ਘੋਗਰਾ (ਹੁਸ਼ਿਆਰਪੁਰ), 6 ਅਗਸਤ (ਆਰ. ਐੱਸ. ਸਲਾਰੀਆ)- ਦਸੂਹਾ ਹਾਰੀ ਪਰ ਰੋਡ ਤੇ ਪੈਂਦੇ ਅੱਡਾ ਘੋਗਰਾ ਦੇ ਨਜ਼ਦੀਕ ਸੈਲਰ ਮੋੜ ਤੇ ਬੁਲਟ ਮੋਟਰਸਾਈਕਲ ਤੇ ਈ ਰਿਕਸ਼ਾ ਦੀ ਟੱਕਰ ਹੋ ਜਾਣ ਦਾ ਸਮਾਂਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਬੁਲਟ ਮੋਟਰਸਾਈਕਲ ਪੀ.ਬੀ 07ਬੀ ਐੱਚ 5293 ਜੋ ਕਿ ਤੇਜ਼ ਰਫ਼ਤਾਰ ਨਾਲ ਦਸੂਹਾ ਤੋਂ ਹਾਜੀਪੁਰ ਸਾਈਡ ਨੂੰ ਜਾ ਰਿਹਾ ਸੀ ਤਾਂ ਸਾਹਮਣੇ ਤੋਂ ਆ ਰਹੇ ਈ ਰਿਕਸ਼ਾ ਦੇ ਮੁੜ ਰਿਹਾ ਸੀ ਦੇ ਨਾਲ ਦੋਹਾਂ ਦੇ ਵਿਚਕਾਰ ਟੱਕਰ ਹੋ ਗਈ।
ਟੱਕਰ ਇੰਨੀ ਜ਼ਬਰਦਸਤ ਸੀ ਕਿ ਈ ਰਿਕਸ਼ਾ ਨੰਬਰ ਪੀ.ਬੀ 07CL6637 ਚਾਲਕ ਮਨੀਰ ਮਸੀਹ ਵਾਸੀ ਪਿੰਡ ਘੋਗਰਾ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਨੂੰ ਲੋਕਾਂ ਦੀ ਮਦਦ ਦੇ ਨਾਲ ਸਿਵਲ ਹਸਪਤਾਲ ਦਸੂਹਾ ਪਹੁੰਚਾਇਆ ਗਿਆ ਜਿੱਥੇ ਉਸ ਦੀ ਹਾਲਤ ਗੰਭੀਰ ਦੇਖਦਿਆ ਉਸ ਨੂੰ ਜਲੰਧਰ ਵਿਖੇ ਰੈਫ਼ਰ ਕਰ ਦਿੱਤਾ ਗਿਆ।