22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਨੇ ਸਰਕਾਰ ਖ਼ਿਲਾਫ਼ ਖੋਲ੍ਹਿਆ ਮੋਰਚਾ

ਰਾਜਪੁਰਾ, 21 ਅਕਤੂਬਰ (ਰਣਜੀਤ ਸਿੰਘ)- ਸੂਬੇ ਭਰ ਦੇ ਮੁਲਾਜਮਾਂ ਤੇ ਪੈਨਸ਼ਨਰਜ ਸਾਂਝਾ ਫਰੰਟ ਦੇ ਸੱਦੇ ’ਤੇ ਸਰਕਾਰੀ ਮੁਲਾਜਮਾਂ ਨੇ ਇਕ ਦਿਨ ਦੀ ਸਮੂਹਿਕ ਛੁੱਟੀ ਲੈ ਕੇ ਸਰਕਾਰ ਦੇ ਖਿਲਾਫ਼ ਮੋਰਚਾ ਖੋਲ ਦਿੱਤਾ ਹੈ ਤੇ ਆਪਣੀਆਂ ਮੰਗਾਂ ਦੀ ਪੂਰਤੀ ਤੱਕ ਸੰਘਰਸ਼ਾਂ ਲੜੀ ਨੂੰ ਅੱਗੇ ਤੋਰਿਆ ਜਾਂਦਾ ਰਹੇਗਾ ਜੇਕਰ ਸਰਕਾਰ ਨੇ ਜੇਕਰ ਆਪਣਾ ਡੰਗ ਟਪਾਊ ਨੀਤਾ ਵਾਲਾ ਰਵੱਈਆ ਨਾ ਬਦਲਿਆ ਤਾਂ ਮੁਲਾਜਮ ਸਰਕਾਰ ਦਾ ਤਖਤਾ ਪਲਟ ਦੇਣਗੇ। ਉਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਿਕਰਮਜੀਤ ਸਿੰਘ, ਜਤਿੰਦਰ ਸਿੰਘ, ਸੁਖਦੇਵ ਸਿੰਘ ਅਤੇ ਹੋਰਨਾਂ ਆਗੂਆਂ ਨੇ ਰਾਜਪੁਰਾ ਵਿਖੇ ਡੀ.

ਅਜੀਤ ਡੈਸਕ 22-10-2026
ਰਾਜਪੁਰਾ, 21 ਅਕਤੂਬਰ (ਰਣਜੀਤ ਸਿੰਘ)- ਸੂਬੇ ਭਰ ਦੇ ਮੁਲਾਜਮਾਂ ਤੇ ਪੈਨਸ਼ਨਰਜ ਸਾਂਝਾ ਫਰੰਟ ਦੇ ਸੱਦੇ ’ਤੇ ਸਰਕਾਰੀ ਮੁਲਾਜਮਾਂ ਨੇ ਇਕ ਦਿਨ ਦੀ ਸਮੂਹਿਕ ਛੁੱਟੀ ਲੈ ਕੇ ਸਰਕਾਰ ਦੇ ਖਿਲਾਫ਼ ਮੋਰਚਾ ਖੋਲ ਦਿੱਤਾ ਹੈ ਤੇ ਆਪਣੀਆਂ ਮੰਗਾਂ ਦੀ ਪੂਰਤੀ ਤੱਕ ਸੰਘਰਸ਼ਾਂ ਲੜੀ ਨੂੰ ਅੱਗੇ ਤੋਰਿਆ ਜਾਂਦਾ ਰਹੇਗਾ ਜੇਕਰ ਸਰਕਾਰ ਨੇ ਜੇਕਰ ਆਪਣਾ ਡੰਗ ਟਪਾਊ ਨੀਤਾ ਵਾਲਾ ਰਵੱਈਆ ਨਾ ਬਦਲਿਆ ਤਾਂ ਮੁਲਾਜਮ ਸਰਕਾਰ ਦਾ ਤਖਤਾ ਪਲਟ ਦੇਣਗੇ। ਉਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਿਕਰਮਜੀਤ ਸਿੰਘ, ਜਤਿੰਦਰ ਸਿੰਘ, ਸੁਖਦੇਵ ਸਿੰਘ ਅਤੇ ਹੋਰਨਾਂ ਆਗੂਆਂ ਨੇ ਰਾਜਪੁਰਾ ਵਿਖੇ ਡੀ.