06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਮਲੋਟ ਵਿਖੇ ਸ਼੍ਰੋਮਣੀ ਅਕਾਲੀ ਦਲ ਨੇ 27 ਵਾਰਡਾਂ 'ਚੋਂ 26 ਉਮੀਦਵਾਰਾਂ ਦੇ ਕਾਗ਼ਜ਼ ਦਾਖ਼ਲ ਕੀਤੇ ਵਾਰਡ ਨੰਬਰ 23 ਨੰਬਰ ਤੋਂ ਆਜ਼ਾਦ ਉਮੀਦਵਾਰ ਦਾ ਕੀਤਾ ਸਮਰਥਨ <br/>

ਅਜੀਤ ਡੈਸਕ 17-05-2026
ਮਲੋਟ, 16 ਮਈ (ਅਜਮੇਰ ਸਿੰਘ ਬਰਾੜ, ਪਾਟਿਲ)-ਸ਼੍ਰੋਮਣੀ ਅਕਾਲੀ ਦਲ ਵਲੋਂ ਮਲੋਟ ਨਗਰ ਪਾਲਿਕਾ ਦੇ ਕੁੱਲ 27 ਵਾਰਡਾਂ ਵਿਚੋਂ 26 ਵਾਰਡਾਂ ਵਿਚ ਆਪਣੇ ਉਮੀਦਵਾਰਾਂ ਦੇ ਕਾਗ਼ਜ਼ ਦਾਖਲ ਕਰਵਾ ਦਿੱਤੇ ਹਨ, ਜਦਕਿ ਵਾਰਡ ਨੰਬਰ 23 ਵਿਖੇ ਸ਼੍ਰੋਮਣੀ ਅਕਾਲੀ ਦਲ ਵਲੋਂ ਆਜ਼ਾਦ ਉਮੀਦਵਾਰ ਟਿੰਕਾ ਗਰਗ ਦੀ ਹਮਾਇਤ ਕੀਤੀ ਗਈ ਹੈ | ਸਾਬਕਾ ਵਿਧਾਇਕ ਤੇ ਹਲਕਾ ਇੰਚਾਰਜ ਹਰਪ੍ਰੀਤ ਸਿੰਘ ਕੋਟਭਾਈ ਨੇ ਦੱਸਿਆ ਕਿ ਵਾਰਡ ਨੰਬਰ 1 ਤੋਂ ਦਵਿੰਦਰ ਕੌਰ ਪਤਨੀ ਜਸਵਿੰਦਰ ਸਿੰਘ, ਵਾਰਡ ਨੰਬਰ 2 ਤੋਂ ਸ਼ਿਵਰਾਜ ਸਿੰਘ ਪਿੰਦਰ ਕੰਗ ਸਪੁੱਤਰ ਚੇਅਰਮੈਨ ਬਸੰਤ ਸਿੰਘ ਕੰਗ, ਵਾਰਡ ਨੰਬਰ 3 ਤੋਂ ਪ੍ਰੀਤਪਾਲ ਕੌਰ ਪਤਨੀ ਇੰਦਰਪਾਲ ਸਿੰਘ ਪਿ੍ੰਸ, ਵਾਰਡ ਨੰਬਰ 4 ਤੋਂ ਕੌਂਸਲਰ ਕੇਵਲ ਅਰੋੜਾ ਸਪੁੱਤਰ ਦਰਸ਼ਨ ਲਾਲ, ਪੰਜ ਨੰਬਰ 5 ਤੋਂ ਰਾਜਵਿੰਦਰ ਕੌਰ ਪਤਨੀ ਮਨਜੀਤ ਸਿੰਘ ਰਾਜੂ, ਵਾਰਡ ਨੰਬਰ 6 ਤੋਂ ਅਮਨਦੀਪ ਵਾਟਸ ਪੁੱਤਰ ਨਰੇਸ਼ ਕੁਮਾਰ, ਵਾਰਡ ਨੰਬਰ ਤੋਂ 7 ਸਵਿਤਾ ਰਾਣੀ ਪਤਨੀ ਵਿਜੇ ਕੁਮਾਰ, ਵਾਰਡ ਨੰਬਰ 8 ਤੋਂ ਸੁਨੀਲ ਕਾਇਤ ਪੁੱਤਰ ਪ੍ਰੇਮ ਚੰਦ, ਵਾਰਡ ਨੰਬਰ 9 ਤੋਂ ਰਾਣੀ ਪਤਨੀ ਰਾਜ ਕੁਮਾਰ, ਵਾਰਡ ਨੰਬਰ 10 ਤੋਂ ਅਸ਼ੋਕ ਬਜਾਜ ਕੌਂਸਲਰ ਪੁੱਤਰ ਓਮ ਪ੍ਰਕਾਸ਼, ਵਾਰਡ ਨੰਬਰ 11 ਤੋਂ ਪੂਜਾ ਰਾਣੀ ਪਤਨੀ ਰਣਜੀਤ ਕੁਮਾਰ, ਵਾਰਡ ਨੰਬਰ 12 ਤੋਂ ਅਮਰਜੀਤ ਸਿੰਘ ਪੁੱਤਰ ਕਰਤਾਰ ਸਿੰਘ, ਵਾਰਡ ਨੰਬਰ 13 ਤੋਂ ਸੁਖਜੀਤ ਕੌਰ ਪਤਨੀ ਰਾਮ ਸਿੰਘ ਕਲਸੀ, 14 ਨੰਬਰ ਵਾਰਡ ਤੋਂ ਮਨਜੀਤ ਸਿੰਘ ਪੁੱਤਰ ਪ੍ਰਧਾਨ ਰਾਮ ਸਿੰਘ ਭੁੱਲਰ, ਵਾਰਡ ਨੰਬਰ 15 ਤੋਂ ਨਵਦੀਪ ਸਿੰਘ ਰਿੰਕੂ ਸਪੁੱਤਰ ਦਲਜੀਤ ਸਿੰਘ ਸਰਾਫ, ਵਾਰਡ ਨੰਬਰ 16 ਤੋਂ ਡਾ. ਇਕਬਾਲ ਸਿੰਘ ਪੁੱਤਰ ਪਿਆਰਾ ਸਿੰਘ, ਵਾਰਡ ਨੰਬਰ 17 ਤੋਂ ਜੋਤੀ ਪਤਨੀ ਭੁਪਿੰਦਰ ਸਿੰਘ, ਵਾਰਡ ਨੰਬਰ 18 ਤੋਂ ਬਿਸ਼ੰਬਰ ਦਾਸ ਸਪੁੱਤਰ ਭੀਮਾ ਦਾਸ, ਵਾਰਡ ਨੰਬਰ 19 ਤੋਂ ਬਿਮਲਾ ਦੇਵੀ ਪਤਨੀ ਬਾਬੂ ਰਾਮ, ਵਾਰਡ ਨੰਬਰ 20 ਤੋਂ ਸ਼ੇਖਰ ਕੁਮਾਰ ਪੁੱਤਰ ਮੰਗਲ ਰਾਮ, ਵਾਰਡ ਨੰਬਰ 21 ਤੋਂ ਰੀਤੂ ਪਤਨੀ ਰਾਮੂ, ਵਾਰਡ ਨੰਬਰ 22 ਤੋਂ ਮਨਵਿੰਦਰ ਕੌਰ ਪਤਨੀ ਜਗਦੀਸ਼ ਸਿੰਘ, ਵਾਰਡ ਨੰਬਰ 24 ਤੋਂ ਬਲਦੇਵ ਸਿੰਘ ਪੁੱਤਰ ਬਾਵਾ ਸਿੰਘ, ਵਾਰਡ ਨੰਬਰ 25 ਤੋਂ ਆਸ਼ਾ ਰਾਣੀ ਪਤਨੀ ਵਿਜੇ ਕੁਮਾਰ, ਵਾਰਡ ਨੰਬਰ 26 ਤੋਂ ਸੱਤਪਾਲ ਭੂੰਦੜ ਪੁੱਤਰ ਜਗਰੂਪ ਸਿੰਘ ਅਤੇ ਵਾਰਡ ਨੰਬਰ 27 ਤੋਂ ਆਸ਼ਾ ਰਾਣੀ ਪਤਨੀ ਹਰਜਿੰਦਰ ਕੁਮਾਰ ਨੂੰ ਆਪਣਾ ਉਮੀਦਵਾਰ ਬਣਾਇਆ ਹੈ | ਇਸ ਮੌਕੇ ਹਲਕਾ ਇੰਚਾਰਜ ਹਰਪ੍ਰੀਤ ਸਿੰਘ ਕੋਟਭਾਈ ਨੇ ਆਪਣੇ ਉਮੀਦਵਾਰਾਂ ਨੂੰ ਬਹੁਤ ਹੀ ਮਜ਼ਬੂਤ ਦਾਅਵੇਦਾਰ ਦੱਸਦਿਆਂ ਕਿਹਾ ਕਿ ਜੋ ਵਿਕਾਸ ਕਾਰਜ ਮਲੋਟ ਵਿਚ ਸਵ. ਸੁਰਿੰਦਰ ਕੌਰ ਬਾਦਲ ਵਲੋਂ ਕਰਵਾਏ ਗਏ ਹਨ, ਉਹ ਸਾਰੇ ਸ਼ਹਿਰ ਵਾਸੀ ਚੰਗੀ ਤਰ੍ਹਾਂ ਜਾਣਦੇ ਹਨ ਅਤੇ ਉਨ੍ਹਾਂ ਵਿਕਾਸ ਕਾਰਜਾਂ ਦੇ ਸਿਰ 'ਤੇ ਹੀ ਸ਼੍ਰੋਮਣੀ ਅਕਾਲੀ ਦਲ ਮਲੋਟ ਵਿਖੇ ਵੋਟਾਂ ਦੀ ਮੰਗ ਕਰੇਗਾ | ਹਲਕਾ ਵਿਧਾਇਕ ਨੇ ਕਿਹਾ ਕਿ ਅੱਜ ਪੂਰੇ ਅਮਨ ਸ਼ਾਂਤੀ ਨਾਲ ਕਾਗ਼ਜ਼ ਭਰੇ ਗਏ ਹਨ ਅਤੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਨੇ ਪੂਰਾ ਸਹਿਯੋਗ ਦਿੱਤਾ | ਇਸ ਮੌਕੇ ਚੇਅਰਮੈਨ ਬਸੰਤ ਸਿੰਘ ਕੰਗ, ਜਗਮੀਤ ਸਿੰਘ ਨਾਨਕਪੁਰਾ, ਕੁਲਬੀਰ ਸਿੰਘ ਕੋਟਭਾਈ ਅਤੇ ਹੋਰ ਅਕਾਲੀ ਆਗੂ ਹਾਜ਼ਰ ਸਨ |

ਪਿਛਲੀ ਖ਼ਬਰ ਵਿਰੋਧੀਆਂ ਦੀ ਧੱਕੇਸ਼ਾਹੀ ਵਾਲੀ ਰਵਾਇਤ ਨੂੰ 'ਆਪ' ਨੇ ਕੀਤਾ ਖ਼ਤਮ-ਡਾ. ਬਲਜੀਤ ਕੌਰ <br/> ਅਗਲੀ ਖ਼ਬਰ ਡਾ. ਪ੍ਰਭਦੀਪ ਚਾਵਲਾ ਨੇ ਰਾਸ਼ਟਰੀ ਪ੍ਰਸ਼ਨੋਤਰੀ ਮੁਕਾਬਲੇ 'ਚ ਲਿਆ ਭਾਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।