ਪਟਿਆਲਾ, 23 ਜੂਨ (ਮਨਦੀਪ ਸਿੰਘ ਖਰੌੜ)-ਕਾਰ ਦੀ ਨਕਲੀ ਕਾਪੀ ਤਿਆਰ ਕਰ ਕੇ ਗੱਡੀ ਵੇਚਣ ਵਾਲੇ ਦੇ ਖ਼ਿਲਾਫ਼ ਥਾਣਾ ਕੋਤਵਾਲੀ ਦੀ ਪੁਲਿਸ ਨੇ ਇਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਸੰਬੰਧੀ ਵਿਨੀਤ ਗਰਗ ਵਾਸੀ ਜ਼ਿਲਾ ਮੁਹਾਲੀ ਨੇ ਥਾਣਾ ਕੋਤਵਾਲੀ ’ਚ ਸ਼ਿਕਾਇਤ ਦਰਜ ਕਰਵਾਈ ਕਿ ਉਹ ਛੋਟੀ ਬਾਰਾਂਦਰੀ ਦੇ ਕਾਰ ਬਾਜ਼ਾਰ ’ਚ ਕਾਰ ਖਰੀਦਣ ਆਇਆ ਸੀ ਜਿਥੇ ਉਸ ਨੂੰ ਮੁਲਜ਼ਮ ਰਾਜ ਕੁਮਾਰ ਮਿਲਿਆ। ਉਹ ਪਹਿਲਾਂ ਹੀ ਉਸ ਦਾ ਜਾਣਕਾਰ ਸੀ। ਜਦੋਂ ਉਸ ਨੇ 7 ਲੱਖ 25 ਹਜ਼ਾਰ ਰੁਪਏ ਦੇ ਕੇ ਬਲੈਨੋ ਕਾਰ ਖਰੀਦ ਕਰ ਲਈ ਤਾਂ ਬਾਅਦ ’ਚ ਉਸ ਨੂੰ ਪਤਾ ਲੱਗਾ ਕਿ ਉਹ ਕਾਰ ਕਿਸੇ ਅਰੁਣ ਕੁਮਾਰ ਦੇ ਨਾਂਅ ’ਤੇ ਹੈ। ਇਸ ਮਾਮਲੇ ’ਚ ਮੁਲਜ਼ਮ ਨੇ ਉਸ ਨੂੰ ਨਕਲੀ ਕਾਪੀ ਤਿਆਰ ਕਰ ਕੇ ਗੱਡੀ ਵੇਚ ਦਿੱਤੀ। ਇਸ ਮਾਮਲੇ ਦੀ ਪੜਤਾਲ ਕਰਨ ਤੋਂ ਬਾਅਦ ਪੁਲਿਸ ਨੇ ਰਾਜ ਕੁਮਾਰ ਵਾਸੀ ਜ਼ਿਲਾ ਮੁਹਾਲੀ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।