20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਟੀ.ਬੀ. ਪੀੜਤਾਂ ਲਈ ਸੰਤੁਲਿਤ ਖ਼ੁਰਾਕ ਦੀਆਂ ਕਿੱਟਾਂ ਭੇਟ ਕੀਤੀਆਂ

ਅਜੀਤ ਡੈਸਕ 01-02-2026
ਮਲੋਟ, 31 ਜਨਵਰੀ (ਪਾਟਿਲ)-ਸਰਕਾਰੀ ਹਸਪਤਾਲ ਮਲੋਟ ਵਿਖੇ ਟੀ.ਬੀ. ਰੋਗ ਦੇ ਇਲਾਜ ਅਧੀਨ ਮਰੀਜ਼ਾਂ ਲਈ ਸੰਤੁਲਿਤ ਖ਼ੁਰਾਕ ਦੀਆਂ ਕਿੱਟਾਂ ਦਿੱਤੀਆਂ ਗਈਆਂ | ਰੈਡੀਮੇਡ ਗਾਰਮੈਂਟਸ ਐਸੋਸੀਏਸ਼ਨ ਮਲੋਟ ਦੇ ਪ੍ਰਧਾਨ ਪਾਲੀ ਮੱਕੜ ਵਲੋਂ ਆਪਣੇ ਜਨਮ ਦਿਨ ਮੌਕੇ ਆਪਣੇ ਪਰਿਵਾਰਕ ਮੈਂਬਰਾਂ ਮਾਤਾ ਬਲਵੰਤ ਕੌਰ, ਪਤਨੀ ਇੰਦਰਪ੍ਰੀਤ ਕੌਰ ਸਮੇਤ ਇਹ ਸੇਵਾ ਨਿਭਾਈ ਗਈ | ਜਾਣਕਾਰੀ ਦਿੰਦਿਆਂ ਸਮਾਜ ਸੇਵੀ ਸੰਸਥਾਵਾਂ ਦੇ ਕੋਆਰਡੀਨੇਟਰ ਮਨੋਜ ਅਸੀਜਾ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਵਿਖੇ ਇਲਾਜ ਅਧੀਨ ਟੀ.ਬੀ. ਪੀੜਿਤ ਮਰੀਜ਼ਾਂ ਵਾਸਤੇ ਲੋੜ ਪੈਣ 'ਤੇ ਸੰਤੁਲਿਤ ਖ਼ੁਰਾਕ ਦੀਆਂ ਕਿੱਟਾਂ ਦੇਣ ਦੀ ਸੇਵਾ ਪਹਿਲਾਂ ਵੀ ਨਿਭਾਈ ਜਾਂਦੀ ਰਹੀ ਹੈ | ਇਸ ਮੌਕੇ ਸਰਕਾਰੀ ਹਸਪਤਾਲ ਮਲੋਟ ਦੇ ਐੱਸ.ਐੱਮ.ਓ. ਡਾਕਟਰ ਰਜਿੰਦਰ ਕੁਮਾਰ, ਮੈਡੀਕਲ ਅਫ਼ਸਰ ਡਾ. ਅਕਾਂਕਸ਼ਾ, ਟੀਚਰ ਯੂਨੀਅਨ ਦੇ ਸਰਪ੍ਰਸਤ ਮਾਸਟਰ ਹਿੰਮਤ ਸਿੰਘ ਅਤੇ ਹੈਲਥ ਵਰਕਰ ਨਰਿੰਦਰ ਕੁਮਾਰ ਹਾਜ਼ਰ ਸਨ | ਐੱਸ.ਐੱਮ.ਓ. ਡਾ. ਰਜਿੰਦਰ ਕੁਮਾਰ ਵਲੋਂ ਮੱਕੜ ਪਰਿਵਾਰ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਸਿਵਲ ਹਸਪਤਾਲ ਵਿਖੇ ਮਰੀਜ਼ਾਂ ਵਾਸਤੇ ਲਗਾਏ ਗਏ ਚਾਹ ਦੇ ਲੰਗਰ ਦੀ ਸੇਵਾ ਰੈਡੀਮੇਡ ਗਾਰਮੈਂਟਸ ਐਸੋਸੀਏਸ਼ਨ ਦੇ ਮੈਂਬਰਾਂ ਰਾਜ ਕੁਮਾਰ, ਦੀਪਾ ਤੱਗੜ, ਚਿੰਟੂ ਗਲਹੋਤਰਾ, ਅਨਿਲ ਪੁਨਸ਼ੀ, ਰਾਮ ਗੋਇਲ ਵਲੋਂ ਨਿਭਾਈ ਗਈ |
ਪਿਛਲੀ ਖ਼ਬਰ ਡੀ.ਏ.ਵੀ. ਸਕੂਲ ਵਿਖੇ ਕੈਰੀਅਰ ਕਾਊਾਸਲਿੰਗ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਗ੍ਰਾਮ ਪੰਚਾਇਤਾਂ ਨੂੰ ਲੱਖਾਂ ਰੁਪਏ ਬਿਜਲੀ ਬਿੱਲ ਭਰਨ ਦੇ ਸਰਕਾਰੀ ਫਰਮਾਨ ਵਾਪਸ ਲਵੇ ਸਰਕਾਰ-ਸੰਧੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।