25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਭੋਗ ’ਤੇ ਵਿਸ਼ੇਸ਼–ਪ੍ਰੇਮ ਸਿੰਘ ਰਾਮਪੁਰੀਆ

ਬਨੂੜ-ਪ੍ਰੇਮ ਸਿੰਘ ਦਾ ਜਨਮ ਸੰਨ 1946 ’ਚ ਪਿਤਾ ਤੇਜਾ ਸਿੰਘ ਅਤੇ ਮਾਤਾ ਸੇਵਾ ਕੌਰ ਦੇ ਘਰ ਪਿੰਡ ਰਾਮਪੁਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਹੋਇਆ ਸੀ। ਪ੍ਰੇਮ ਸਿੰਘ ਹੁਰੀ ਚਾਰ ਭਰਾ ਅਤੇ ਦੋ ਭੈਣਾ ਸਨ ਜੋ ਕਿ ਇਨ੍ਹਾਂ ਸਾਰਿਆਂ ਦੇ ਪਰਿਵਾਰ ਆਪੋ-ਆਪਣੀ ਖੁਸ਼ਹਾਲ ਜਿੰਦਗੀ ਬਤੀਤ ਕਰ ਰਹੇ ਹਨ।

ਅਜੀਤ ਡੈਸਕ 25-10-2026
ਬਨੂੜ-ਪ੍ਰੇਮ ਸਿੰਘ ਦਾ ਜਨਮ ਸੰਨ 1946 ’ਚ ਪਿਤਾ ਤੇਜਾ ਸਿੰਘ ਅਤੇ ਮਾਤਾ ਸੇਵਾ ਕੌਰ ਦੇ ਘਰ ਪਿੰਡ ਰਾਮਪੁਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਹੋਇਆ ਸੀ। ਪ੍ਰੇਮ ਸਿੰਘ ਹੁਰੀ ਚਾਰ ਭਰਾ ਅਤੇ ਦੋ ਭੈਣਾ ਸਨ ਜੋ ਕਿ ਇਨ੍ਹਾਂ ਸਾਰਿਆਂ ਦੇ ਪਰਿਵਾਰ ਆਪੋ-ਆਪਣੀ ਖੁਸ਼ਹਾਲ ਜਿੰਦਗੀ ਬਤੀਤ ਕਰ ਰਹੇ ਹਨ। ਪ੍ਰੇਮ ਸਿੰਘ ਆਪਣੇ ਪਿੰਡ ਨੂੰ ਬਹੁਤ ਹੀ ਜਿਆਦਾ ਪਿਆਰ ਕਰਦੇ ਸਨ ਜਿਸ ਕਰਕੇ ਇਨ੍ਹਾਂ ਨੇ ਆਪਣੇ ਨਾਮ ਦੇ ਨਾਲ ਆਪਣੇ ਪਿੰਡ ਦਾ ਨਾਮ ਲਿਖਵਾ ਕੇ ਪਿੰਡ ਦਾ ਨਾਮ ਵੀ ਰੋਸ਼ਨ ਕਰਵਾਇਆ। ਪ੍ਰੇਮ ਸਿੰਘ ਨੇ 10ਵੀਂ ਤੱਕ ਦੀ ਪੜ੍ਹਾਈ ਆਪਣੇ ਪਿੰਡ ਦੇ ਨੇੜਲੇ ਪਿੰਡ ਬਲਾੜੀ ਕਲ੍ਹਾਂ ਵਿਖੇ ਕੀਤੀ। ਪੜ੍ਹਾਈ ਉਪਰੰਤ ਹੀ ਇਨ੍ਹਾਂ ਨੇ 1966 ਵਿਚ ਪੰਜਾਬ ਵਿਧਾਨ ਸਭਾ ਚੰਡੀਗੜ੍ਹ ਵਿਖੇ ਕਲਰਕ ਦੇ ਅਹੁਦੇ ’ਤੇ ਨੌਕਰੀ ਜੁਆਇਨ ਕੀਤੀ। ਪ੍ਰੇਮ ਸਿੰਘ ਬਹੁਤ ਹੀ ਮਿਹਨਤੀ ਬਿਰਤੀ ਦੇ ਇਨਸਾਨ ਸਨ। ਇਸ ਸੰਦਰਭ ਵਿਚ ਇਨ੍ਹਾਂ ਨੇ ਨੌਕਰੀ ਦੇ ਨਾਲ ਪਿੰਡ ਧਨਾਸ ਵਿਖੇ ਵੱਡੇ ਪੱਧਰ ਦਾ ਡੇਅਰੀ ਫਾਰਮ ਚਲਾਇਆ ਅਤੇ ਨਾਲ-ਨਾਲ ਆਪਣੇ ਪਿੰਡ ਰਾਮਪੁਰ ਵਿਖੇ ਖੇਤੀਬਾੜੀ ਦਾ ਕੰਮ ਵੀ ਸੰਭਾਲਦੇ ਰਹੇ। ਪ੍ਰੇਮ ਸਿੰਘ ਹਰ ਸਮੇਂ ਲੋਕਾਂ ਦੀ ਮਦਦ ਲਈ ਤਤਪਰ ਰਹਿੰਦੇ ਸਨ ਅਤੇ ਹਰਇਕ ਲੋੜਵੰਦ ਇਨਸਾਨ ਅਤੇ ਪਿੰਡ, ਇਲਾਕੇ ਅਤੇ ਰਿਸ਼ਤੇਦਾਰਾਂ ਦੀ ਦਿਲ ਖੋਲ੍ਹਕੇ ਬਿਨਾ ਕਿਸੇ ਲਾਲਚ ਤੋਂ ਭੇਦ-ਭਾਵ ਤੋਂ ਮਦਦ ਕਰਨ ਲਈ ਉਤਸੁਕ ਰਹਿੰਦੇ ਸਨ। ਇਸੇ ਕਰਕੇ ਹੀ ਇਨ੍ਹਾਂ ਨੇ ਇਲਾਕੇ ਦੇ ਅਤੇ ਆਪਣੇ ਰਿਸ਼ਤੇਦਾਰਾਂ ਦੇ ਕਾਫੀ ਗਿਣਤੀ ਦੇ ਵਿਚ ਨੌਜਵਾਨਾਂ ਨੂੰ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ’ਚ ਨੌਕਰੀਆਂ ਲਗਵਾਈਆਂ। ਇਸ ਉਪਰਾਲੇ ਤਹਿਤ ਹੀ ਇਨ੍ਹਾਂ ਦੇ ਦੋ ਭਤੀਜੇ ਦਲਜੀਤ ਸਿੰਘ ਸੁਪਰਡੰਟ ਅਤੇ ਗੁਰਨਾਮ ਸਿੰਘ ਸੁਪਰਡੰਟ ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਉਚ ਅਹੁਦਿਆਂ ’ਤੇ ਤਾਇਨਾਤ ਹਨ। ਪ੍ਰੇਮ ਸਿੰਘ ਨੇ ਆਪਣੀ ਸਾਰੀ ਨੌਕਰੀ ਪੰਜਾਬ ਵਿਧਾਨ ਸਭਾ ਚੰਡੀਗੜ੍ਹ ’ਚ ਹੀ ਕੀਤੀ। ਨੌਕਰੀ ਦੇ ਦੌਰਾਨ ਸਾਰੀਆਂ ਸਰਕਾਰਾਂ ਦੇ ਵਿਚ ਸਾਰੇ ਵਿਧਾਇਕ ਉਨ੍ਹਾਂ ਦਾ ਇਕ ਇਮਾਨਦਾਰ ਅਤੇ ਵਧੀਆ ਅਫਸਰ ਹੋਣ ਦੇ ਨਾਤੇ ਬਹੁਤ ਹੀ ਜਿਆਦਾ ਮਾਣ-ਸਤਿਕਾਰ ਕਰਦੇ ਸਨ ਤੇ ਇਨ੍ਹਾਂ ’ਤੇ ਅੰਨਾ ਵਿਸ਼ਵਾਸ ਵੀ ਕਰਦੇ ਸਨ। ਪ੍ਰੇਮ ਸਿੰਘ ਸੰਨ 2004 ਦੇ ਵਿਚ ਸੁਪਰਡੰਟ ਗ੍ਰੇਡ-1 ਉਚ ਅਹੁਦੇ ਤੋਂ ਮਾਨ-ਸਨਮਾਨ ਦੇ ਨਾਲ ਨੌਕਰੀ ਤੋਂ ਸੇਵਾ ਮੁਕਤ ਹੋਏ ਸਨ। ਪ੍ਰੇਮ ਸਿੰਘ ਦੇ ਦੋ ਬੱਚੇ ਹਨ। ਵੱਡੀ ਬੇਟੀ ਇੰਦਰਜੀਤ ਕੌਰ ਹਰਿਆਣਾ ਦੇ ਜ਼ਿਲ੍ਹਾ ਅੰਬਾਲਾ ਦੇ ਪਿੰਡ ਕੋੜਵਾ ਵਿਖੇ ਢਿੱਲੋਂ ਪਰਿਵਾਰ ਦੇ ਵਿਚ ਮੇਜਰ ਸਿੰਘ ਨੂੰ ਵਿਆਹੀ ਹੋਈ ਹੈ ਜਿੱਥੇ ਇਨ੍ਹਾਂ ਦੇ ਦੋ ਬੱਚੇ ਲਵਜੀਤ ਸਿੰਘ ਅਤੇ ਗਗਨਜੀਤ ਸਿੰਘ ਹਨ। ਛੋਟਾ ਬੇਟਾ ਗੁਰਜੀਤ ਸਿੰਘ ਹੈ ਜੋ ਕਿ ਪੰਜਾਬ ਪੁਲਿਸ ਵਿਭਾਗ ਦੇ ਵਿਚ ਸਰਕਲ ਡੀ.ਐਸ.ਪੀ. ਦੇ ਅਹੁਦੇ ’ਤੇ ਮੋਰਿੰਡਾ ਵਿਖੇ ਤਾਇਨਾਤ ਹੈ। ਪਿਤਾ ਵਲੋਂ ਮਿਲੇ ਵਧੀਆ ਸੰਸਕਾਰਾਂ ਦੇ ਕਰਕੇ ਅੱਜ ਗੁਰਜੀਤ ਸਿੰਘ ਦਾ ਪੰਜਾਬ ਪੁਲਿਸ ਦੇ ਵਿਚ ਇਕ ਵਧੀਆ ਇਮਾਨਦਾਰ, ਦਲੇਰ ਅਤੇ ਗਰੀਬਾ ਮੁਲਜਮਾਂ ਦੇ ਦੁੱਖ-ਸੁੱਖ ਵਿਚ ਕੰਮ ਆਉਣ ਵਾਲੇ ਪੁਲਿਸ ਅਧਿਕਾਰੀ ਦੇ ਤੌਰ ’ਤੇ ਚੰਗਾ ਨਾਮ ਹੈ। ਗੁਰਜੀਤ ਸਿੰਘ ਦੀਆਂ ਦੋ ਲੜਕੀਆਂ ਗੁਰਮਨ ਕੌਰ ਅਤੇ ਅਨਾਹਤ ਕੌਰ ਉਚ ਦਰਜੇ ਦੀ ਪੜ੍ਹਾਈ ਕਰ ਰਹੀਆਂ ਹਨ। ਪ੍ਰੇਮ ਸਿੰਘ ਰਾਮਪੁਰੀਆ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਅੱਜ 25 ਅਕਤੂਬਰ 2026 ਨੂੰ ਗੁਰਦੁਆਰਾ ਸ੍ਰੀ ਅੰਗੀਠਾ ਸਾਹਿਬ ਲੰਬਿਆਂ ਫੇਜ-8 ਮੋਹਾਲੀ ਦੁਪਹਿਰ 12:30 ਵਜੇ ਤੋਂ 1:30 ਵਜੇ ਦੇ ਵਿਚਕਾਰ ਹੋਵੇਗਾ। - ਭੁਪਿੰਦਰ ਸਿੰਘ
ਪਿਛਲੀ ਖ਼ਬਰ ਕਿਹਾ, ਗ਼ਰੀਬਾਂ ਲਈ ਜ਼ਰੂਰੀ ਮੈਡੀਕਲ ਟੈੱਸਟ ਹੋਣਗੇ ਮੁਫ਼ਤ, ਮਹਿੰਗੇ ਟੈੱਸਟਾਂ ’ਤੇ ਮਿਲੇਗੀ 80 ਫ਼ੀਸਦੀ ਛੂਟ ਅਗਲੀ ਖ਼ਬਰ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ; ‘ਆਜ਼ਾਦ ਪਰਿੰਦੇ ਮਿਊਜ਼ਿਕ ਗਰੁੱਪ’ ਦੀ ਪੇਸ਼ਕਾਰੀ ਨੇ ਬੰਨ੍ਹਿਆ ਰੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।