ਬਾਬਾ ਨਰਿੰਦਰ ਸਿੰਘ ਦੀ ਅਗਵਾਈ ‘ਚ ਸੰਤ ਬਾਬਾ ਸੁਖਦੇਵ ਸਿੰਘ ਦਾ 82ਵਾਂ ਜਨਮ ਦਿਹਾੜਾ ਮਨਾਇਆ
ਨਾਭਾ, 24 ਅਕਤੂਬਰ (ਵਰਿੰਦਰ ਵਰਮਾ)-ਰਾਜਾ ਜੋਗੀ, ਮਹਾਨ ਤਪੱਸਵੀ ਅਤੇ ਰੂਹਾਨੀ ਸ਼ਖ਼ਸੀਅਤ ਸੱਚਖੰਡਵਾਸੀ ਸ੍ਰੀਮਾਨ ਸੰਤ ਬਾਬਾ ਸੁਖਦੇਵ ਸਿੰਘ ਮਹਾਰਾਜ ਅਲਹੌਰਾਂ ਸਾਹਿਬ ਵਾਲਿਆਂ ਦਾ 82ਵਾਂ ਜਨਮ ਦਿਹਾੜਾ ਬਾਬਾ ਦੇ ਚਰਨ ਸੇਵਕ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਟਰੱਸਟ ਦੇ ਡਿਪਟੀ ਚੇਅਰਮੈਨ ਬਾਬਾ ਨਰਿੰਦਰ ਸਿੰਘ ਅਲਹੌਰਾਂ ਸਾਹਿਬ ਦੀ ਅਗਵਾਈ ‘ਚ ਗੁਰਦੁਆਰਾ ਈਸਰਪੁਰਾ ਸਿੱਧਸਰ ਅਲਹੌਰਾਂ (ਕੋਠੀ ਸਾਹਿਬ) ਵਿਖੇ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਪਾਵਨ ਦਿਹਾੜੇ ਮੌਕੇ ਵੱਡੀ ਗਿਣਤੀ ‘ਚ ਸੰਗਤਾਂ ਨੇ ਨਤਮਸਤਕ ਹੋ ਕੇ ਸੰਤ ਮਹਾਰਾਜ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਸ
ਸੱਚਖੰਡ ਵਾਸੀ ਸ੍ਰੀਮਾਨ ਸੰਤ ਬਾਬਾ ਸੁਖਦੇਵ ਸਿੰਘ ਮਹਾਰਾਜ ਦੇ ਜਨਮ ਦਿਹਾੜੇ ਮੌਕੇ ਕੀਰਤਨ ਕਰਦੇ ਹੋਏ ਭਾਈ ਜਗਜੀਤ ਸਿੰਘ ਸੰਗਤਪੁਰਾ। ਤਸਵੀਰ : ਵਰਿੰਦਰ ਵਰਮਾ
25-10-2026
ਨਾਭਾ, 24 ਅਕਤੂਬਰ (ਵਰਿੰਦਰ ਵਰਮਾ)-ਰਾਜਾ ਜੋਗੀ, ਮਹਾਨ ਤਪੱਸਵੀ ਅਤੇ ਰੂਹਾਨੀ ਸ਼ਖ਼ਸੀਅਤ ਸੱਚਖੰਡਵਾਸੀ ਸ੍ਰੀਮਾਨ ਸੰਤ ਬਾਬਾ ਸੁਖਦੇਵ ਸਿੰਘ ਮਹਾਰਾਜ ਅਲਹੌਰਾਂ ਸਾਹਿਬ ਵਾਲਿਆਂ ਦਾ 82ਵਾਂ ਜਨਮ ਦਿਹਾੜਾ ਬਾਬਾ ਦੇ ਚਰਨ ਸੇਵਕ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਟਰੱਸਟ ਦੇ ਡਿਪਟੀ ਚੇਅਰਮੈਨ ਬਾਬਾ ਨਰਿੰਦਰ ਸਿੰਘ ਅਲਹੌਰਾਂ ਸਾਹਿਬ ਦੀ ਅਗਵਾਈ ‘ਚ ਗੁਰਦੁਆਰਾ ਈਸਰਪੁਰਾ ਸਿੱਧਸਰ ਅਲਹੌਰਾਂ (ਕੋਠੀ ਸਾਹਿਬ) ਵਿਖੇ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਪਾਵਨ ਦਿਹਾੜੇ ਮੌਕੇ ਵੱਡੀ ਗਿਣਤੀ ‘ਚ ਸੰਗਤਾਂ ਨੇ ਨਤਮਸਤਕ ਹੋ ਕੇ ਸੰਤ ਮਹਾਰਾਜ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਬਾਬਾ ਨਰਿੰਦਰ ਸਿੰਘ ਅਲਹੌਰਾਂ ਸਾਹਿਬ ਨੇ ਦੱਸਿਆ ਕਿ ਜਨਮ ਦਿਹਾੜੇ ਨੂੰ ਸਮਰਪਿਤ 21 ਅਕਤੂਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਸਨ, ਜਿਨ੍ਹਾਂ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ। ਇਸ ਮੌਕੇ ਰਾਗੀ, ਢਾਡੀ, ਕਥਾਵਾਚਕ, ਕੀਰਤਨੀਏ ਅਤੇ ਸੰਤ-ਮਹਾਂਪੁਰਸ਼ਾਂ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਦਿਆਂ ਗੁਰੂ ਸਾਹਿਬਾਨ ਵੱਲੋਂ ਦਰਸਾਏ ਅਧਿਆਤਮਿਕ ਅਤੇ ਨੈਤਿਕ ਮਾਰਗ ’ਤੇ ਚੱਲਣ ਦੀ ਪ੍ਰੇਰਨਾ ਦਿੱਤੀ। ਬਾਬਾ ਨਰਿੰਦਰ ਸਿੰਘ ਨੇ ਕਿਹਾ ਕਿ ਸੱਚਖੰਡ ਵਾਸੀ ਸ੍ਰੀਮਾਨ ਸੰਤ ਬਾਬਾ ਸੁਖਦੇਵ ਸਿੰਘ ਜੀ ਮਹਾਰਾਜ ਵਰਗੇ ਸੰਤ-ਮਹਾਂਪੁਰਸ਼ਾਂ ਦੇ ਪਾਵਨ ਦਿਹਾੜੇ ਮਨਾਉਣ ਦਾ ਮੁੱਖ ਉਦੇਸ਼ ਉਨ੍ਹਾਂ ਦੇ ਜੀਵਨ, ਸਿੱਖਿਆਵਾਂ ਅਤੇ ਸਮਾਜ ਪ੍ਰਤੀ ਕੀਤੀਆਂ ਸੇਵਾਵਾਂ ਨੂੰ ਯਾਦ ਕਰਨਾ ਹੈ। ਉਨ੍ਹਾਂ ਕਿਹਾ ਕਿ ਗੁਰਬਾਣੀ ਨਾਲ ਜੁੜਨਾ, ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨੂੰ ਜੀਵਨ ਵਿੱਚ ਅਪਣਾਉਣਾ ਅਤੇ ਆਪਸੀ ਪਿਆਰ, ਸਾਂਝ ਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨਾ ਹੀ ਅਜਿਹੇ ਧਾਰਮਿਕ ਸਮਾਗਮਾਂ ਦਾ ਮੁੱਖ ਸੰਦੇਸ਼ ਹੈ। ਇਸ ਮੌਕੇ ਵਿਸ਼ਵ ਪ੍ਰਸਿੱਧ ਪ੍ਰੀਤ ਕੰਬਾਈਨ ਤੇ ਟਰੈਕਟਰ ਨਿਰਮਾਤਾ ਕੰਪਨੀ ਦੇ ਡਾਇਰੈਕਟਰ ਪ੍ਰੇਮ ਸਿੰਘ ਭੀਮ, ਉੱਘੇ ਸਿੱਖ ਚਿੰਤਕ ਤੇ ਭਾਕਿਯੂ ਦੇ ਜ਼ਿਲ੍ਹਾ ਪ੍ਰਧਾਨ ਅਬਜਿੰਦਰ ਸਿੰਘ ਜੋਗੀ ਗਰੇਵਾਲ ਨਾਨੋਕੀ, ਬਾਬਾ ਦਰਸ਼ਨ ਸਿੰਘ, ਬਾਬਾ ਸੁਖਵਿੰਦਰ ਸਿੰਘ, ਬਾਬਾ ਜਗਤਾਰ ਸਿੰਘ, ਬਾਬਾ ਲਾਭ ਸਿੰਘ, ਬਾਬਾ ਗੁਰਬੀਰ ਸਿੰਘ, ਬਾਬਾ ਰਣਜੀਤ ਸਿੰਘ, ਬਾਬਾ ਪਿਆਰਾ ਸਿੰਘ ਬਾਬਾ ਗੁਰਮੀਤ ਸਿੰਘ ਕੁਲਦੀਪ ਸਿੰਘ, ਕਰਮਜੀਤ ਸਿੰਘ ਭੋਲੀ, ਨੰਬਰਦਾਰ ਸੁਖਦੇਵ ਸਿੰਘ, ਚਰਨ ਸਿੰਘ ਮਲਕੀਤ ਐਗਰੋਟੈਕ, ਡਾਕਟਰ ਪਵਨ ਕੁਮਾਰ ਪੱਪੀ, ਤਜਿੰਦਰ ਸਿੰਘ ਰੋਹਟਾ ਸਾਬਕਾ ਜਿਲਾ ਪਰਿਸ਼ਦ ਮੈਂਬਰ, ਜੋਗੀ ਅੜਕ ਖਿਜਰਪੁਰ, ਕਰਨ ਸਿੰਘ ਚੰਡੀਗੜ੍ਹ, ਨਿਰਭੈ ਸਿੰਘ ਮੰਡੌਰ, ਹਰਜਿੰਦਰ ਸਿੰਘ, ਮਨਜੀਤ ਕੌਰ ਜਰਮਨੀ, ਅਮਰੀਕ ਸਿੰਘ ਰੋਹਟਾ ਹਰਜੀਤ ਸਿੰਘ ਕਕਰਾਲਾ, ਰਾਜੂ ਦੁਲੱਦੀ, ਜਤਿੰਦਰ ਸਿੰਘ ਬੁੱਟਰ, ਸੋਢੀ ਸਾਧੋਹੇੜੀ, ਸੀਨੀਅਰ ਟਰੱਸਟੀ ਬਾਬੂ ਸਿੰਘ ਨੀਂਹਸਿੰਘਵਾਲਾ, ਸ੍ਰੀ ਗੁਰੂ ਨਾਨਕ ਦੇਵ ਟਰੱਸਟ ਦੇ ਸੀਨੀਅਰ ਮੈਂਬਰ ਬਾਬੂ ਸਿੰਘ ਨੀਂਹਸਿੰਘਵਾਲਾ ਤੇ ਵੱਡੀ ਗਿਣਤੀ ‘ਚ ਸੰਗਤਾਂ ਹਾਜ਼ਰ ਸਨ।