ਬਲਾਕ ਪਟਿਆਲਾ-3 ਵਲੋਂ ਵਿੱਦਿਅਕ ਮੁਕਾਬਲੇ ਕਰਵਾਏ
ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਬੱਚਿਆਂ ਨੂੰ ਕੀਤਾ ਗਿਆ ਸਨਮਾਨਿਤ
ਪਟਿਆਲਾ, 21 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਬਲਾਕ ਪਟਿਆਲਾ-3 ਦੇ ਸਹਿ ਵਿਦਿਅਕ ਮੁਕਾਬਲੇ ਸਰਕਾਰੀ ਐਲੀਮੈਂਟਰੀ ਸਕੂਲ ਸਿਉਣਾ ਵਿਖੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਜਸਵਿੰਦਰ ਸਿੰਘ ਦੀ ਅਗਵਾਈ ਵਿਚ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਬੱਚਿਆਂ ਨੇ ਚਿੱਤਰਕਾਰੀ, ਕਵਿਤਾ, ਗਾਇਨ, ਬਾਲ ਗੀਤ, ਲੋਕ ਗੀਤ, ਸੁੰਦਰ ਲਿਖਾਈ, ਕਹਾਣੀ ਸੁਣਾਉਣਾ, ਭਾਸ਼ਣ ਅਤੇ ਬੈਸਟ ਆਊਟ ਆਫ਼ ਵੇਸਟ ਆਦਿ ਮੁਕਾਬਲਿਆਂ ਵਿਚ ਆਪਣੇ ਜੌਹਰ ਦਿਖਾਏ।
ਪਟਿਆਲਾ, 21 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਬਲਾਕ ਪਟਿਆਲਾ-3 ਦੇ ਸਹਿ ਵਿਦਿਅਕ ਮੁਕਾਬਲੇ ਸਰਕਾਰੀ ਐਲੀਮੈਂਟਰੀ ਸਕੂਲ ਸਿਉਣਾ ਵਿਖੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਜਸਵਿੰਦਰ ਸਿੰਘ ਦੀ ਅਗਵਾਈ ਵਿਚ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਬੱਚਿਆਂ ਨੇ ਚਿੱਤਰਕਾਰੀ, ਕਵਿਤਾ, ਗਾਇਨ, ਬਾਲ ਗੀਤ, ਲੋਕ ਗੀਤ, ਸੁੰਦਰ ਲਿਖਾਈ, ਕਹਾਣੀ ਸੁਣਾਉਣਾ, ਭਾਸ਼ਣ ਅਤੇ ਬੈਸਟ ਆਊਟ ਆਫ਼ ਵੇਸਟ ਆਦਿ ਮੁਕਾਬਲਿਆਂ ਵਿਚ ਆਪਣੇ ਜੌਹਰ ਦਿਖਾਏ। ਸਿੱਖਿਆ ਵਿਭਾਗ ਵਲੋਂ ਇਸ ਵਾਰ ਪ੍ਰੀ ਪ੍ਰਾਇਮਰੀ ਤੋਂ ਦੂਜੀ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਵੱਖਰੇ ਮੁਕਾਬਲੇ ਪਹਿਲੀ ਵਾਰ ਕਰਵਾਏ ਗਏ ਸਨ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਮਮਤਾ ਖੁਰਾਣਾ ਵਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਉਨ੍ਹਾਂ ਵਲੋਂ ਬੱਚਿਆਂ ਨੂੰ ਹਰ ਖੇਤਰ ’ਚ ਆਪਣੀ ਮੰਜ਼ਿਲ ਪਛਾਣ ਕੇ ਉਸ ਲਈ ਦ੍ਰਿੜ੍ਹ ਇਰਾਦੇ ਨਾਲ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਨੇ ਵਿਦਿਆਕ ਮੁਕਾਬਲਿਆਂ ਲਈ ਕੀਤੇ ਗਏ ਵਿਸ਼ੇਸ਼ ਪ੍ਰਬੰਧਾਂ ਲਈ ਸਮੂਹ ਸੀ.ਐਚ.ਟੀਜ ਅਤੇ ਅਧਿਆਪਕਾਂ ਦੀ ਭਰਪੂਰ ਸ਼ਲਾਘਾ ਕੀਤੀ। ਇਨ੍ਹਾਂ ਮੁਕਾਬਲਿਆਂ ਵਿਚ ਜਜਮੈਂਟ ਕਰਨ ਲਈ ਤਰਸੇਮ ਲਾਲ ਸੇਵਾਮੁਕਤ ਲੈਕਚਰਾਰ ਡਾਇਟ ਸੰਗਰੂਰ ਨੇ ਆਪਣੀਆਂ ਸੇਵਾਵਾਂ ਦਿੱਤੀਆਂ। ਮੁਕਾਬਲਿਆਂ ਵਿਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਸੁਰਜੀਤ ਸਿੰਘ ਹੈੱਡਟੀਚਰ ਅਤੇ ਮਨਜੀਤ ਕੌਰ ਵਲੋਂ ਨਿਭਾਈ ਗਈ। ਵੱਖ-ਵੱਖ ਮੁਕਾਬਲਿਆਂ ਲਈ ਜਜਮੈਂਟ ਅਤੇ ਕੁਆਰਡੀਨੇਟਰ ਦੀ ਭੂਮਿਕਾ ਇੰਦਰਪਾਲ ਸਿੰਘ ਸੀ.ਐਚ.ਟੀ. ਭੇਡਪੁਰਾ, ਮੀਨਾ ਰਾਣੀ ਸੀ.ਐਚ.ਟੀ. ਕਲਿਆਣ, ਅਮਰਜੀਤ ਸਿੰਘ ਸੀ.ਐਚ.ਟੀ. ਰੌਂਗਲਾ, ਵਰਿੰਦਰ ਕੌਰ ਸੀ.ਐਚ.ਟੀ. ਅਵਲੋਵਾਲ, ਜਸਪ੍ਰੀਤ ਕੌਰ ਸੀ.ਐਚ.ਟੀ. ਮਾਡਲ ਟਾਊਨ, ਹਰਵਿੰਦਰ ਸਿੰਘ ਸੀ.ਐਚ.ਟੀ. ਬਖਸ਼ੀਵਾਲਾ ਅਤੇ ਤਰਸੇਮ ਸਿੰਘ ਸੀ.ਐਚ.ਟੀ. ਵਜੀਦਪੁਰ ਨੇ ਬਾਖ਼ੂਬੀ ਨਿਭਾਈ। ਇਸ ਮੌਕੇ ਸਮੂਹ ਸੀ.ਐਚ.ਟੀ., ਵਿਦਿਆਰਥੀ ਅਤੇ ਵੱਡੀ ਗਿਣਤੀ ’ਚ ਮਾਪੇ ਸ਼ਾਮਿਲ ਸਨ।