ਸ੍ਰੀ ਸਨਾਤਨ ਧਰਮ ਟਰੱਸਟ ਵਲੋਂ ਜੈ ਕਿਸ਼ੋਰੀ ਦੇ ਧਾਰਮਿਕ ਸਮਾਗਮ ਦਾ ਸੱਦਾ ਪੱਤਰ ਸ਼ਾਨੋ-ਸ਼ੌਕਤ ਨਾਲ ਜਾਰੀ
ਪਟਿਆਲਾ ’ਚ ਨਿਵੇਕਲੀ ਪਹਿਲ ਦਾ ਐੱਸ.ਡੀ.ਕੇ.ਐੱਸ. ਭਵਨ ਵਿਖੇ ਹੋਇਆ ਵਿਸ਼ਾਲ ਕਾਰਡ ਲਾਂਚਿੰਗ ਸਮਾਰੋਹ
ਪਟਿਆਲਾ, 21 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਸ੍ਰੀ ਸਨਾਤਨ ਧਰਮ ਟਰੱਸਟ ਵਲੋਂ ਪ੍ਰਸਿੱਧ ਕਥਾਵਾਚਕ ਅਤੇ ਅਧਿਆਤਮਕ ਪ੍ਰਵਚਨਕਰਤਾ ਜੈ ਕਿਸ਼ੋਰੀ ਦੇ ਹੋਣ ਜਾ ਰਹੇ ਵਿਸ਼ਾਲ ਧਾਰਮਿਕ ਸਮਾਗਮ ਦੀਆਂ ਤਿਆਰੀਆਂ ਤਹਿਤ ਸਥਾਨਕ ਐੱਸ. ਡੀ.
ਪਟਿਆਲਾ, 21 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਸ੍ਰੀ ਸਨਾਤਨ ਧਰਮ ਟਰੱਸਟ ਵਲੋਂ ਪ੍ਰਸਿੱਧ ਕਥਾਵਾਚਕ ਅਤੇ ਅਧਿਆਤਮਕ ਪ੍ਰਵਚਨਕਰਤਾ ਜੈ ਕਿਸ਼ੋਰੀ ਦੇ ਹੋਣ ਜਾ ਰਹੇ ਵਿਸ਼ਾਲ ਧਾਰਮਿਕ ਸਮਾਗਮ ਦੀਆਂ ਤਿਆਰੀਆਂ ਤਹਿਤ ਸਥਾਨਕ ਐੱਸ.ਡੀ.ਕੇ.ਐੱਸ. ਭਵਨ ਵਿਖੇ ਇਕ ਇਤਿਹਾਸਕ ਅਤੇ ਭੱਵਿਆ ਕਾਰਡ ਰਿਲੀਜ਼ ਸਮਾਰੋਹ ਕਰਵਾਇਆ ਗਿਆ । ਕਾਰਡ ਲਾਂਚ ਕਰਨ ਮੌਕੇ ਇਨਾਇਤ ਗਰੁੱਪ ਤੋਂ ਸੰਦੀਪ ਮਾਨ, ਕੁਨਾਲ ਡਿਵੈਲਪਰਜ਼ ਤੋਂ ਕੁਨਾਲ ਗਰਗ, ਰੁਦਰਾ ਲੈਂਡ ਪ੍ਰਮੋਟਰਜ਼ ਤੋਂ ਮਨੀਸ਼ ਗੋਇਲ ਅਤੇ ਰਿਤਿਕ ਬਾਂਸਲ, ਕਲਾ ਨਿਧੀ ਜਿਊਲਰਜ਼ ਤੋਂ ਕਮਲ ਅਗਰਵਾਲ, ਯੂਨੀਕੋ ਵ੍ਰਿੰਦਾਵਨ ਦੇ ਨੁਮਾਇੰਦੇ, ਸ੍ਰੀ ਸਨਾਤਨ ਧਰਮ ਟਰੱਸਟ ਦੇ ਸਮੂਹ ਟਰੱਸਟੀ ਰਚਿਨ ਬਾਂਸਲ (ਰਿਚੀ ਡਕਾਲਾ), ਦਿਨੇਸ਼ ਅਗਰਵਾਲ, ਸੁਮਿਤ ਗੋਇਲ, ਧਰਮ ਬਾਂਸਲ, ਰਾਮ ਬਾਂਸਲ ਡਕਾਲਾ, ਮਹੇਸ਼ ਗੁਪਤਾ, ਰਾਜਨ ਸਿੰਗਲਾ ਅਤੇ ਹਿਤੇਸ਼ ਸਿੰਗਲਾ, ਭੂਸ਼ਣ ਗੁਪਤਾ, ਰਜਿੰਦਰ ਮਲਿਕ (ਰੌਬਰਟ), ਕੁਮਾਰ ਪ੍ਰਾਪਰਟੀਜ਼ ਤੋਂ ਪ੍ਰਵੀਨ ਗੋਇਲ, ਅਹੂਜਾ ਪ੍ਰਾਪਰਟੀਜ਼ ਤੋਂ ਗੁਲਸ਼ਨ ਅਹੂਜਾ, ਰਾਜੇਸ਼ ਪੰਜੋਲਾ ਅਤੇ ਦੇਵੀ ਦਿਆਲ ਗੋਇਲ ਨੇ ਸਾਂਝੇ ਤੌਰ ’ਤੇ ਜੈ ਕਿਸ਼ੋਰੀ ਦੇ ਧਾਰਮਿਕ ਸਮਾਗਮ ਦਾ ਸੱਦਾ ਪੱਤਰ ਜਾਰੀ ਕੀਤਾ। ਇਸ ਮੌਕੇ ਟਰੱਸਟ ਦੇ ਨੁਮਾਇੰਦਿਆਂ ਨੇ ਸਮਾਗਮ ਦੀ ਰੂਪ-ਰੇਖਾ ਸਾਂਝੀ ਕਰਦਿਆਂ ਦੱਸਿਆ ਕਿ ਸ਼ਹਿਰ ਵਾਸੀਆਂ ਵਿਚ ਜੈ ਕਿਸ਼ੋਰੀ ਜੀ ਦੇ ਆਗਮਨ ਨੂੰ ਲੈ ਕੇ ਭਾਰੀ ਉਤਸ਼ਾਹ ਹੈ ਅਤੇ ਇਸ ਪਵਿੱਤਰ ਸਮਾਗਮ ਨੂੰ ਯਾਦਗਾਰੀ ਬਣਾਉਣ ਲਈ ਹਰ ਪੱਧਰ ’ਤੇ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਧਾਰਮਿਕ ਸਮਾਗਮ ਦੇ ਨਿਵੇਦਕ ਵਜੋਂ ਵਿਸ਼ੇਸ਼ ਤੌਰ ’ਤੇ ਜੁੜੇ ਸ਼੍ਰੀ ਮੋਹਿਤ ਮੋਹਿੰਦਰਾ ਨੇ ਸਮੂਹ ਪਟਿਆਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਪਟਿਆਲਾ ਦੀ ਧਰਤੀ ’ਤੇ ਜੈ ਕਿਸ਼ੋਰੀ ਦਾ ਆਗਮਨ ਕੋਈ ਛੋਟੀ ਗੱਲ ਨਹੀਂ ਹੈ। ਮੋਹਿਤ ਮੋਹਿੰਦਰਾ ਨੇ ਆਪਣੇ ਵਲੋਂ ਸਮੂਹ ਸ਼ਹਿਰ ਵਾਸੀਆਂ ਨੂੰ ਬੇਨਤੀ ਕੀਤੀ ਕਿ ਉਹ ਇਸ ਪਵਿੱਤਰ ਸਮਾਗਮ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕਰਕੇ ਇਸ ਪਾਵਨ ਮੌਕੇ ਦਾ ਭਰਪੂਰ ਲਾਹਾ ਲੈਣ। ਇਸ ਦੇ ਨਾਲ ਹੀ ਸਮੂਹ ਬ੍ਰਾਹਮਣ ਸਮਾਜ ਵਲੋਂ ਡਾ. ਸ਼ਿਵ ਭਾਰਦਵਾਜ ਅਤੇ ਲੋਕੇਸ਼ ਪੰਡਿਤ ਨੇ ਆਪਣੀ ਪੂਰੀ ਟੀਮ ਸਮੇਤ ਅਤੇ ਵਰਧਮਾਨ ਹਸਪਤਾਲ ਤੋਂ ਸੌਰਵ ਜੈਨ ਨੇ ਸ਼ਿਰਕਤ ਕਰਦਿਆਂ ਸਮਾਗਮ ਦੀ ਸਫਲਤਾ ਲਈ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ। ਇਸ ਦੌਰਾਨ ਅਨਾਜ ਮੰਡੀ ਦੇ ਸਮੂਹ ਆੜ੍ਹਤੀ ਭਰਾਵਾਂ ਅਤੇ ਫਰਟੀਲਾਈਜ਼ਰ ਐਸੋਸੀਏਸ਼ਨ ਦੇ ਸਾਰੇ ਮੈਂਬਰਾਂ ਨੇ ਵੀ ਭਰਵੀਂ ਹਾਜ਼ਰੀ ਲਗਵਾਈ। ਸਮਾਰੋਹ ਦੌਰਾਨ ਸਨਾਤਨ ਧਰਮ ਦਾ ਪ੍ਰਚਾਰ ਕਰ ਰਹੇ ਪ੍ਰਸਿੱਧ ਗਾਇਕ ਅਦਿੱਤਿਆ ਗੋਇਲ ਨੇ ਵਿਸ਼ੇਸ਼ ਤੌਰ ’ ਤੇ ਆਪਣੀ ਹਾਜ਼ਰੀ ਲਗਵਾਈ ਅਤੇ ਉੱਥੇ ਪਹੁੰਚੇ ਸਮੂਹ ਗਣਮਾਨਯ ਸੱਜਣਾਂ ਨੂੰ ਆਪਣਾ ਭਜਨ ਗਾ ਕੇ ਨਿਹਾਲ ਕੀਤਾ। ਜ਼ਿਕਰਯੋਗ ਹੈ ਕਿ ਆੜ੍ਹਤੀ ਭਰਾਵਾਂ ਅਤੇ ਫਰਟੀਲਾਈਜ਼ਰ ਐਸੋਸੀਏਸ਼ਨ ਦੇ ਸਮੂਹ ਸਾਥੀਆਂ ਵੱਲੋਂ ਵਲੰਟੀਅਰ ਤੌਰ ’ਤੇ ਤਨ-ਮਨ ਅਤੇ ਸੇਵਾ ਭਾਵਨਾ ਨਾਲ ਇਸ ਵਿਸ਼ਾਲ ਸਮਾਗਮ ਦੀ ਸਮੁੱਚੀ ਦੇਖ-ਰੇਖ ਅਤੇ ਪ੍ਰਬੰਧਾਂ ਦੀ ਜ਼ਿੰਮੇਵਾਰੀ ਨਿਭਾਈ ਜਾ ਰਹੀ ਹੈ।