06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਪਿੰਡ ਭੁੱਟੀਵਾਲਾ ਦੇ 2 ਨੌਜਵਾਨ ਕਾਰ ਦੀ ਦਰੱਖ਼ਤ ਨਾਲ ਹੋਈ ਟੱਕਰ 'ਚ ਗੰਭੀਰ ਜ਼ਖ਼ਮੀ <br/>

ਅਜੀਤ ਡੈਸਕ 05-04-2026
ਸ੍ਰੀ ਮੁਕਤਸਰ ਸਾਹਿਬ, 4 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਪਿੰਡ ਭੁੱਟੀਵਾਲਾ ਦੇ 2 ਨੌਜਵਾਨਾਂ ਦੇ ਸੜਕ ਹਾਦਸੇ ਵਿਚ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਜਤਿੰਦਰ ਸਿੰਘ ਭੁੱਟੀਵਾਲਾ (33) ਪ੍ਰਧਾਨ ਆਮ ਆਦਮੀ ਪਾਰਟੀ ਯੂਥ ਵਿੰਗ ਹਲਕਾ ਗਿੱਦੜਬਾਹਾ ਪੁੱਤਰ ਸੁਖਦੇਵ ਸਿੰਘ ਢਿੱਲੋਂ ਅਤੇ ਹਰਦੀਪ ਸਿੰਘ (24) ਪੁੱਤਰ ਨਿਰਮਲ ਸਿੰਘ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਅੱਜ ਸਵੇਰੇ ਦੋਵੇਂ ਪਿੰਡ ਭੁੱਟੀਵਾਲਾ ਤੋਂ ਕਾਰ 'ਤੇ ਸਵਾਰ ਹੋ ਕੇ ਗਿੱਦੜਬਾਹਾ ਨੂੰ ਜਾ ਰਹੇ ਸਨ ਕਿ ਰਸਤੇ ਵਿਚ ਕਾਰ ਅਚਾਨਕ ਦਰੱਖ਼ਤ ਨਾਲ ਜਾ ਵੱਜੀ | ਜਿਸ ਦੇ ਸਿੱਟੇ ਵਜੋਂ ਦੋਵੇਂ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ | ਟੱਕਰ ਐਨੀ ਭਿਆਨਕ ਸੀ ਕਿ ਕਾਰ ਦੀ ਛੱਤ ਵਿਚਕਾਰੋਂ ਪਾਟ ਕੇ ਦੋ ਹਿੱਸੇ ਹੋ ਗਏ | ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਭਰਾ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੰਦੀਪ ਸਿੰਘ ਸ਼ਨੀ ਢਿੱਲੋਂ ਨੇ ਦੱਸਿਆ ਕਿ ਦੋਵੇਂ ਨੌਜਵਾਨਾਂ ਦੇ ਜ਼ਿਆਦਾ ਸੱਟਾਂ ਹੋਣ ਕਾਰਨ ਉਨ੍ਹਾਂ ਨੂੰ ਬਠਿੰਡਾ ਦੇ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ |

ਪਿਛਲੀ ਖ਼ਬਰ ਮੁੱਖ ਮੰਤਰੀ ਦੀ ਜੈਤੋ ਆਮਦ ਸੰਬੰਧੀ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਵਿਧਾਇਕ ਅਮੋਲਕ ਸਿੰਘ ਤੇ ਡਿਪਟੀ ਕਮਿਸ਼ਨਰ ਵਲੋਂ ਮੀਟਿ... ਅਗਲੀ ਖ਼ਬਰ ਦੁਕਾਨ 'ਤੇ ਭੁੱਲੇ ਸੋਨੇ ਦੇ ਗਹਿਣੇ ਕੀਤੇ ਵਾਪਸ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।