ਸ੍ਰੀ ਸ਼ਿਆਮ ਜਨਮ ਉਤਸਵ ਮੌਕੇ ਗਏ ਕੱਢੀ ਨਾਭਾ ’ਚ ਵਿਸ਼ਾਲ ਸ਼ੋਭਾ ਯਾਤਰਾ
ਨਾਭਾ, 21 ਨਵੰਬਰ (ਜਗਨਾਰ ਸਿੰਘ ਦੁਲੱਦੀ)-ਸ੍ਰੀ ਸ਼ਿਆਮ ਬਾਬਾ ਜੀ ਦੇ ਪਾਵਨ ਜਨਮ ਉਤਸਵ 2026 ਨੂੰ ਲੈ ਕੇ ਅੱਜ ਸ੍ਰੀ ਸ਼ਿਆਮ ਪਰਿਵਾਰ ਸੰਘ ਨਾਭਾ ਵਲੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ, ਜਿਸ ਦੌਰਾਨ ਬਹੁਤ ਹੀ ਸੁੰਦਰ ਝਾਕੀਆਂ ਦੇ ਮਨਮੋਹਕ ਦ੍ਰਿਸ਼ ਪੇਸ਼ ਕੀਤੇ ਗਏ ਅਤੇ ਦੇਰ ਸ਼ਾਮ ਸ਼ੋਭਾ ਯਾਤਰਾ ਦੀ ਸਮਾਪਤੀ ਮੌਕੇ 6ਵੇਂ ਸ੍ਰੀ ਸ਼ਿਆਮ ਵੰਦਨਾ ਮਹਾਂਉਤਸਵ ਦਾ ਆਯੋਜਨ ਕੀਤਾ ਗਿਆ। ਇਸ ਸ਼ੋਭਾ ਯਾਤਰਾ ਦੌਰਾਨ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਤੋਂ ਇਲਾਵਾ ਐਸ.
ਨਾਭਾ, 21 ਨਵੰਬਰ (ਜਗਨਾਰ ਸਿੰਘ ਦੁਲੱਦੀ)-ਸ੍ਰੀ ਸ਼ਿਆਮ ਬਾਬਾ ਜੀ ਦੇ ਪਾਵਨ ਜਨਮ ਉਤਸਵ 2026 ਨੂੰ ਲੈ ਕੇ ਅੱਜ ਸ੍ਰੀ ਸ਼ਿਆਮ ਪਰਿਵਾਰ ਸੰਘ ਨਾਭਾ ਵਲੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ, ਜਿਸ ਦੌਰਾਨ ਬਹੁਤ ਹੀ ਸੁੰਦਰ ਝਾਕੀਆਂ ਦੇ ਮਨਮੋਹਕ ਦ੍ਰਿਸ਼ ਪੇਸ਼ ਕੀਤੇ ਗਏ ਅਤੇ ਦੇਰ ਸ਼ਾਮ ਸ਼ੋਭਾ ਯਾਤਰਾ ਦੀ ਸਮਾਪਤੀ ਮੌਕੇ 6ਵੇਂ ਸ੍ਰੀ ਸ਼ਿਆਮ ਵੰਦਨਾ ਮਹਾਂਉਤਸਵ ਦਾ ਆਯੋਜਨ ਕੀਤਾ ਗਿਆ। ਇਸ ਸ਼ੋਭਾ ਯਾਤਰਾ ਦੌਰਾਨ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਤੋਂ ਇਲਾਵਾ ਐਸ.ਪੀ. ਦਵਿੰਦਰ ਅੱਤਰੀ ਵਲੋਂ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ ਗਈ। ਵਿਸ਼ਾਲ ਸ਼ੋਭਾ ਯਾਤਰਾ ਦੌਰਾਨ ਪਹੁੰਚੇ ਸਮੁੱਚੇ ਹੀ ਬੁਲਾਰਿਆਂ ਵਲੋਂ ਸੰਘ ਪਰਿਵਾਰ ਨੂੰ ਸ੍ਰੀ ਸ਼ਿਆਮ ਜਨਮ ਉਤਸਵ ਦੀਆਂ ਵਧਾਈਆਂ ਦਿੱਤੀਆਂ ਗਈਆਂ। ਇਕੱਤਰ ਸ਼ਹਿਰ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਐਸ.