰਤਰ ਵਿਚ ਜਨਤਾ ਹੀ ਸਰਵਉਚ ਹੈ ਅਤੇ ਲੋਕ ਜੋ ਵੀ ਫਤਵਾ ਦੇਣਗੇ, ਉਸ ਨੂੰ ਪਾਰਟੀ ਖਿੜੇ ਮੱਥੇ ਕਬੂਲ ਕਰੇਗੀ |

ਪਿਛਲੀ ਖ਼ਬਰ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵਲੋਂ 30 ਉਮੀਦਵਾਰਾਂ ਦੀ ਲਿਸਟ ਜਾਰੀ <br/> ਅਗਲੀ ਖ਼ਬਰ ਮਲੋਟ ਵਿਖੇ ਸ਼੍ਰੋਮਣੀ ਅਕਾਲੀ ਦਲ ਨੇ 27 ਵਾਰਡਾਂ 'ਚੋਂ 26 ਉਮੀਦਵਾਰਾਂ ਦੇ ਕਾਗ਼ਜ਼ ਦਾਖ਼ਲ ਕੀਤੇ ਵਾਰਡ ਨੰਬਰ 23 ਨੰਬਰ ਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।