07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਸ਼ਹਿਰ ’ਚ ਨਹੀਂ ਰੁਕ ਰਹੀ ਮੋਟਰਸਾਈਕਲ ਦੀ ਚੋਰੀ ਛੋਟੀ ਬਾਰਾਂਦਰੀ ਬਣਿਆ ਵਾਹਨ ‘ਚੋਰਾਂ ਦਾ ਗੜ੍ਹ’

ਅਜੀਤ ਡੈਸਕ 24-06-2026
ਪਟਿਆਲਾ, 23 ਜੂਨ (ਮਨਦੀਪ ਸਿੰਘ ਖਰੌੜ)-ਪਟਿਆਲਾ ਪੁਲਿਸ ਵਲੋਂ ਅਕਸਰ ਦਾਅਵੇ ਕੀਤੇ ਜਾਂਦੇ ਹਨ ਕਿ ਕੋਈ ਸ਼ਰਾਰਤੀ ਅਨਸਰ ਨੂੰ ਗੈਰਕਾਨੂੰਨੀ ਗਤੀਵਿਧੀਆਂ ਕਰਨ ਉਤੇ ਬਖਸ਼ਿਆ ਨਹੀਂ ਜਾਵੇਗਾ। ਇਨ੍ਹਾਂ ਦਾਅਵਿਆਂ ਦੀ ਫੂਕ ਰੋਜਾਨਾ ਹੀ ਨਿਕਲਦੀ ਦਿਖਾਈ ਦਿੰਦੀ ਹੈ ਜਦੋਂ ਸ਼ਹਿਰ ਵਿਚੋਂ ਰੋਜਾਨਾ ਦੋ ਪਹੀਆ ਵਾਹਨ ਚੋਰੀ ਹੁੰਦੇ ਹਨ। ਅੰਕੜਿਆਂ ਅਨੁਸਾਰ ਹਰ ਮਹੀਨੇ ਸ਼ਹਿਰ ਵਿਚੋਂ 10 ਤੋਂ ਵੱਧ ਅਤੇ ਜਿਲ੍ਹੇ ਵਿਚੋਂ 25 ਦੇ ਕਰੀਬ ਮੋਟਰਸਾਈਕਲ ਚੋਰੀ ਹੁੰਦੇ ਹਨ। ਇਨ੍ਹਾਂ ਵਿਚੋਂ ਬਹੁਤੇ ਮੋਟਰਸਾਈਕਲ ਮੁੜ ਮਾਲਕਾਂ ਨਹੀਂ ਮਿਲਦੇ। ਇਸ ਸੰਬੰਧੀ ਪਟਿਆਲਾ ਵਾਸੀ ਕੁਮਾਰ ਬਾਂਗਾ ਨੇ ਦੱਸਿਆ ਕਿ ਉਸ ਦਾ ਮੋਟਰਸਾਈਕਲ 2025 ਵਿਚ ਰਾਜਪੁਰਾ ਸਬਜੀ ਮੰਡੀ ਵਿਚੋਂ ਚੋਰੀ ਕਰ ਕੇ ਲੈ ਗਿਆ ਸੀ ਹਾਲੇ ਤੱਕ ਜਿਸ ਦਾ ਕੋਈ ਪਤਾ ਨਹੀਂ ਲੱਗਿਆ। ਇਸ ਤੋਂ ਇਲਾਵਾ ਮੋਟਰਸਾਈਕਲ ਚੋਰੀ ਦੀ ਰਿਪੋਰਟ ਦਰਜ ਕਰਵਾਉਣ ਲਈ ਥਾਣਿਆਂ ਦੇ ਚੱਕਰ ਕੱਟਣੇ ਪਏ। ਇੰਜ ਹੀ ਆਦਿਤ ਨੇ ਦੱਸਿਆ ਕਿ ਉਸ ਨੇ ਬੀਤੀ ਦਿਨੀਂ ਆਪਣਾ ਮੋਟਰਸਾਈਕਲ ਛੋਟੀ ਬਾਰਾਂਦਰੀ ਦੀ ਪਾਰਕਿੰਗ ਵਿਚ ਖੜ੍ਹਾ ਕੀਤਾ ਸੀ ਜਦੋਂ ਉਸ ਨੇ ਥੋੜ੍ਹੇ ਸਮੇਂ ਬਾਅਦ ਆ ਕੇ ਵੇਖਿਆ ਤਾਂ ਉਥੋਂ ਮੋਟਰਸਾਈਕਲ ਗਾਈਬ ਸੀ। ਇਸ ਤੋਂ ਤੁਰੰਤ ਬਾਅਦ ਉਸ ਨੇ ਮੋਟਰਸਾਈਕਲ ਚੋਰੀ ਦੀ ਥਾਣਾ ਸੰਬੰਜੀ ਮੰਡੀ ਵਿਚ ਸ਼ਿਕਾਇਤ ਦਰਜ ਕਰਵਾਈ ਜਿਸ ਤੋਂ ਬਾਅਦ ਅੱਜ ਤੱਕ ਕੋਈ ਪੁਲਿਸ ਕਰਮਚਾਰੀ ਇਥੇ ਮੌਕੇ ਦਾ ਜਾਇਜਾ ਤੱਕ ਲੈਣ ਨਹੀਂ ਆਇਆ। ਜੇਕਰ ਪਿਛਲੀਆਂ ਹੋਈਆਂ ਚੋਰੀਆਂ ਦੀ ਦੀ ਘੋਖ ਕਰਦੇ ਹਾਂ ਕਿ ਤਾਂ ਇਹ ਚੋਰੀਆਂ ਛੋਟੀ ਬਾਰਾਂਦਰੀ, ਲੀਲਾ ਭਵਨ, ਰਾਜਿੰਦਰਾ ਹਸਪਤਾਲ, ਜਿਲ੍ਹਾ ਕਚਹਿਰੀਆਂ, ਮਾਤਾ ਕੁਸ਼ੱਲਿਆ ਹਸਪਤਾਲ, ਮਿੰਨੀ ਸਕੱਤਰੇਤ, ਬਾਰਾਂਦਰੀ ਗਾਰਡਨ, ਸ੍ਰੀ ਕਾਲੀ ਮਾਤਾ ਮੰਦਰ, ਸ੍ਰੀ ਦੂਖਨਿਵਾਰਨ ਸਾਹਿਬ, 22 ਨੰਬਰ ਫਾਟਕ ਦੇ ਇਲਾਕੇ ਵਿਚੋਂ ਚੋਰੀ ਹੋਏ ਹਨ। ਇਸ ਸੰਬੰਧੀ ਵਾਹਨ ਮਾਲਕ ਨੇ ਦੱਸਿਆ ਕਿ ਮੋਟਰਸਾਈਕਲ ਚੋਰੀ ਹੋਣ ਤੋਂ ਬਾਅਦ ਉਨ੍ਹਾਂ ਨੂੰ ਥਾਣਿਆਂ ਵਿਚ ਖੱਜਲ ਖੁਆਰ ਹੋਣਾ ਪੈਂਦਾ ਹੈ ਕਿਉਂਕਿ ਪੁਲਿਸ ਜਲਦੀ ਉਨ੍ਹਾਂ ਪਰਚਾ ਦਰਜ ਹੀ ਨਹੀਂ ਕਰਦੀ ਕਈ ਪਰਚੇ ਤਾਂ ਤਿੰਨ ਤਿੰਨ ਮਹੀਨੇ ਮਗਰੋਂ ਦਰਜ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਇੰਜ ਜਾਪਦਾ ਹੈ ਕਿ ਪੁਲਿਸ ਨਾਲੋਂ ਚੋਰ ਜਿਆਦਾ ਤੇਜ ਹਨ ਕਿਉਂਕਿ ਉਹ ਬਿਨਾਂ ਕਿਸੇ ਡਰ ਤੋਂ ਭੀੜ ਭਾੜ ਵਾਲੇ ਇਲਾਕੇ ਵਿਚੋਂ ਮੋਟਰਸਾਈਕਲ ਚੋਰੀ ਕਰਕੇ ਫਰਾਰ ਹੋ ਜਾਂਦੇ ਹਨ ਉਨ੍ਹਾਂ ਕਿਸੇ ਨੂੰ ਪਤਾ ਕਿਉਂ ਨਹੀਂ ਲੱਗਦਾ। ਇਹ ਪੁਲਿਸ ਦੀ ਕਾਰਗੁਜਾਰੀ ਉਤੇ ਇਕ ਸਵਾਲੀਆ ਚਿੰਨ੍ਹ ਹੈ।
ਪਿਛਲੀ ਖ਼ਬਰ ਛੋਟੀ ਤੇ ਵੱਡੀ ਨਦੀ ਦੀ ਸਫ਼ਾਈ ਨਾ ਹੋਣਾ ਬਰਸਾਤਾਂ ’ਚ ਪੈ ਸਕਦਾ ਹੈ ਭਾਰੂ ਅਗਲੀ ਖ਼ਬਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਪਿੰਡ ਪੱਧਰ ਤੱਕ ਮਜ਼ਬੂਤ ਕਰਨ ਲਈ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕੀਤੀ ਬੈਠਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।