13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਪਬਲਿਕ ਕਾਲਜ ਸਮਾਣਾ ’ਚ ਤੀਆਂ ਦਾ ਤਿਉਹਾਰ ਮਨਾਇਆ

ਸਮਾਣਾ, 12 ਅਗਸਤ (ਸਾਹਿਬ ਸਿੰਘ)- ਪਬਲਿਕ ਕਾਲਜ ਸਮਾਣਾ ਵਿਚ ਤੀਆਂ ਦਾ ਤਿਉਹਾਰ, ਕਾਲਜ ਪ੍ਰਿੰਸੀਪਲ ਡਾ. ਹਰਕੀਰਤ ਸਿੰਘ ਦੀ ਅਗਵਾਈ ਹੇਠ ਧੂਮ-ਧਾਮ ਨਾਲ ਮਨਾਇਆ ਗਿਆ।

ਅਜੀਤ ਡੈਸਕ 13-08-2026
ਸਮਾਣਾ, 12 ਅਗਸਤ (ਸਾਹਿਬ ਸਿੰਘ)- ਪਬਲਿਕ ਕਾਲਜ ਸਮਾਣਾ ਵਿਚ ਤੀਆਂ ਦਾ ਤਿਉਹਾਰ, ਕਾਲਜ ਪ੍ਰਿੰਸੀਪਲ ਡਾ. ਹਰਕੀਰਤ ਸਿੰਘ ਦੀ ਅਗਵਾਈ ਹੇਠ ਧੂਮ-ਧਾਮ ਨਾਲ ਮਨਾਇਆ ਗਿਆ। ਇਹ ਪ੍ਰੋਗਰਾਮ ਕਾਲਜ ਦੇ ਯੁਵਕ ਭਲਾਈ ਵਿਭਾਗ ਵਲੋਂ ਐੱਨ.ਐੱਸ.ਐੱਸ. ਵਿਭਾਗ ਅਤੇ ਰੈੱਡ ਰਿਬਨ ਕਲੱਬ ਦੇ ਸਹਿਯੋਗ ਨਾਲ ਕਰਵਾਇਆ ਗਿਆ। ਸਵੇਰ ਦੇ ਸੈਸ਼ਨ ਵਿਚ ਮੁੱਖ ਮਹਿਮਾਨ ਦੇ ਤੌਰ ’ਤੇ ਐੱਸ.ਡੀ.ਐੱਮ ਸਮਾਣਾ ਅਤੇ ਉਪ-ਚੇਅਰਪਰਸਨ ਕਾਲਜ ਪ੍ਰਬੰਧਕ ਕਮੇਟੀ ਰਿਚਾ ਗੋਇਲ ਨੇ ਸ਼ਮੂਲੀਅਤ ਕੀਤੀ। ਤੀਆਂ ਦੇ ਤਿਉਹਾਰ ਨੂੰ ਖ਼ਾਸ ਬਣਾਉਣ ਲਈ ਮਹਿੰਦੀ ਲਗਾਉਣ, ਮੀਢੀਆਂ ਗੁੰਦਣ, ਸੇਵੀਆਂ ਵੱਟਣ, ਪੰਜਾਬੀ ਪਹਿਰਾਵਾ, ਫੁਲਕਾਰੀ ਦੀ ਕਢਾਈ ਤੇ ਲੋਕ-ਗੀਤਾਂ ਦੇ ਮੁਕਾਬਲੇ ਕਰਵਾਏ ਗਏ। ਸਵੇਰ ਤੋਂ ਸ਼ਾਮ ਤੱਕ ਦੇ ਸੈਸ਼ਨ ਵਿਚ ਵਿਸ਼ੇਸ਼ ਪ੍ਰਧਾਨਗੀ ਵਜੋਂ ਉੱਘੀ ਗਾਇਕਾ ਐਮੀ ਪਾਪੜਾ ਨੇ ਸ਼ਮੂਲੀਅਤ ਕੀਤੀ ਅਤੇ ਜੇਤੂ ਵਿਦਿਆਰਥਣਾਂ ਨੂੰ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨੂੰ ਵਧੇਰੇ ਮਨਮੋਹਕ ਬਣਾਉਣ ਲਈ ਆਏ ਮਹਿਮਾਨਾਂ ਨੇ ਵਿਦਿਆਰਥਣਾਂ ਨਾਲ ਰਲ ਕੇ ਢੋਲਕੀ ਤੇ ਟੱਪੇ ਗਾਏ ਗਏ ਤੇ ਪੰਜਾਬੀ ਬੋਲੀਆਂ ’ਤੇ ਗਿੱਧਾ ਵੀ ਪਾਇਆ। ਖਾਣ-ਪੀਣ ਤੇ ਸਾਜੋ-ਸਮਾਨ ਦੀਆਂ ਵੱਖੋ-ਵੱਖਰੀਆਂ ਵੰਨਗੀਆਂ ਦੀਆਂ ਸਟਾਲਾਂ ਵੀ ਲਾਈਆਂ ਗਈਆਂ। ਵਿਦਿਆਰਥਣਾਂ ਨੇ ਉੱਚੀਆਂ ਪੀਂਘਾਂ ਵੀ ਝੂਟੀਆਂ। ਇਸ ਮੌਕੇ ਬੀ.ਵਾਕ ਦੀ ਵਿਦਿਆਰਥਣ ਅਰਸ਼ਦੀਪ ਕੌਰ ਨੇ ਮਿਸ ਤੀਜ ਦਾ ਖ਼ਿਤਾਬ ਜਿੱਤਿਆ। ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਹਾਜ਼ਰ ਵੀ ਹਾਜ਼ਰ ਸੀ।
ਪਿਛਲੀ ਖ਼ਬਰ ਅਜੀਤ, ਜਲੰਧਰ ਐਚ.ਆਈ.ਵੀ./ਏਡਜ਼ ਦੇ ਖਾਤਮੇ ਲਈ ਜ਼ਿਲ੍ਹਾ ਪੱਧਰੀ ਲੇਖ ਮੁਕਾਬਲਾ ਕਰਵਾਇਆ ਅਗਲੀ ਖ਼ਬਰ ਛੰਨਾ ਨੱਥੂ ਵਾਲੀਆ ਤੇ ਝੰਬਾਲੀ ’ਚ ਚੋਰਾਂ ਨੇ ਟ੍ਰਾਂਸਫਾਰਮਰ ਅਤੇ ਕੇਬਲਾਂ ਚੋਰੀ ਕੀਤੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।