ਧਰਮ ਦੀ ਆੜ ’ਚ ਗਰੀਬਾਂ ਦੀਆਂ ਵੋਟਾਂ ਲੁੱਟਣ ਦੀ ਕੋਸ਼ਿਸ਼ ਕਦੇ ਕਾਮਯਾਬ ਨਹੀਂ ਹੋਣ ਦਿਆਂਗੇ-ਜਗਸੀਰ ਸਿੰਘ ਕਪੂਰੀ
ਦੇਵੀਗੜ੍ਹ, 30 ਅਗਸਤ (ਰਾਜਿੰਦਰ ਸਿੰਘ ਮੌਜੀ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਤੇ ਸਾਬਕਾ ਸਰਪੰਚ ਜਗਸੀਰ ਸਿੰਘ ਕਪੂਰੀ ਨੇ ਆਮ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਹੈ ਕਿ ਕੁਝ ਪਾਰਟੀ ਛੱਡ ਚੁੱਕੇ ਲੋਕ ਇਕ ਵਾਰ ਫਿਰ ਧਰਮ ਦੀ ਆੜ ਲੈ ਕੇ ਭੋਲੇ-ਭਾਲੇ ਗਰੀਬ ਲੋਕਾਂ ਦੀਆਂ ਵੋਟਾਂ ਲੁੱਟਣ ਲਈ ਮੈਦਾਨ ਵਿਚ ਆ ਗਏ ਹਨ। ਗੱਲਬਾਤ ਕਰਦਿਆਂ ਕਪੂਰੀ ਨੇ ਕਿਹਾ ਕਿ ਜਿਹੜੇ ਲੋਕ ਲੰਮੇ ਸਮੇਂ ਤੱਕ ਰਾਜ ਸੱਤਾ ਵਿਚ ਰਹਿ ਕੇ ਗੁਰੂ ਸਾਹਿਬ ਦੇ ‘ਬੇਗਮਪੁਰਾ ਸਹਰ ਕੋ ਨਾਉ’ ਵਾਲੇ ਸੁਪਨੇ ਨੂੰ ਪੂਰਾ ਨਹੀਂ ਕਰ ਸਕੇ, ਉਹ ਅੱਜ ਧਾਰਮਿਕ ਸਮਾਗਮਾਂ ਦੀ ਆੜ ਲੈ ਕੇ ਗਰੀਬਾਂ ਦਾ ਕੀ ਭਲਾ ਕਰਨਗੇ ?
ਦੇਵੀਗੜ੍ਹ, 30 ਅਗਸਤ (ਰਾਜਿੰਦਰ ਸਿੰਘ ਮੌਜੀ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਤੇ ਸਾਬਕਾ ਸਰਪੰਚ ਜਗਸੀਰ ਸਿੰਘ ਕਪੂਰੀ ਨੇ ਆਮ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਹੈ ਕਿ ਕੁਝ ਪਾਰਟੀ ਛੱਡ ਚੁੱਕੇ ਲੋਕ ਇਕ ਵਾਰ ਫਿਰ ਧਰਮ ਦੀ ਆੜ ਲੈ ਕੇ ਭੋਲੇ-ਭਾਲੇ ਗਰੀਬ ਲੋਕਾਂ ਦੀਆਂ ਵੋਟਾਂ ਲੁੱਟਣ ਲਈ ਮੈਦਾਨ ਵਿਚ ਆ ਗਏ ਹਨ। ਗੱਲਬਾਤ ਕਰਦਿਆਂ ਕਪੂਰੀ ਨੇ ਕਿਹਾ ਕਿ ਜਿਹੜੇ ਲੋਕ ਲੰਮੇ ਸਮੇਂ ਤੱਕ ਰਾਜ ਸੱਤਾ ਵਿਚ ਰਹਿ ਕੇ ਗੁਰੂ ਸਾਹਿਬ ਦੇ ‘ਬੇਗਮਪੁਰਾ ਸਹਰ ਕੋ ਨਾਉ’ ਵਾਲੇ ਸੁਪਨੇ ਨੂੰ ਪੂਰਾ ਨਹੀਂ ਕਰ ਸਕੇ, ਉਹ ਅੱਜ ਧਾਰਮਿਕ ਸਮਾਗਮਾਂ ਦੀ ਆੜ ਲੈ ਕੇ ਗਰੀਬਾਂ ਦਾ ਕੀ ਭਲਾ ਕਰਨਗੇ ? ਉਨ੍ਹਾਂ ਕਿਹਾ ਕਿ ਮਾਨਵਤਾ ਦਾ ਭਲਾ ਹੀ ਸਾਡਾ ਅਸਲ ਧਰਮ ਹੈ ਪਰ ਇਹ ਲੋਕ ਸੱਤਾ ’ਤੇ ਕਾਬਜ਼ ਹੁੰਦਿਆਂ ਹੀ ਆਮ ਲੋਕਾਂ ਦੀਆਂ ਤਕਲੀਫਾਂ, ਉਨ੍ਹਾਂ ਦੀ ਗਰੀਬੀ ਤੇ ਦੁੱਖਾਂ ਨੂੰ ਭੁੱਲ ਜਾਂਦੇ ਹਨ। ਜਦੋਂ ਕੁਰਸੀ ਹੱਥੋਂ ਖੁੱਸ ਜਾਂਦੀ ਹੈ ਅਤੇ ਮੁੜ ਵੋਟਾਂ ਦੀ ਲੋੜ ਪੈਂਦੀ ਹੈ, ਤਦ ਹੀ ਇਨ੍ਹਾਂ ਨੂੰ ਧਰਮ ਤੇ ਧਾਰਮਿਕ ਸਮਾਗਮਾਂ ਦੀ ਯਾਦ ਆਉਂਦੀ ਹੈ। ਇਹ ਸਿਰਫ ਵੋਟਾਂ ਬਟੋਰਨ ਦਾ ਇਕ ਡਰਾਮਾ ਹੈ। ਕਪੂਰੀ ਨੇ ਕਿਹਾ ਕਿ ਪੰਜਾਬ ਦੇ ਲੋਕ, ਖਾਸ ਕਰਕੇ ਗਰੀਬ, ਦਲਿਤ ਤੇ ਮਜ਼ਦੂਰ ਵਰਗ ਹੁਣ ਬਹੁਤ ਸਿਆਣਾ ਹੋ ਚੁੱਕਾ ਹੈ। ਉਹ ਇਨ੍ਹਾਂ ਲੋਕਾਂ ਦੀਆਂ ਲੂੰਬੜ ਚਾਲਾਂ ਤੇ ਚਲਾਕੀਆਂ ਨੂੰ ਚੰਗੀ ਤਰ੍ਹਾਂ ਸਮਝ ਚੁੱਕਾ ਹੈ। ਉਨ੍ਹਾਂ ਕਿਹਾ ਕਿ ਮੈਂ ਦਾਅਵੇ ਨਾਲ ਕਹਿੰਦਾ ਹਾਂ ਕਿ ਲੋਕ ਹੁਣ ਇਨ੍ਹਾਂ ਦੀਆਂ ਮਿੱਠੀਆਂ ਗੱਲਾਂ ’ਚ ਨਹੀਂ ਆਉਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਮੌਕਾਪ੍ਰਸਤ ਲੋਕਾਂ ਤੋਂ ਸੁਚੇਤ ਰਹਿਣ ਅਤੇ ਆਪਣੀ ਵੋਟ ਦੀ ਤਾਕਤ ਨੂੰ ਪਛਾਣਨ।