07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

8ਵੀਂ ਦੇ ਨਤੀਜੇ 'ਚ ਨਿਖਲ ਪਾਂਡੇ ਨੇ ਮੈਰਿਟ ਸੂਚੀ 'ਚ 10ਵਾਂ ਸਥਾਨ ਹਾਸਿਲ ਕੀਤਾ

ਅਜੀਤ ਡੈਸਕ 14-04-2026
ਰੁਪਾਣਾ, 13 ਅਪ੍ਰੈਲ (ਜਗਜੀਤ ਸਿੰਘ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 8ਵੀਂ ਜਮਾਤ ਦੇ ਐਲਾਨੇ ਗਏ ਨਤੀਜੇ 'ਚ ਸ੍ਰੀ ਪੀ.ਐੱਮ. ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਰੁਪਾਣਾ ਦੇ ਵਿਦਿਆਰਥੀ ਨਿਖਲ ਪਾਂਡੇ ਨੇ ਪੰਜਾਬ ਦੀ ਮੈਰਿਟ ਸੂਚੀ 'ਚੋਂ 10ਵਾਂ ਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿਚੋਂ ਪਹਿਲਾ ਸਥਾਨ ਹਾਸਿਲ ਕੀਤਾ | ਪਿ੍ੰਸੀਪਲ ਮਹੇਸ਼ ਕੁਮਾਰ ਨੇ ਦੱਸਿਆ ਕਿ ਵਿਦਿਆਰਥੀ ਨਿਖਲ ਪਾਂਡੇ ਪੁੱਤਰ ਸੇਰਦੂਦ ਕੁਮਾਰ ਪਾਂਡੇ ਵਾਸੀ ਰੁਪਾਣਾ ਨੇ 600 'ਚੋਂ 590 ਅੰਕ ਲੈ ਕੇ ਮੈਰਿਟ ਸੂਚੀ 'ਚੋਂ 10ਵਾਂ ਸਥਾਨ ਹਾਸਿਲ ਕੀਤਾ | ਪਿ੍ੰਸੀਪਲ ਨੇ ਵਿਦਿਆਰਥੀ, ਉਸ ਦੇ ਮਾਪਿਆਂ ਤੇ ਸਕੂਲ ਸਟਾਫ਼ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਦਾ ਸਿਹਰਾ ਸਕੂਲ ਦੇ ਮਿਹਨਤੀ ਸਟਾਫ਼ ਤੇ ਵਿਦਿਆਰਥੀਆਂ ਨੂੰ ਜਾਂਦਾ ਹੈ | ਵਿਦਿਆਰਥੀ ਦੇ ਪਿਤਾ ਸੇਤੀਆ ਪੇਪਰ ਮਿੱਲ ਰੁਪਾਣਾ ਵਿਚ ਕੰਮ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਹੇ ਹਨ | ਵਿਦਿਆਰਥੀ ਨਿਖਲ ਪਾਂਡੇ ਨੇ ਦੱਸਿਆ ਕਿ ਉਹਲ ਆਈ.ਪੀ.ਐੱਸ. ਬਣਨਾ ਚਾਹੁੰਦਾ ਹੈ | ਮਾਤਾ-ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਰੋਜ਼ਾਨਾ 7-8 ਘੰਟੇ ਪੜ੍ਹਾਈ 'ਚ ਮਿਹਨਤ ਕਰਦਾ ਹੈ ਤੇ ਪਿਛਲੇ ਸਾਲ ਬੇਟੀ ਅਰਾਧਨਾ ਪਾਂਡੇ ਨੇ ਵੀਂ ਦਸਵੀਂ ਕਲਾਸ ਵਿਚ ਪੰਜਾਬ ਦੀ ਪੱਧਰ ਮੈਟਿ੍ਕ ਸੂਚੀ 'ਚੋ 13ਵਾਂ ਸਥਾਨ ਹਾਸਿਲ ਕੀਤਾ ਸੀ | ਇਸ ਮੌਕੇ ਸੇਤੀਆ ਪੇਪਰ ਮਿੱਲ ਰੁਪਾਣਾ ਦੇ ਐੱਮ.ਡੀ. ਡਾ. ਅਜੇ ਸੇਤੀਆ ਨੇ ਵਿਦਿਆਰਥੀ ਤੇ ਉਸ ਦੇ ਪਰਿਵਾਰ ਨੂੰ ਵਧਾਈ ਦਿੱਤੀ |
ਪਿਛਲੀ ਖ਼ਬਰ ਦੋਦਾ ਵਿਖੇ ਵਿਸਾਖੀ ਮੇਲੇ ਮੌਕੇ ਕਬੱਡੀ ਮੁਕਾਬਲੇ ਕਰਵਾਏ ਅਗਲੀ ਖ਼ਬਰ ਕੁਦਰਤੀ ਕਰੋਪੀਆਂ ਦੇ ਵਾਰ-ਵਾਰ ਸ਼ਿਕਾਰ ਹੋ ਰਹੇ ਪਿੰਡ ਗੰਧੜ ਦੀ ਦਰਦ ਭਰੀ ਗਾਥਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।