28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

2600 ਅਪ੍ਰੈਂਟਸ਼ਿਪ ਯੂਨੀਅਨ ਦਾ ਧਰਨਾ ਜਿਉਂ ਦਾ ਤਿਉਂ

ਸੰਗਰੂਰ ਪਟਿਆਲਾ ਸੜਕ 'ਤੇ ਬਿਜਲੀ ਟਾਵਰ 'ਤੇ ਧਰਨਾ ਦਿੰਦੇ ਹੋਏ ਅਪ੍ਰੈਂਟਸ਼ਿਪ ਯੂਨੀਅਨ ਦੇ ਆਗੂ | ਅਜੀਤ ਤਸਵੀਰ <br/> 15-06-2026
ਪਟਿਆਲਾ, 14 ਜੂਨ (ਧਰਮਿੰਦਰ ਸਿੰਘ ਸਿੱਧੂ)-2600 ਅਪ੍ਰੈਂਟਸ਼ਿਪ ਯੂਨੀਅਨ ਵਲੋਂ 5 ਦਿਨ ਪਹਿਲਾਂ ਪਟਿਆਲਾ-ਸੰਗਰੂਰ ਰੋਡ 'ਤੇ ਪਿੰਡ ਭੇਡਪੁਰਾ ਨੇੜੇ ਬਿਜਲੀ ਟਾਵਰ 'ਤੇ ਚੜ੍ਹ ਕੇ ਅਤੇ ਦੂਜੇ ਪਾਸੇ ਯੂਨੀਅਨ ਦੇ ਕੁੱਝ ਸਾਥੀਆਂ ਵਲੋਂ ਬਿਜਲੀ ਨਿਗਮ ਦੇ ਮੁੱਖ ਦਫ਼ਤਰ ਅੱਗੇ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ ਜਾ ਰਿਹਾ ਹੈ | ਇਸ ਮੌਕੇ ਯੂਨੀਅਨ ਆਗੂਆਂ ਨੇ ਗਲ ਕਰਦਿਆਂ ਦੱਸਿਆ ਕਿ ਲੰਘੇ ਦਿਨੀਂ ਉਨ੍ਹਾਂ ਦੀ ਮੀਟਿੰਗ ਬਿਜਲੀ ਮੰਤਰੀ ਨਾਲ ਕਰਵਾਈ ਗਈ ਸੀ ਜਿਸ ਤੋਂ ਬਾਅਦ ਬਿਜਲੀ ਨਿਗਮ ਦੀ ਮੈਨੇਜਮੈਂਟ ਅਤੇ ਬਿਜਲੀ ਮੰਤਰੀ ਵਲੋਂ ਜਲਦੀ ਹੀ ਪੈਨਲ ਮੀਟਿੰਗ ਕਰ ਕੇ ਮੰਗਾਂ ਸੰਬੰਧੀ ਵਿਚਾਰ ਕਰਨ ਦੀ ਗੱਲ ਆਖੀ ਗਈ ਸੀ ਪ੍ਰੰਤੂ ਹਾਲੇ ਤਕ ਦੋਵਾਂ ਵਲੋਂ ਕਿਸੇ ਪ੍ਰਕਾਰ ਦੀ ਕੋਈ ਵੀ ਗੱਲਬਾਤ ਸਾਹਮਣੇ ਨਹੀਂ ਆਈ | ਆਗੂਆਂ ਨੇ ਕਿਹਾ ਕਿ ਯੂਨੀਅਨ ਦੇ ਕੁੱਝ ਸਾਥੀ ਹਾਲੇ ਵੀ ਬਿਜਲੀ ਟਾਵਰ 'ਤੇ ਚੜ੍ਹੇ ਬੈਠੇ ਹਨ ਅਤੇ ਲੰਘੇ ਦਿਨੀਂ ਉਨ੍ਹਾਂ ਨੂੰ ਆਈ ਹਨੇਰੀ ਅਤੇ ਮੀਂਹ ਦਾ ਸਾਹਮਣਾ ਕਰਨ ਨੂੰ ਵੀ ਮਜਬੂਰ ਹੋਣਾ ਪਿਆ ਸੀ | ਉਨ੍ਹਾਂ ਕਿਹਾ ਕਿ ਸਾਨੂੰ ਪੁਲਿਸ ਪ੍ਰਸ਼ਾਸਨ ਵਲੋਂ ਬਿਜਲੀ ਟਾਵਰ ਨੇੜੇ ਜਾਣ ਤੋਂ ਰੋਕਣ ਦੇ ਨਾਲ-ਨਾਲ ਤਰ੍ਹਾਂ ਤਰ੍ਹਾਂ ਨਾਲ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਪ੍ਰੰਤੂ ਅਸੀਂ ਆਪਣੀਆਂ ਮੰਗਾਂ ਮੰਨਵਾਉਣ ਲਈ ਬਜ਼ਿਦ ਹਾਂ |
ਪਿਛਲੀ ਖ਼ਬਰ ਤੇਜ਼ ਰਫ਼ਤਾਰ ਟਰਾਲੇ ਨੇ ਕਾਰ ਨੂੰ ਮਾਰੀ ਟੱਕਰ, ਪੰਜ ਜ਼ਖ਼ਮੀ, ਦੋ ਦੀ ਹਾਲਤ ਗੰਭੀਰ ਅਗਲੀ ਖ਼ਬਰ ਗੈਰ ਕੁਦਰਤੀ ਹੜ੍ਹਾਂ ਤੋਂ ਪੰਜਾਬ ਨੂੰ ਬਚਾਉਣ ਲਈ ਡੈਮਾਂ ਦਾ ਵਾਫ਼ਰ ਪਾਣੀ ਪ੍ਰੋਟੋਕੋਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।