22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਭਾਕਿਯੂ ਸਿੱਧੂਪੁਰ ਨੇ ਡੀ. ਏ. ਪੀ. ਖ਼ਾਦ ਦੀ ਘਾਟ ਸੰਬੰਧੀ ਐਸ. ਡੀ. ਐਮ. ਨੂੰ ਦਿੱਤਾ ਮੰਗ ਪੱਤਰ

ਬਨੂੜ, 22 ਅਕਤੂਬਰ (ਭੁਪਿੰਦਰ ਸਿੰਘ)- ਬਨੂੜ ਖੇਤਰ ਵਿਚ ਡੀ. ਏ.

ਅਜੀਤ ਡੈਸਕ 23-10-2026
ਬਨੂੜ, 22 ਅਕਤੂਬਰ (ਭੁਪਿੰਦਰ ਸਿੰਘ)- ਬਨੂੜ ਖੇਤਰ ਵਿਚ ਡੀ. ਏ. ਪੀ. ਖ਼ਾਦ ਦੀ ਕਮੀ ਨੂੰ ਦੂਰ ਕਰਨ ਲਈ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਬਲਾਕ ਮੋਹਾਲੀ ਦੇ ਪ੍ਰਧਾਨ ਤਰਲੋਚਨ ਸਿੰਘ ਨੰਡਿਆਲੀ ਦੀ ਅਗਵਾਈ ਹੇਠ ਜਥੇਬੰਦੀ ਵਲੋਂ ਐਸ. ਡੀ. ਐਮ. ਬਨੂੜ ਨੂੰ ਮੰਗ ਪੱਤਰ ਦਿੱਤਾ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਬਲਾਕ ਮੋਹਾਲੀ ਦੇ ਪ੍ਰਧਾਨ ਤਰਲੋਚਨ ਸਿੰਘ ਨੰਡਿਆਲੀ, ਜਸਪਾਲ ਮੋਟੀ ਜੰਗਪੁਰਾ, ਗੁਰਪ੍ਰੀਤ ਸਿੰਘ ਨੰਡਿਆਲੀ, ਨੰਬਰਦਾਰ ਬਲਦੇਵ ਸਿੰਘ, ਮੱਘਰ ਸਿੰਘ ਕਲੋਲੀ, ਛੱਜੂ ਸਿੰਘ ਜੰਗਪੁਰਾ, ਭੁਪਿੰਦਰ ਸਿੰਘ ਨੰਡਿਆਲੀ, ਕਰਮ ਸਿੰਘ ਕਲੋਲੀ, ਗਿਆਨ ਸਿੰਘ ਨੇ ਦੱਸਿਆ ਇਲਾਕੇ ਦੇ ਕਿਸਾਨ ਜਿਆਦਾਤਰ ਸਬਜ਼ੀਆਂ ਦੀ ਕਾਸਤ ਕਰ ਰਹੇ ਹਨ ਅਤੇ ਇਨੀ ਦਿਨੀ ਆਲੂਆਂ ਦੀ ਲਵਾਈ ਦਾ ਕੰਮ ਜ਼ੋਰਾਂ ਤੇ ਚੱਲ ਰਿਹਾ ਹੈ ਪਰ ਇਲਾਕੇ ਵਿਚ ਡੀ. ਏ. ਪੀ. ਖਾਦ ਨਾ ਮਿਲਣ ਕਾਰਨ ਇਲਾਕੇ ਦੇ ਕਿਸਾਨਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨ ਆਗੂਆਂ ਨੇ ਐਸ.ਡੀ.ਐਮ. ਰਮਨਦੀਪ ਕੌਰ ਬਨੂੜ ਨੂੰ ਮੰਗ ਪੱਤਰ ਦਿੱਤਾ। ਉਨ੍ਹਾਂ ਦੱਸਿਆ ਕਿ ਖਾਦ ਦੀ ਕਮੀ ਕਾਰਨ ਕੁਝ ਕਿਸਾਨ ਹਰਿਆਣੇ ਤੋਂ ਮਹਿੰਗੇ ਭਾਅ ਤੇ ਖਾਦ ਲਿਆ ਕੇ ਆਲੂਆਂ ਦੀ ਲਵਾਈ ਕਰਨ ਲਈ ਮਜਬੂਰ ਹਨ ਕਿਉਂਕਿ ਉਹ ਅਗੇਤੇ ਆਲੂਆਂ ਦੀ ਫਸਲ ਤੋਂ ਬਾਅਦ ਇਸ ਜਮੀਨ ਵਿਚ ਕਣਕ ਦੀ ਬਿਜਾਈ ਕਰਦੇ ਹਨ। ਕਿਸਾਨ ਆਗੂਆਂ ਨੇ ਇਲਾਕੇ ਵਿਚ ਕਿਸਾਨਾਂ ਦੀ ਪ੍ਰੇਸ਼ਾਨੀ ਨੂੰ ਦੇਖਦੇ ਹੋਏ ਡੀ.ਏ.ਪੀ. ਖਾਦ ਦੀ ਤੁਰੰਤ ਸਪਲਾਈ ਕਰਨ ਦੀ ਮੰਗ ਕੀਤੀ ਤਾਂ ਜੋ ਕਿਸਾਨਾਂ ਨੂੰ ਨਿੱਤ ਹੋ ਰਹੀ ਪ੍ਰੇਸ਼ਾਨੀ ਤੋਂ ਬਚਾਇਆ ਜਾ ਸਕੇ।
ਪਿਛਲੀ ਖ਼ਬਰ ਸ੍ਰੀ ਰਾਮ ਜੀ ਦੇ ਰਾਜ ਤਿਲਕ ਨਾਲ ਸਮਾਪਤ ਹੋਈ ਸ੍ਰੀ ਰਾਮਲੀਲ੍ਹਾ ਅਗਲੀ ਖ਼ਬਰ ਰੱਖੜਾ ਨੇ ਮਾਨ ਸਰਕਾਰ ਦਾ ਰਿਪੋਰਟ ਕਾਰਡ ਪਿੰਡ ਕੱਲਰ ਭੈਣੀ ਦੇ ਸਾਹਮਣੇ ਰੱਖਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।