ਭਗਤ ਸਿੰਘ ਨੌਜਵਾਨਾਂ ਦੇ ਪ੍ਰੇਰਨਾਸ੍ਰੋਤ- ਗੌਰਵ ਸੰਧੂ
ਪਟਿਆਲਾ, 28 ਸਤੰਬਰ (ਧਰਮਿੰਦਰ ਸਿੰਘ ਸਿੱਧੂ)-ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਸ਼ਹੀਦ ਭਗਤ ਸਿੰਘ ਪਾਰਕ, ਪਟਿਆਲਾ ਵਿਖੇ ਸਨੌਰ ਤੋਂ ਸੂਬਾ ਉਪ ਪ੍ਰਧਾਨ, ਰਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ (ਪੰਜਾਬ) ਤੇ ਯੂਥ ਨੌਜਵਾਨ ਆਗੂ ਗੁਰਵਿੰਦਰ ਸਿੰਘ ਗੌਰਵ ਸੰਧੂ ਆਪਣੇ ਸਾਥੀਆਂ ਸਮੇਤ ਪਹੁੰਚੇ। ਇਸ ਮੌਕੇ ਗੌਰਵ ਸੰਧੂ ਵਲੋਂ ਭਗਤ ਸਿੰਘ ਦੇ ਸੁਸ਼ੋਭਿਤ ਬੁੱਤ ’ਤੇ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਉਨ੍ਹਾਂ ਨੂੰ ਨਿੱਘੀ ਸ਼ਰਧਾਂਜਲੀ ਭੇਂਟ ਕੀਤੀ।
ਪਟਿਆਲਾ, 28 ਸਤੰਬਰ (ਧਰਮਿੰਦਰ ਸਿੰਘ ਸਿੱਧੂ)-ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਸ਼ਹੀਦ ਭਗਤ ਸਿੰਘ ਪਾਰਕ, ਪਟਿਆਲਾ ਵਿਖੇ ਸਨੌਰ ਤੋਂ ਸੂਬਾ ਉਪ ਪ੍ਰਧਾਨ, ਰਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ (ਪੰਜਾਬ) ਤੇ ਯੂਥ ਨੌਜਵਾਨ ਆਗੂ ਗੁਰਵਿੰਦਰ ਸਿੰਘ ਗੌਰਵ ਸੰਧੂ ਆਪਣੇ ਸਾਥੀਆਂ ਸਮੇਤ ਪਹੁੰਚੇ। ਇਸ ਮੌਕੇ ਗੌਰਵ ਸੰਧੂ ਵਲੋਂ ਭਗਤ ਸਿੰਘ ਦੇ ਸੁਸ਼ੋਭਿਤ ਬੁੱਤ ’ਤੇ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਉਨ੍ਹਾਂ ਨੂੰ ਨਿੱਘੀ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਉਨ੍ਹਾਂ ਸਾਥੀਆਂ ਸਮੇਤ ਭਗਤ ਸਿੰਘ ਦੀ ਇਨਕਲਾਬੀ ਸੋਚ, ਆਦਰਸ਼ਾਂ ਅਤੇ ਦੇਸ਼ ਪ੍ਰਤੀ ਸਮਰਪਣ ਦੀ ਭਾਵਨਾ ’ਤੇ ਪਹਿਰਾ ਦੇਣ ਅਤੇ ਉਨ੍ਹਾਂ ਦੇ ਸੁਪਨਿਆਂ ਦੇ ਸਮਾਜ ਦੀ ਸਿਰਜਣਾ ਲਈ ਯਤਨਸ਼ੀਲ ਰਹਿਣ ਦਾ ਸੰਕਲਪ ਲਿਆ। ਇਸ ਮੌਕੇ ਰਣਧੀਰ ਗਿੱਲ, ਕੌਂਸਲਰ ਦਲਜੀਤ ਚਹਿਲ, ਦੀਪ ਚੰਦ ਸਰਪੰਚ, ਤਨੂ ਸ਼ਰਮਾ, ਕਾਕਾ ਸਨੌਰ, ਨਛੱਤਰ ਸਿੰਘ ਰਾਠੀਆਂ, ਸੱਤੀ ਰਾਠੀਆਂ, ਜਪ ਨੌਜਵਾਨ ਸਨੌਰ, ਰਜਤ ਭਾਟੀਆ, ਪਾਰਸ ਹਾਂਡਾ ਪ੍ਰਿੰਸ ਸਨੌਰ, ਤਰਨ ਸਨੌਰ, ਰਾਜੂ ਧਰਮਕੋਟ, ਜਸ਼ਨ ਸਨੌਰ, ਗੁਰਸੇਵਕ ਪਠਾਨਕੋਟ, ਕੌਂਸਲਰ ਸ਼ਰਮਾ, ਜਰਮਨ ਸੰਧੂ, ਜਸਪਾਲ ਬਰਕਤਪੁਰ, ਗੁਰਪ੍ਰੀਤ ਹਨੀ ਜਾਫਰਪੁਰ, ਇੰਦਰਜੀਤ ਸਿੰਘ ਤੇ ਹੋਰ ਮੌਜੂਦ ਸਨ।