22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਮਾਮਲਾ ਰਸਤੇ ֹ’ ਤੇ ਕੀਤੇ ਗਏ ਨਾਜਾਇਜ਼ ਕਬਜ਼ੇ ਨੂੰ ਛੁਡਵਾਉਣ ਦਾ ਕਿਸਾਨ ਯੂਨੀਅਨ ਕਰਾਂਤੀਕਾਰੀ ਨੇ ਬੀ. ਡੀ. ਪੀ. ਓ. ਦਫ਼ਤਰ ਪਾਤੜਾਂ ’ਚ ਦਿੱਤਾ ਧਰਨਾ

ਪਾਤੜਾਂ, 21 ਅਕਤੂਬਰ (ਜਗਦੀਸ਼ ਸਿੰਘ ਕੰਬੋਜ)- ਪਿੰਡ ਹਰਿਆਊ ਕਲਾਂ ਦੇ ਖੇਤਾਂ ਨੂੰ ਜਾਂਦੇ ਰਸਤੇ ਉੱਤੇ ਕੀਤੇ ਗਏ ਨਾਜਾਇਜ਼ ਕਬਜ਼ੇ ਨੂੰ ਲੈ ਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ (ਬੁੱਟਰ) ਬਲਾਕ ਪਾਤੜਾਂ ਵਲੋਂ ਪੀੜਤ ਬੀ. ਡੀ.

ਬੀਡੀਪੀਓ ਪਾਤੜਾਂ ਦੇ ਦਫਤਰ ਸਾਹਮਣੇ ਧਰਨਾ ਦਿੰਦੇ ਹੋਏ ਲੋਕ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂਆਂ ਨਾਲ ਗੱਲਬਾਤ ਕਰਦੇ ਹੋਏ ਤਹਿਸੀਲਦਾਰ ਪਾਤੜਾਂ ਹਰਸਿਮਰਨ ਸਿੰਘ। ਤਸਵੀਰਾਂ: ਜਗਦੀਸ਼ ਸਿੰਘ ਕੰਬੋਜ 22-10-2026
ਪਾਤੜਾਂ, 21 ਅਕਤੂਬਰ (ਜਗਦੀਸ਼ ਸਿੰਘ ਕੰਬੋਜ)- ਪਿੰਡ ਹਰਿਆਊ ਕਲਾਂ ਦੇ ਖੇਤਾਂ ਨੂੰ ਜਾਂਦੇ ਰਸਤੇ ਉੱਤੇ ਕੀਤੇ ਗਏ ਨਾਜਾਇਜ਼ ਕਬਜ਼ੇ ਨੂੰ ਲੈ ਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ (ਬੁੱਟਰ) ਬਲਾਕ ਪਾਤੜਾਂ ਵਲੋਂ ਪੀੜਤ ਬੀ.ਡੀ.ਪੀ.ਓ. ਦਫ਼ਤਰ ਅੱਗੇ ਧਰਨਾਂ ਦਿੱਤਾ ਗਿਆ। ਰਸਤੇ ਉੱਤੇ ਕੀਤੇ ਗਏ ਨਾਜਾਇਜ਼ ਕਬਜ਼ੇ ਨੂੰ ਛੁਡਵਾਉਣ ਨੂੰ ਲੈ ਕੇ ਦਿੱਤੇ ਲੈ ਕੇ ਦਿੱਤੇ ਗਏ ਇਸ ਧਰਨਾਕਾਰੀਆਂ ਦੀ ਸੁਣਵਾਈ ਨਾ ਹੋਣ ਤੇ ਰੋਹ ਵਿੱਚ ਆਏ ਕਿਸਾਨਾਂ ਨੇ ਦਫਤਰ ਕਰਮਚਾਰੀਆਂ ਦਾ ਘਿਰਾਓ ਕਰ ਲਿਆ। ਰੋਸ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਕੇਕੇਯੂ ਬੂੱਟਰ ਦੇ ਸੂਬਾ ਕਨਵੀਨਰ ਹਰਭਜਨ ਸਿੰਘ ਬੁੱਟਰ, ਜਿਲ੍ਹਾ ਆਗੂ ਹਰਭਜਨ ਸਿੰਘ ਧੂਹੜ ਅਤੇ ਬਲਾਕ ਆਗੂ ਸਾਹਿਬ ਸਿੰਘ ਦੁਤਾਲ ਨੇ ਦੱਸਿਆ ਕਿ ਪਿੰਡ ਹਰਿਆਊ ਕਲਾਂ ਤੋਂ ਹਰੀਗੜ੍ਹ ਜਾਣ ਵਾਲਾ ਰਸਤਾ ਪਿਛਲੇ ਲੰਬੇ ਸਮੇਂ ਤੋਂ ਬੰਦ ਪਿਆ ਹੈ ਹੈ ਜਿਸ ਕਰਕੇ ਇਸ ਰਸਤੇ ਨਾਲ ਲੱਗਣ ਵਾਲੇ ਖੇਤਾਂ ਦੇ ਕਿਸਾਨਾਂ ਬਲਵਿੰਦਰ ਸਿੰਘ ਕੁਲਦੀਪ ਸਿੰਘ ਬਲਕਾਰ ਸਿੰਘ ਅਤੇ ਗੁਰਜੰਟ ਸਿੰਘ ਨੂੰ ਖੇਤਾਂ ਵਿੱਚ ਜਾਣ ਸਮੇਂ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਪ੍ਰਸ਼ਾਸਨ ਵਲੋਂ ਇਸ ਰਸਤੇ ਉੱਤੇ ਕੀਤਾ ਗਿਆ ਨਾਜਾਇਜ਼ ਕਬਜ਼ਾ ਖਤਮ ਛੁਡਵਾਉਣ ਦੀ ਬਜਾਏ ਟਾਲਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧਿਤ ਕਿਸਾਨਾਂ ਵਲੋਂ ਜਥੇਬੰਦੀ ਤੱਕ ਪਹੁੰਚ ਕਰਨ ਮਗਰੋਂ ਜਥੇਬੰਦੀ ਵੱਲੋਂ ਇਸ ਮਸਲੇ ਦੇ ਹੱਲ ਲਈ ਕਈ ਵਾਰ ਕੋਸ਼ਿਸ਼ਾਂ ਕੀਤੀਆਂ ਗਈਆਂ ਤੇ ਰਸਤੇ ਦੀ ਬਕਾਇਦਾ ਦੋ ਵਾਰ ਨਿਸ਼ਾਨਦੇਹੀ ਕੀਤੇ ਜਾਣ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਕਬਜ਼ਾ ਨਹੀਂ ਛੁਡਵਾਇਆ ਜਾ ਰਿਹਾ। ਤਹਿਸੀਲਦਾਰ ਪਾਤੜਾਂ ਹਰਸਿਮਰਨ ਸਿੰਘ ਅਤੇ ਪੰਚਾਇਤ ਅਫਸਰ ਸਵਰਨ ਸਿੰਘ ਨੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕੀਤੀ ਅਤੇ 30 ਨਵੰਬਰ ਤੱਕ ਰਸਤੇ ਦੇ ਮਸਲੇ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ 30 ਨਵੰਬਰ ਤੱਕ ਸਾਰੀਆਂ ਕਬਜ਼ਾ ਕਾਰਵਾਈਆਂ ਮੁਕੰਮਲ ਕਰਨ ਉਪਰੰਤ ਕਬਜ਼ਾ ਛੁਡਵਾਏ ਜਾਣ ਦਾ ਕੀਤਾ ਗਿਆ ਵਾਅਦਾ ਪੂਰਾ ਨਾ ਕੀਤਾ ਗਿਆ ਤਾਂ ਜਥੇਬੰਦੀ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਮਜਬੂਰ ਹੋਵੇਗੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਲਾਭ ਸਿੰਘ ਦੁਗਾਲ, ਸਲਵਿੰਦਰ ਸਿੰਘ ਸ਼ੁਤਰਾਣਾ, ਜਰਨੈਲ ਸਿੰਘ ਦੁਗਾਲ, ਜਗਵੰਤ ਸਿੰਘ, ਜਗਤਾਰ ਸਿੰਘ, ਬਲਵੀਰ ਸਿੰਘ, ਬਲਵਿੰਦਰ ਸਿੰਘ, ਜਲੰਧਰ ਸਿੰਘ ਸ਼ੁਤਰਾਣਾ, ਸਾਬਕਾ ਸਰਪੰਚ ਗੁਰਜੰਟ ਸਘ ਹਰਿਆਊ ਕਲਾਂ ਅਤੇ ਸਰਪੰਚ ਮਹਿੰਦਰ ਸਿੰਘ ਹਰਿਆਊ ਕਲਾਂ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਜ਼ੈਸਟ ਮੁਕਾਬਲੇ ’ਚ ਟੈਗੋਰ ਇੰਟਰਨੈਸ਼ਨਲ ਸਕੂਲ ਦੇ ਚਾਰ ਵਿਦਿਆਰਥੀਆਂ ਨੇ ਜਿੱਤੀਆਂ ਟਰਾਫ਼ੀਆਂ ਅਗਲੀ ਖ਼ਬਰ ਨਸ਼ਿਆਂ, ਬੇਰੁਜ਼ਗਾਰੀ ਤੇ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ਨੇ ਪੰਜਾਬ ਨੂੰ ਚੁਣੌਤੀ ਭਰੇ ਦੌਰ ’ਚ ਧੱਕਿਆ- ਲਖਵੀਰ ਸਿੰਘ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।