ਮਾਛੀਵਾੜਾ ਸਾਹਿਬ (ਲੁਧਿਆਣਾ), 06 ਅਗਸਤ (ਮਨੋਜ ਕੁਮਾਰ)- ਸਵੇਰੇ ਤੜਕਸਾਰ ਕਰੀਬ 6.15 ਤੇ ਇਕ ਨਕਾਬਪੋਸ਼ ਨੋਜਵਾਨ ਨੇ ਬੜੀ ਫੁਰਤੀ ਨਾਲ ਪਹਿਲਾ ਮਹਿਲਾ ਦਾ ਪਿੱਛਾ ਕੀਤਾ ਤੇ ਫਿਰ ਇਕ ਦਮ ਝਪਟ ਮਾਰ ਕੇ ਉਸਦੇ ਗਲੇ ਵਿਚੋਂ ਸੋਨੇ ਦੀ ਚੇਨ ਖੋਹ ਕੇ ਫ਼ਰਾਰ ਹੋ ਗਿਆ। ਸ਼ਹਿਰ ਦੇ ਬੇਹੱਦ ਰੋਣਕ ਭਰੇ ਤਿੑਵੈਨੀ ਚੋਕ ਵਿਚ ਵਾਪਰੀ ਇਸ ਘਟਨਾ ਨੇ ਪੀੜਿਤ ਔਰਤ ਨੂੰ ਇਕ ਦਮ ਸੁੰਨ ਕਰ ਦਿੱਤਾ ਕਿ ਕਿਸ ਤਰਾਂ ਇਸ ਇਲਾਕੇ ਵਿਚ ਉਹ ਲੁੱਟ ਦਾ ਸ਼ਿਕਾਰ ਹੋ ਗਈ।
ਘਟਨਾ ਦੀ ਜਾਣਕਾਰੀ ਦਿੰਦਿਆ ਉੱਕਾ ਮਹਿਲਾ ਗੀਤਾ ਰਾਣੀ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰਾਂ ਤੜਕਸਾਰ ਸਵੇਰੇ ਗੁਰੂਦਵਾਰਾ ਸਾਹਿਬ ਮੱਥਾ ਟੇਕਣ ਜਾਂਦੀ ਹੈ ਤੇ ਉਸਦਾ ਜਾਣ ਦਾ ਇਕ ਸਮਾਂ ਨਿਸ਼ਚਿਤ ਨਹੀ ਹੈ ਪਰ ਜਦੋ ਉਹ ਮੱਥਾ ਟੇਕਣ ਜਾ ਰਹੀ ਸੀ ਤਾਂ ਦੋ ਨੌਜਵਾਨ ਮੋਟਰਸਾਈਕਲ ਤੇ ਮੇਰਾ ਪਿੱਛਾ ਕਰ ਰਹੇ ਸੀ।
ਜਿਵੇਂ ਹੀ ਉਹ ਤਰਵੈਨੀ ਚੌਕ ਕੋਲ ਪੁੱਜੀ ਤਾਂ ਇਕ ਨੌਜਵਾਨ ਮੋਟਰਸਾਈਕਲ ਤੋਂ ਉੱਤਰ ਗਿਆ ਜਿਸਨੇ ਆਪਣਾ ਚਿਹਰਾ ਨਕਾਬ ਨਾਲ ਢੱਕਿਆ ਹੋਇਆ ਸੀ ਅਤੇ ਇਕ ਦਮ ਮੇਰੇ ਗਲੇ ਤੋਂ ਚੇਨੀ ਝਪਟ ਕੇ ਦੂਸਰੇ ਸਾਥੀ ਨਾਲ ਮੋਟਰਸਾਈਕਲ ਤੇ ਫ਼ਰਾਰ ਹੋ ਗਿਆ। ਇਸ ਸਬੰਧ ਵਿਚ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਜਿਸ ਤੇ ਥਾਣਾ ਮੁੱਖੀ ਚਰਨਜੀਤ ਸਿੰਘ ਨੇ ਦੱਸਿਆ ਕਿ ਸਾਡੇ ਕੋਲ ਸ਼ਿਕਾਇਤ ਪੁੱਜ ਗਈ ਹੈ।
ਪੁਲਿਸ ਸੀ.ਸੀ.ਟੀ.ਵੀ. ਦੀ ਫੁਟੇਜ਼ ਦੇ ਆਧਾਰ ਤੇ ਮੁਲਜ਼ਮਾਂ ਦੀ ਪਹਿਚਾਣ ਕਰ ਰਹੀ ਹੈ ਬਹੁਤ ਹੀ ਜਲਦ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।