ਸੀ. ਦਫਤਰ ਪਟਿਆਲਾ ਜਾਣ ਮੌਕੇ ਕੀਤਾ। ਆਗੂਆਂ ਨੇ ਕਿਹਾ ਕਿ ਸਰਕਾਰ ਮੁਲਾਜਮਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਡੰਗ ਟਪਾਉ ਨੀਤੀਆਂ ਦੇ ਰਾਹ ਪੈ ਗਈ ਹੈ। ਇਸ ਲਈ ਮੁਲਾਜਮ ਹੁਣ ਆਰ-ਪਾਰ ਦੀ ਲੜਾਈ ਦੇ ਰੋਅ ਵਿਚ ਹਨ। ਆਗੂ ਨੇ ਕਿਹਾ ਕਿ ਸਰਕਾਰ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਤੋਂ ਭੱਜਦੀ ਨਜਰ ਆ ਰਹੀ ਹੈ। ਆਗੂਆਂ ਨੇ ਕਿਹਾ ਕਿ ਮੁਲਾਜਮ ਵਰਗ ਨਾਲ ਸਰਕਾਰ ਵਲੋਂ ਲਾਇਆ ਜਾ ਰਿਹਾ ਸ਼ੋਕਣਾਂ ਵਾਲਾ ਆਹਢਾ ਕਾਫ਼ੀ ਜਿਆਦਾ ਮਹਿੰਗਾ ਪੈ ਸਕਦਾ ਹੈ। ਜੇਕਰ ਸਰਕਾਰ ਨੇ ਆਪਣੇ ਰਵੱਈਆਂ ਨਾ ਬਦਲਿਆ ਤਾਂ ਮੁਲਾਜਮ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਸਰਕਾਰ ਦਾ ਤਖਤਾ ਪਲਟ ਕੇ ਰੱਖ ਦੇਣਗੇ।ਇਸ ਮੌਕੇ ਮਮਤਾ ਸੱਚਦੇਵਾ, ਮਮਤਾ ਅਰੀਆ, ਸੋਹਨ ਲਾਲ, ਕਰਮਜੀਤ ਕੌਰ, ਗੀਤੂ ਚੌਧਰੀ, ਮਨੋਜ਼ ਕੁਮਾਰ, ਪ੍ਰਵੀਨ ਕੁਮਾਰ, ਮਮਤਾ ਸ਼ਰਮਾ, ਵਿਭਾ ਬੰਸਲ, ਨਵਦੀਪ ਸਿੰਘ, ਮੇਜਰ ਸਿੰਘ, ਸਮੇਤ ਹੋਰ ਆਗੂਆਂ ਨੇ ਵੱਧ ਚੜ੍ਹ ਕੇ ਪਟਿਆਲਾ ਵੱਲ ਚਾਲੇ ਪਾਏ।
ਪਿਛਲੀ ਖ਼ਬਰ ਲੋਕਾਂ ਨਾਲ ਸਿੱਧਾ ਸੰਵਾਦ ਹੀ ਵਿਕਾਸ ਦੀ ਅਸਲ ਤਾਕਤ- ਦਲਬੀਰ ਗਿੱਲ ਯੂ. ਕੇ. ਅਗਲੀ ਖ਼ਬਰ ਅਸਲੀ ਐਸ. ਐਸ. ਐਫ. ਪੁਲਿਸ ਨੇ ਜਬਰੀ ਵਸੂਲੀ ਕਰਨ ਲਈ ਨਕਲੀ ਪੁਲਿਸ ਰੱਖੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।