20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਨਿਸ਼ਾਨ ਅਕੈਡਮੀ ਦੀ ਗਤਕਾ ਟੀਮ ਦਾ ਰਾਸ਼ਟਰ ਪੱਧਰੀ ਮੁਕਾਬਲਿਆਂ 'ਚੋਂ ਤੀਜਾ ਸਥਾਨ

ਅਜੀਤ ਡੈਸਕ 01-02-2026
ਮਲੋਟ, 31 ਜਨਵਰੀ (ਪਾਟਿਲ)-ਨਿਸ਼ਾਨ ਅਕੈਡਮੀ ਦੀ ਗਤਕਾ ਟੀਮ ਦੇ ਵਿਦਿਆਰਥੀਆਂ ਨੇ ਰਾਸ਼ਟਰੀ ਪੱਧਰ 'ਤੇ ਮੱਲ੍ਹਾਂ ਮਾਰੀਆਂ | ਰਾਸ਼ਟਰੀ ਪੱਧਰ ਦੀਆਂ ਇਹ ਖੇਡਾਂ ਛੱਤੀਸਗੜ੍ਹ ਵਿਖੇ ਕਰਵਾਈਆਂ ਗਈਆਂ, ਜਿਸ ਵਿਚ ਨਿਸ਼ਾਨ ਅਕੈਡਮੀ ਦੇ ਵਿਦਿਆਰਥੀ ਅਭੀਜੀਤ ਸਿੰਘ ਤੇ ਐਰਨਦੀਪ ਸਿੰਘ ਨੇ ਪੰਜਾਬ ਸੂਬੇ ਦੀ ਟੀਮ ਵਿਚ ਭਾਗ ਲੈਂਦਿਆਂ ਗੱਤਕੇ ਦੇ ਜੌਹਰ ਵਿਖਾਏ ਅਤੇ ਰਾਸ਼ਟਰੀ ਪੱਧਰ 'ਤੇ ਤੀਜਾ ਸਥਾਨ ਅਕੈਡਮੀ ਦੀ ਝੋਲੀ ਪਵਾਇਆ | ਅਕੈਡਮੀ ਦੇ ਚੇਅਰਮੈਨ ਕਸ਼ਮੀਰ ਸਿੰਘ, ਡਾਇਰੈਕਟਰ ਇਕਓਕਾਰ ਸਿੰਘ, ਪਿ੍ੰਸੀਪਲ ਹਰਪ੍ਰੀਤ ਕੌਰ ਅਤੇ ਵਾਈਸ ਪਿ੍ੰਸੀਪਲ ਵੀਰਪਾਲ ਕੌਰ ਵਲੋਂ ਅਕੈਡਮੀ ਦੇ ਗੱਤਕਾ ਕੋਚ ਗੁਰਲਾਲ ਸਿੰਘ ਤੇ ਟੀਮ ਦੇ ਖਿਡਾਰੀਆਂ ਨੂੰ ਮੁਬਾਰਕਾਂ ਦਿੱਤੀਆਂ ਅਤੇ ਅਕੈਡਮੀ ਪਹੁੰਚਣ 'ਤੇ ਸਨਮਾਨਿਤ ਕੀਤਾ |
ਪਿਛਲੀ ਖ਼ਬਰ ਗ੍ਰਾਮ ਪੰਚਾਇਤਾਂ ਨੂੰ ਲੱਖਾਂ ਰੁਪਏ ਬਿਜਲੀ ਬਿੱਲ ਭਰਨ ਦੇ ਸਰਕਾਰੀ ਫਰਮਾਨ ਵਾਪਸ ਲਵੇ ਸਰਕਾਰ-ਸੰਧੂ ਅਗਲੀ ਖ਼ਬਰ ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਵਿਖੇ ਅਖੰਡ ਪਾਠਾਂ ਦੀ ਲੜੀ ਅੱਜ ਸ਼ੁਰੂ ਹੋਵੇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।