ਪੀ. ਦਵਿੰਦਰ ਅੱਤਰੀ ਨੇ ਕਿਹਾ ਕਿ ਸ੍ਰੀ ਸ਼ਿਆਮ ਪਰਿਵਾਰ ਨਾਭਾ ਵਲੋਂ ਪਿਛਲੇ ਕਈ ਸਾਲਾਂ ਤੋਂ ਇਸ ਯਾਤਰਾ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਲਈ ਇਹ ਸਾਰਾ ਹੀ ਪਰਿਵਾਰ ਵਧਾਈ ਦਾ ਪਾਤਰ ਹੈ। ਉਪਰੰਤ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵਲੋਂ ਸ਼ੋਭਾ ਯਾਤਰਾ ਵਿਚ ਪਹੁੰਚੀਆਂ ਸਮੁੱਚੀਆਂ ਹੀ ਸ਼ਖਸੀਅਤਾਂ ਨੂੰ ਸਨਮਾਨਿਤ ਕਰਨ ਉਪਰੰਤ ਸਾਰੇ ਹੀ ਸ਼ਹਿਰ ਵਾਸੀਆਂ ਦਾ ਸਾਲ ਸ਼ੋਭਾ ਯਾਤਰਾ ਦੌਰਾਨ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਗਿਆ। ਇਸ ਸ਼ੋਭਾ ਯਾਤਰਾ ਵਿਚ ਹਲਕਾ ਵਿਧਾਇਕ ਦੇਵ ਮਾਨ, ਐਸ.ਪੀ. ਦਵਿੰਦਰ ਅੱਤਰੀ, ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਮੱਖਣ ਸਿੰਘ ਲਾਲਕਾ, ਪਰਮਜੀਤ ਸਿੰਘ ਕੈਂਥ, ਚੇਅਰਮੈਨ ਜੱਸੀ ਸੋਹੀਆਂ ਵਾਲਾ, ਰਾਜੇਸ਼ ਬਾਂਸਲ ਬੱਬੂ, ਭੈਣ ਰੇਖਾ ਦੀਦੀ, ਜਸਪਾਲ ਜੁਨੇਜਾ, ਸੰਦੀਪ ਬਾਂਸਲ, ਜਸਦੀਪ ਸਿੰਘ ਖੰਨਾ ਪ੍ਰਧਾਨ ਨਗਰ ਕੌਂਸਲ, ਜੀ.ਐਸ. ਭੱਟੀ, ਕ੍ਰਿਸ਼ਨ ਮੰਗਲਾ, ਗੁਰਸੇਵਕ ਸਿੰਘ ਗੋਲੂ, ਬਬਲੂ ਚੌਹਾਨ, ਐਡਵੋਕੇਟ ਨੀਤਨ ਜੈਨ, ਓਮ ਪ੍ਰਕਾਸ਼ ਗਰਗ, ਵਰੁਣ ਜੈਨ, ਰਾਮ ਕ੍ਰਿਸ਼ਨ ਭੱਲਾ, ਵਿਵੇਕ ਸਿੰਗਲਾ, ਚਰਨਜੀਤ ਬਾਤਿਸ਼, ਸੋਮ ਨਾਥ ਢੱਲ, ਸੁਭਾਸ਼ ਸਹਿਗਲ, ਕੁਲਵੰਤ ਸਿੰਘ ਸਿਆਣ, ਮਨੀ ਗੁਰਮ, ਅਸ਼ੋਕ ਬਿੱਟੂ ਆਦਿ ਸ਼ਹਿਰ ਵਾਸੀ ਮੌਜੂਦ ਸਨ। ਸ੍ਰੀ ਸ਼ਿਆਮ ਸੰਘ ਦੇ ਪ੍ਰਧਾਨ ਸੁਮਿਤ ਗੋਇਲ ਸ਼ੈਂਟੀ ਨੇ ਕਿਹਾ ਕਿ ਉਹ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਅਤੇ ਸ਼ਹਿਰ ਵਾਸੀਆਂ ਦੇ ਨਾਲ ਨਾਲ ਸ਼ਹਿਰ ਦੀਆਂ ਸਮੁੱਚੀਆਂ ਸਮਾਜ ਸੇਵੀ ਸੰਸਥਾਵਾਂ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਵਲੋਂ ਇਸ ਸ਼ੋਭਾ ਯਾਤਰਾ ਦੌਰਾਨ ਉਨ੍ਹਾਂ ਨੂੰ ਵੱਡਾ ਸਹਿਯੋਗ ਦਿੱਤਾ ਗਿਆ ਹੈ। ਇਸ ਮੌਕੇ ਸੰਸਥਾ ਦੇ ਸਮੁੱਚੇ ਹੀ ਮੈਂਬਰ ਮੌਜੂਦ ਸਨ, ਜਦੋਂ ਕਿ ਝੰਡੀ ਦੇਣ ਦੀ ਰਸਮ ਐਸ.ਪੀ . ਦਵਿੰਦਰ ਅੱਤਰੀ ਵਲੋਂ ਨਿਭਾਈ ਗਈ।