08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਸਲੇਮਪੁਰ ਸ਼ੇਖਾਂ ‘ਚ ਪ੍ਰੇਮ ਸੰਬੰਧਾਂ ਦੇ ਚਲਦਿਆਂ ਇਕ ਪੁਰਸ ਤੇ ਔਰਤ ਦੀ ਭੇਤਭਰੀ ਹਾਲਤ ‘ਚ ਮੌਤ

ਅਜੀਤ ਡੈਸਕ 24-06-2026
ਰਾਜਪੁਰਾ, 23 ਜੂਨ (ਜੀ.ਪੀ. ਸਿੰਘ)-ਥਾਣਾ ਸ਼ੰਭੂ ਦੇ ਇਲਾਕੇ ਪਿੰਡ ਸਲੇਮਪੁਰ ਸ਼ੇਖਾਂ ਵਿਚ ਇਕ ਮਾਮਲਾ ਅੱਜ ਸਾਹਮਣੇ ਆਇਆ ਹੈ ਜਦੋਂ ਇਕ ਪੁਰਸ ਅਤੇ ਇਕ ਔਰਤ ਨੇ ਕੋਈ ਜਹਿਰੀਲੀ ਵਸਤੂ ਖਾ ਕੇ ਖੁਦਕਸ਼ੀ ਕਰ ਲਈ| ਥਾਣਾ ਸ਼ੰਭੂ ਦੇ ਮੁੱਖ ਅਫ਼ਸਰ ਥਾਣੇਦਾਰ ਸਵਰਨ ਸਿੰਘ ਨੇ ਦੱਸਿਆ ਕਿ ਪਿੰਡ ਸਲੇਮਪੁਰ ਸ਼ੇਖਾਂ ਦੇ ਵਸਨੀਕ ਜਗਜੀਤ ਸਿੰਘ (40) ਅਤੇ ਅੱਕੀ (35) ‘ਚ ਪ੍ਰੇਮ ਸਬੰਧ ਚੱਲ ਰਹੇ ਸਨ ਤੇ ਦੋਵਾਂ ਦੇ ਪਰਿਵਾਰ ਇਸਦਾ ਵਿਰੋਧ ਕਰਦੇ ਸਨ| ਇਸ ਦੌਰਾਨ ਦੋਵਾਂ ਨੇ ਅੱਜ ਜਗਜੀਤ ਸਿੰਘ ਦੇ ਘਰ ਕੋਈ ਜਹਿਰੀਲੀ ਵਸਤੂ ਖਾ ਕੇ ਖੁਦਕਸ਼ੀ ਕਰ ਲਈ| ਉਨਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ ਕਿ ਦੋਹਾਂ ਨੇ ਆਪ ਜਹਿਰੀਲੀ ਵਸਤੂ ਖਾਧੀ ਹੈ ਜਾਂ ਕਿਸੇ ਨੇ ਉਹਨਾਂ ਨੂੰ ਖਵਾਈ ਹੈ| ਫਿਲਹਾਲ ਦੋਵੇਂ ਮ੍ਰਿਤਕਾਂ ਦੀਆਂ ਲਾਸ਼ਾਂ ਰਾਜਪੁਰਾ ਦੇ ਸਿਵਲ ਹਸਪਤਾਲ ਵਿਚ ਰਖਵਾ ਦਿੱਤੀਆਂ ਹਨ ਤੇ ਜਾਂਚ ਅਤੇ ਪੋਸਟਮਾਰਟਮ ਤੋਂ ਬਾਅਦ ਹੀ ਅਸਲੀਅਤ ਦਾ ਪਤਾ ਲੱਗ ਸਕੇਗਾ|
ਪਿਛਲੀ ਖ਼ਬਰ ਗੁਰਦੁਆਰਾ ਰੋੜੇਵਾਲ ਸਾਹਿਬ ਵਿਖੇ ਸੰਤ ਬਾਬਾ ਬਲਵੰਤ ਸਿੰਘ ਸਿਹੋੜੇ ਵਾਲਿਆਂ ਦੀ ਬਰਸੀ ਦੇ ਦੂਜੇ ਦਿਨ ਦੇ ਸਮਾਗਮ ਜਾਰੀ ਅਗਲੀ ਖ਼ਬਰ ਕੋਰੋਨਾ ਯੋਧਿਆਂ ਨੂੰ ਮਿਲਿਆ ਮੁੱਖ ਮੰਤਰੀ ਨਾਲ ਬੈਠਕ ਦਾ ਸਮਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।